'ਆਪ' ਦੀ ਜਿੱਤ 'ਤੇ ਊਧਵ ਦੀ ਵਧਾਈ : ਕਿਹਾ, ਮਨ ਨਹੀਂ ਜਨ ਦੀ ਬਾਤ ਚਾਹੁੰਦੇ ਨੇ ਲੋਕ!
Published : Feb 11, 2020, 5:26 pm IST
Updated : Feb 11, 2020, 9:51 pm IST
SHARE ARTICLE
file photo
file photo

ਊਧਵ ਠਾਕਰੇ ਨੇ ਦਿਤੀ ਕੇਜਰੀਵਾਲ ਨੂੰ ਵਧਾਈ

ਮੁੰਬਈ : ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਹੂੰਝਾਫੇਰੂ ਜਿੱਤ ਬਾਅਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ ਹੈ। ਇਸ ਜਿੱਤ ਦੀ ਗੂੰਜ ਦਿੱਲੀ ਦੇ ਨਾਲ-ਨਾਲ ਪੰਜਾਬ ਅੰਦਰ ਵੀ ਵਿਖਾਈ ਦੇ ਰਹੀ ਹੈ। ਪੰਜਾਬ ਅੰਦਰ ਵੱਡੀ ਗਿਣਤੀ 'ਚ 'ਆਪ' ਸਮਰਥਕਾਂ ਵਲੋਂ ਢੋਲ-ਢਮੱਕੇ ਨਾਲ ਖ਼ੁਸ਼ੀ ਦਾ ਇਜ਼ਾਹਰ ਕੀਤਾ ਜਾ ਰਿਹਾ।

PhotoPhoto

ਇਸੇ ਤਰ੍ਹਾਂ ਵੱਖ ਵੱਖ ਸਿਆਸੀ ਆਗੂਆਂ ਵਲੋਂ ਵੀ ਅਰਵਿੰਦ ਕੇਜਰੀਵਾਲ ਵੱਲ ਵਧਾਈਆਂ ਭੇਜੀਆਂ ਜਾ ਰਹੀਆਂ ਹਨ। ਇਸੇ ਤਹਿਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਕੇਜਰੀਵਾਲ ਨੂੰ ਵਧਾਈ ਦਿਤੀ ਹੈ।  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਦੱਸ ਦਿਤਾ ਹੈ ਕਿ ਦੇਸ਼ 'ਮਨ ਦੀ ਬਾਤ' ਨਾਲ ਨਹੀਂ ਬਲਕਿ 'ਜਨ ਕੀ ਬਾਤ' ਨਾਲ ਚੱਲਦਾ ਹੈ।

PhotoPhoto

ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕੇਜਰੀਵਾਲ ਨੂੰ ਅਤਿਵਾਦੀ ਤਕ ਕਿਹਾ ਗਿਆ ਪਰ ਫਿਰ ਵੀ ਉਹ ਕੇਜਰੀਵਾਲ ਨੂੰ ਹਰਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਊਧਵ ਦੇ ਇਸ ਤੰਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਸੇਧਿਤ ਮੰਨਿਆ ਜਾ ਰਿਹਾ ਹੈ।

PhotoPhoto

ਕਾਬਲੇਗੌਰ ਹੈ ਕਿ ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਸ਼ਾਮ ਦੇ ਚੋਣ ਨਤੀਜੇ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 70 ਵਿਚੋ 63 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦਕਿ ਭਾਜਪਾ ਕੇਵਲ 7 ਸੀਟਾਂ 'ਤੇ ਹੀ ਸੀਮਟ ਗਈ ਹੈ। ਜਦਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਖਾਤਾ ਖੋਲ੍ਹਣਾ ਵੀ ਨਸੀਬ ਨਹੀਂ ਹੋਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement