ਦਿੱਲੀ BJP ਦਫ਼ਤਰ ‘ਚ ਹਾਰ ਅਤੇ ਨਿਰਾਸ਼ਾ ਦਾ ਸਨਾਟਾ, ਪੋਸਟਰ ਲਗਾ ਕੇ ਮੰਨੀ ਹਾਰ!
Published : Feb 11, 2020, 12:29 pm IST
Updated : Feb 11, 2020, 12:29 pm IST
SHARE ARTICLE
BJP
BJP

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਰੁਝੇਵਾਂ ਸਾਫ਼ ਹੁੰਦੇ ਹੀ ਬੀਜੇਪੀ...

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਰੁਝੇਵਾਂ ਸਾਫ਼ ਹੁੰਦੇ ਹੀ ਬੀਜੇਪੀ ਨੇ ਹਾਰ ਮਾਨ ਲਈ ਹੈ। ਬੀਜੇਪੀ ਦੇ ਦਿੱਲੀ ਪ੍ਰਦੇਸ਼ ਦਫ਼ਤਰ ‘ਤੇ ਇੱਕ ਪੋਸਟਰ ਲਗਾਇਆ ਗਿਆ ਹੈ, ਜਿਸਦੇ ਸਾਹਮਣੇ ਆਉਣ ਤੋਂ ਬਾਅਦ ਅਟਕਲਾਂ ਲੱਗਣ ਲੱਗੀਆਂ ਹਨ ਕਿ ਕੀ ਬੀਜੇਪੀ ਨੂੰ ਪਹਿਲਾਂ ਤੋਂ ਹੀ ਅੰਦਾਜਾ ਸੀ ਕਿ ਉਹ ਵੋਟਾਂ ਦੀ ਗਿਣਤੀ ਵਿੱਚ ਪਛੜ ਜਾਵੇਗੀ।

BJPBJP

ਬੀਜੇਪੀ ਦੇ ਦਿੱਲੀ ਦਫ਼ਤਰ ‘ਚ ਲੱਗੇ ਪੋਸਟਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਹੈ ਅਤੇ ਉਸ ‘ਤੇ ਲਿਖਿਆ ਹੈ,  ਫਤਿਹ ਤੋਂ ਅਸੀਂ ਅਹੰਕਾਰੀ ਨਹੀਂ ਹੁੰਦੇ ਅਤੇ ਹਾਰ ਨਾਲ ਅਸੀਂ ਨਿਰਾਸ਼ ਨਹੀਂ ਹੁੰਦੇ। ਇਸ ਪੋਸਟਰ ਨੂੰ ਬੀਜੇਪੀ ਦੀ ਦਿੱਲੀ ਇਕਾਈ ਨੇ ਹੀ ਲਗਾਇਆ ਹੈ।

Modi and Amit ShahModi and Amit Shah

ਹਾਲਾਂਕਿ, ਵੋਟਾਂ ਦੀ ਗਿਣਤੀ ਤੋਂ ਪਹਿਲਾਂ ਬੀਜੇਪੀ ਨੇਤਾਵਾਂ ਨੇ ਜਿੱਤ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਸ਼ੁਰੁਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਹੋਇਆ ਦਿਖ ਰਿਹਾ ਹੈ। ਉਥੇ ਹੀ ਨਤੀਜਿਆਂ ਤੋਂ ਦਿੱਲੀ ਬੀਜੇਪੀ ਮੁੱਖ ਦਫ਼ਤਰ ਵਿੱਚ ਸਨਾਟਾ ਛਾਇਆ ਹੋਇਆ ਹੈ।

ਉਥੇ ਹੀ, ਦਿੱਲੀ ਬੀਜੇਪੀ  ਦੇ ਨੇਤਾ ਮਨੋਜ ਯਾਦਵ ਕਹਿੰਦੇ ਹਨ ਕਿ ਇਹ ਪੋਸਟਰ ਪੁਰਾਣਾ ਹੈ,  ਅਤੇ ਇਸਨੂੰ ਪਾਰਟੀ ਦੇ ਪ੍ਰਦਰਸ਼ਨ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੈ। ਇਸਤੋਂ ਪਹਿਲਾਂ ਬੀਜੇਪੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤੀਵਾੜੀ ਨੇ ਕਿਹਾ ਸੀ, ਮੈਂ ਨਰਵਸ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਹ ਬੀਜੇਪੀ ਲਈ ਚੰਗਾ ਦਿਨ ਹੋਵੇਗਾ। ਅਸੀਂ ਅੱਜ ਦਿੱਲੀ ਵਿੱਚ ਸੱਤਾ ਵਿੱਚ ਆ ਰਹੇ ਹਾਂ।

ModiModi

ਜੇਕਰ ਅਸੀਂ 55 ਸੀਟਾਂ ਜਿੱਤਦੇ ਹਾਂ ਤਾਂ ਹੈਰਾਨੀਜਨਕ ਨਹੀਂ। ਗਿਣਤੀ ਤੋਂ ਪਹਿਲਾਂ ਬੀਜੇਪੀ ਨੇਤਾ ਅਤੇ ਰਾਜ ਸਭਾ ਮੈਂਬਰ ਵਿਜੈ ਗੋਇਲ ਕਨਾਟ ਪਲੇਸ ਦੇ ਹਨੁਮਾਨ ਮੰਦਿਰ ਪੁੱਜੇ। ਵਿਜੈ ਗੋਇਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ। ਅਜਿਹੇ ‘ਚ ਪੋਸਟਰ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement