ਬੰਪਰ ਜਿੱਤ ਤੋਂ ਬਾਅਦ ਬੋਲੇ ਕੇਜਰੀਵਾਲ..... I Love You Delhi,
Published : Feb 11, 2020, 5:13 pm IST
Updated : Feb 11, 2020, 5:13 pm IST
SHARE ARTICLE
Delhi election kejriwal said on the results i love you delhi
Delhi election kejriwal said on the results i love you delhi

ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ ਦਿੱਲੀ ਨਹੀਂ...

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਿੱਲੀ ਚੋਣਾਂ ਵਿਚ ਇਕ ਵਾਰ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਵਿਧਾਨ ਸਭਾ ਵਿਚ ਤਿੰਨ ਚੌਥਾਈ ਬਹੁਮਤ ਹਾਸਲ ਕਰ ਕੇ ਤੀਜੀ ਵਾਰ ਸਰਕਾਰ ਬਣਨ ਦੀ ਦਿਸ਼ਾ ਵੱਲ ਵਧ ਚੁੱਕੀ ਹੈ ਜਦਕਿ ਭਾਜਪਾ ਬਹੁਤ ਪਿੱਛੇ ਰਹਿ ਗਈ ਹੈ ਅਤੇ ਕਾਂਗਰਸ ਦਾ ਤਾਂ ਸਫ਼ਾਇਆ ਹੀ ਹੋ ਗਿਆ ਹੈ। ਵੱਡੇ ਬਹੁਮਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਮੀਡੀਆ ਸਾਹਮਣੇ ਆਏ ਅਤੇ ਦਿੱਲੀ ਵਾਸੀਆਂ ਦਾ ਸ਼ੁਕਰੀਆ ਕੀਤਾ।

File PhotoFile Photo

ਕੇਜਰੀਵਾਲ ਨੇ ‘I Love You’ ਕਹਿ ਕੇ ਦਿੱਲੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਜਨਤਾ ਨੂੰ ਫਲਾਇੰਗ ਕਿਸ ਵੀ ਕੀਤੀ। ਨਾਲ ਹੀ ਉਹਨਾਂ ਨੇ ਸ਼੍ਰੀ ਰਾਮ ਭਗਤ ਹਨੁੰਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਮੰਗਲਵਾਰ ਹੈ ਅਤੇ ਬਜਰੰਗਬਲੀ ਹਮੇਸ਼ਾ ਇਸੇ ਤਰ੍ਹਾਂ ਅਪਣਾ ਅਸ਼ੀਰਵਾਦ ਬਣਾਈ ਰੱਖਣ। ਉਹਨਾਂ ਨੇ ਦਿੱਲੀ ਵਾਸੀਆਂ ਦੀ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹ ਸਾਰੇ ਦਿੱਲੀ ਦੇ ਲੋਕਾਂ ਨਾਲ ਮਿਲ ਕੇ ਸਭ ਤੋਂ ਚੰਗਾ ਸ਼ਹਿਰ ਬਣਾਵਾਂਗੇ।

PhotoPhoto

ਕੇਜਰੀਵਾਲ ਨੇ ਕਿਹਾ ਕਿ ਇਹ ਸਿਰਫ ਦਿੱਲੀ ਨਹੀਂ ਪੂਰੇ ਭਾਰਤ ਅਤੇ ਭਾਰਤ ਮਾਤਾ ਦੀ ਜਿੱਤ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੰਮ ਕਰਨ ਵਾਲਿਆਂ ਨੂੰ ਵੋਟ ਦੇਣ ਦਾ ਸੁਨੇਹਾ ਦਿੱਤਾ ਹੈ ਅਤੇ ਦਿੱਲੀ ਦੀ ਜਨਤਾ ਨੇ ਇਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ।

PhotoPhoto

ਕੇਜਰੀਵਾਲ ਨੇ ਕਿਹਾ ਕਿ ਇਹ ਹਰ ਉਸ ਦਿੱਲੀ ਵਾਸੀ ਦੀ ਜਿੱਤ ਹੈ ਜਿਹਨਾਂ ਨੇ ਉਹਨਾਂ ਨੂੰ ਅਪਣਾ ਪੁੱਤਰ ਮੰਨ ਕੇ ਵੋਟ ਦਿੱਤੀ ਹੈ। ਕੇਜਰੀਵਾਲ ਜਿਵੇਂ ਹੀ ਅਪਣੇ ਦਫ਼ਤਰ ਦੇ  ਬਾਹਰ ਛੱਤ ਤੇ ਆਏ ਤਾਂ ਉੱਥੇ ਖੜ੍ਹੇ ਵਰਕਰਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ।  ਉਨ੍ਹਾਂ ਅੱਗੇ ਕਿਹਾ, "ਇਹ ਉਸ ਹਰ ਪਰਿਵਾਰ ਦੀ ਜਿੱਤ ਹੈ ਜੋ ਦਿੱਲੀ ਦੇ ਹਸਪਤਾਲਾਂ 'ਚ ਚੰਗਾ ਇਲਾਜ ਕਰਵਾ ਰਿਹਾ ਹੈ। ਦਿੱਲੀ ਦੇ ਲੋਕਾਂ ਨੇ ਨਵੀਂ ਰਣਜੀਤ ਨੂੰ ਜਨਮ ਦਿੱਤਾ ਹੈ।

PhotoPhoto

ਇਸ ਦਾ ਨਾਂ ਕੰਮ ਦੀ ਰਾਜਨੀਤੀ ਹੈ। ਦਿੱਲੀ ਦੇ ਲੋਕਾਂ ਨੇ ਸੰਦੇਸ਼ ਦਿੱਤਾ ਹੈ ਕਿ ਵੋਟ ਉਸ ਨੂੰ ਜੋ ਸਕੂਲ ਬਣਾਏਗਾ। ਵੋਟ ਉਸ ਨੂੰ ਦਿਓ ਜੋ ਮੁਹੱਲਾ ਕਲੀਨਕ ਬਣਾਵੇਗਾ। ਵੋਟ ਸਿਰਫ ਉਸ ਨੂੰ ਦਿਓ ਜੋ 24 ਘੰਟੇ ਅਤੇ ਸਸਤੀ ਬਿਜਲੀ ਦੇਵੇਗਾ ਜੋ ਮੁਹੱਲੇ 'ਚ ਸੜਕਾਂ ਬਣਾਉਣਗੇ। ਇਹ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੈ, ਜੋ ਦੇਸ਼ ਲਈ ਚੰਗੀ ਤਰ੍ਹਾਂ ਉਤਸ਼ਾਹਤ ਕਰਦੀ ਹੈ।”
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement