
ਭਾਰਤੀ ਜਨਤਾ ਪਾਰਟੀ ਦਿੱਲੀ ‘ਚ ਕੇਵਲ ਸੱਤ ਸੀਟਾਂ ‘ਤੇ ਜਿੱਤ ਹਾਸਲ ਕਰਨ ਵਿੱਚ...
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦਿੱਲੀ ‘ਚ ਕੇਵਲ ਸੱਤ ਸੀਟਾਂ ‘ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੇ। ਪਿਛਲੀਆਂ ਚੋਣਾਂ ਵਿੱਚ ਬੀਜੇਪੀ ਨੂੰ ਤਿੰਨ ਸੀਟਾਂ ‘ਤੇ ਜਿੱਤ ਮਿਲੀ ਸੀ, ਉਨ੍ਹਾਂ ‘ਚ ਪਾਰਟੀ ਦੋ ਸੀਟਾਂ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਰਹੀ। ਜਦੋਂ ਕਿ ਪਿਛਲੀ ਵਾਰ ਜਿੱਤੀ ਗਈ ਮੁਸਤਫਾਬਾਦ ਸੀਟ ‘ਤੇ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
BJP
ਇੱਕ ਨਜ਼ਰ ਉਨ੍ਹਾਂ ਸੀਟਾਂ ‘ਤੇ ਜਿੱਥੇ ਬੀਜੇਪੀ ਨੂੰ ਮਿਲੀ ਹੈ ਜਿੱਤ
ਲਕਸ਼ਮੀ ਨਗਰ: ਇਸ ਸੀਟ ‘ਤੇ ਫ਼ਸਵਾ ਮੁਕਾਬਲਾ ਦੇਖਣ ਨੂੰ ਮਿਲਿਆ। ਆਖਿਰ ਵਿੱਚ ਇਹ ਸੀਟ ਬੀਜੇਪੀ ਦੇ ਨਾਮ ਰਹੀ। ਬੀਜੇਪੀ ਦੇ ਅਭੇ ਵਰਮਾ ਨੇ ਆਮ ਆਦਮੀ ਪਾਰਟੀ ਦੇ ਨਿਤੀਨ ਤਿਆਗੀ ਨੂੰ ਹਰਾ ਦਿੱਤਾ। ਅਭੇ ਵਰਮਾ ਨੂੰ 65, 462 ਵੋਟਾਂ ਮਿਲੀਆਂ ਜਦੋਂ ਕਿ ਨਿਤੀਨ ਤਿਆਗੀ ਨੂੰ 64629 ਵੋਟਾਂ ਮਿਲੀਆਂ।
ਵਿਸ਼ਵਾਸ ਨਗਰ: ਭਾਰਤੀ ਜਨਤਾ ਪਾਰਟੀ ਨੇ 2015 ਦੀਆਂ ਚੋਣਾਂ ਵਿੱਚ ਇਹ ਸੀਟ ਜਿੱਤੀ ਸੀ। ਓਮ ਪ੍ਰਕਾਸ਼ ਸ਼ਰਮਾ ਲਗਾਤਾਰ ਦੂਜੀ ਵਾਰ ਇਸ ਸੀਟ ਨੂੰ ਜਿੱਤਣ ਵਿੱਚ ਕਾਮਯਾਬ ਰਹੇ ਹਨ। ਪਿਛਲੀ ਵਾਰ ਉਹ 10 ਹਜਾਰ ਦੇ ਕਰੀਬ ਵੋਟ ਨਾਲ ਜਿੱਤਣ ਵਿੱਚ ਕਾਮਯਾਬ ਰਹੇ। ਇਸ ਵਾਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦੀਵੇ ਸਿੰਘਲਾ ਨੂੰ 16,457 ਵੋਟਾਂ ਨਾਲ ਹਰਾਇਆ।
Delhi
ਰੋਹਤਾਸ ਨਗਰ: ਬੀਜੇਪੀ ਨੇ ਇਹ ਸੀਟ ਆਮ ਆਦਮੀ ਪਾਰਟੀ ਤੋਂ ਖੋਹੀ ਹੈ। ਆਮ ਆਦਮੀ ਪਾਰਟੀ ਦੇ ਜਤਿੰਦਰ ਮਹਾਜਨ ਨੇ ਆਮ ਆਦਮੀ ਪਾਰਟੀ ਦੀ ਸਰਿਤਾ ਸਿੰਘ ਨੂੰ ਕਰੀਬ 16 ਹਜਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ।
ਗਾਂਧੀ ਨਗਰ: ਭਾਰਤੀ ਜਨਤਾ ਪਾਰਟੀ ਦੇ ਅਨਿਲ ਕੁਮਾਰ ਵਾਜਪਾਈ ਨੇ ਆਮ ਆਦਮੀ ਪਾਰਟੀ ਦੇ ਨਵੀਨ ਚੌਧਰੀ ਨੂੰ ਹਰਾਇਆ। ਖਾਸ ਗੱਲ ਇਹ ਹੈ ਕਿ ਅਨਿਲ ਕੁਮਾਰ ਵਾਜਪਾਈ 2015 ‘ਚ ਆਮ ਆਦਮੀ ਪਾਰਟੀ ਦੇ ਟਿਕਟ ‘ਤੇ ਇਸ ਸੀਟ ਤੋਂ ਚੋਣ ਜਿੱਤਣ ‘ਚ ਕਾਮਯਾਬ ਹੋਏ ਸਨ।
BJP
ਘੋਂਡਾ: ਬੀਜੇਪੀ ਦੇ ਅਜੇ ਮਹਾਵਰ ਨੇ ਇਹ ਸੀਟ ਆਮ ਆਦਮੀ ਪਾਰਟੀ ਤੋਂ ਹਥਿਆਈ ਹੈ। ਪਿਛਲੀ ਵਾਰ ਚੋਣ ਜਿੱਤਣ ਵਾਲੇ ਸ਼ਰੀਦੱਤ ਸ਼ਰਮਾ ਆਪਣੀ ਸੀਟ ਨਹੀਂ ਬਚਾ ਸਕੇ। ਅਜੇ ਮਹਾਵਰ ਨੇ ਉਨ੍ਹਾਂ ਨੂੰ 22 ਹਜਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ।
ਕਰਾਵਲ ਨਗਰ: ਕਰਾਵਲ ਨਗਰ ਸੀਟ ‘ਤੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕਪਿਲ ਮਿਸ਼ਰਾ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਬੀਜੇਪੀ ਨੇ ਮੋਹਨ ਸਿੰਘ ਬਿਸ਼ਟ ਨੂੰ ਚੋਣਾਂ ਵਿੱਚ ਉਤਾਰਿਆ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਨੂੰ 26 ਹਜਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ।
BJP government
ਰੋਹਿਣੀ: ਭਾਰਤੀ ਜਨਤਾ ਪਾਰਟੀ ਦੇ ਵਿਜੇਂਦਰ ਗੁਪਤਾ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਰਾਜੇਸ਼ ਨਾਮਾ ਬੰਸੀਵਾਲਾ ਨੂੰ ਕਰੀਬ 12 ਹਜਾਰ ਵੋਟਾਂ ਨਾਲ ਹਰਾਇਆ।