ਸਿੰਘੂ ਸਰਹੱਦ: ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਕੀਤਾ ਸ਼ੁਰੂ
Published : Feb 11, 2021, 9:31 pm IST
Updated : Feb 11, 2021, 9:31 pm IST
SHARE ARTICLE
farmer protest
farmer protest

ਰਾਤ ਨੂੰ ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ

ਨਵੀਂ ਦਿੱਲੀ : ਕੇਂਦਰ ਦੇ ਨਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਜਾਰੀ ਰੇੜਕੇ ਨੂੰ ਛੇਤੀ ਹੀ ਖ਼ਤਮ ਨਾ ਹੋਣ ਦੀ ਸੰਭਾਵਨਾ ਦੇ ਵਿਚਕਾਰ ਕਿਸਾਨਾਂ ਨੇ ਦਿੱਲੀ ਦੇ ਨਾਲ ਲਗਦੀ ਸਿੰਘੂ ਸਰਹੱਦ ‘ਤੇ ਲੰਬੀ ਲੜਾਈ ਲਈ ਵਿਰੋਧ ਪ੍ਰਦਰਸ਼ਨ ਸਥਾਨ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿਤਾ ਹੈ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੇਣ ਤਕ ਅੰਦੋਲਨ ਜਾਰੀ ਰਹਿਣ ਦਾ ਗੱਲ ਦੁਹਰਾਈ।

Delhi borderDelhi border

ਸਿੰਘੂ ਸਰਹੱਦ ਉੱਤੇ ਪ੍ਰਦਰਸ਼ਨ  ਕਰਨ ਵਾਲੀ ਥਾਂ ਉੱਤੇ ਸਾਜੋ ਸਾਮਾਨ ਦਾ ਪ੍ਰਬੰਧ ਵੇਖਣ ਵਾਲੇ ਦੀਪ ਖੱਤਰੀ ਨੇ ਕਿਹਾ, ਅਸੀਂ ਲੰਮੇ ਸਮੇਂ ਤਕ ਪ੍ਰਦਰਸ਼ਨ ਕਰਨ ਲਈ ਅਪਣੀ ਸੰਚਾਰ ਵਿਵਸਥਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ। ਮੋਰਚਾ ਮੁੱਖ ਮੰਚ ਕੋਲ ਅਤੇ ਜੀਟੀ ਕਰਨਾਲ ਰੋਡ ਉੱਤੇ ਪ੍ਰਦਰਸ਼ਨ ਵਾਲੀ ਥਾਂ ਨੇੜੇ 
ਸੁਰੱਖਿਆ ਨੂੰ ਵਧਾਉਣ ਅਤੇ ਸਮਾਜ-ਵਿਰੋਧੀ ਅਨਸਰਾਂ ਦੀ ਨਿਗਰਾਨੀ ਲਈ 100 ਸੀਸੀਟੀਵੀ ਕੈਮਰੇ ਲਗਾ ਰਿਹਾ ਹੈ। ਖੱਤਰੀ ਨੇ ਕਿਹਾ ਕਿ ਅਸੀਂ ਕੈਮਰਿਆਂ ਦੀ ਫੁਟੇਜ ਨੂੰ ਵੇਖਣ ਅਤੇ ਇਥੇ ਹੋ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਮੁੱਖ ਮੰਚ ਦੇ ਪਿਛਲੇ ਪਾਸੇ ਇਕ ਕੰਟਰੋਲ ਰੂਮ ਵੀ ਤਿਆਰ ਕਰ ਰਹੇ ਹਾਂ, ਕਿਉਂਕਿ ਇੱਥੇ ਹਰ ਰੋਜ਼ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। 

Delhi BorderDelhi Border

ਉਨ੍ਹਾਂ ਦਸਿਆ ਕਿ ਰੋਸ ਪ੍ਰਦਰਸ਼ਨ ਵਾਲੀ ਥਾਂ ਦੇ ਆਲੇ ਦੁਆਲੇ ਗਸ਼ਤ ਕਰਨ, ਟ੍ਰੈਫਿਕ ਨੂੰ ਕੰਟਰੋਲ ਕਰਨ ਅਤੇ ਰਾਤ ਨੂੰ ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ ਗਈ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਆਸਾਨੀ ਨਾਲ ਪਛਾਣ ਵਿਚ ਆਉਣ ਵਾਲੀ ਰੰਗ ਦੀਆਂ ਜੈਕੇਟ ਅਤੇ ਸ਼ਨਾਖਤੀ ਕਾਰਡ (ਆਈਡੀ) ਦਿਤੇ ਗਏ ਹਨ।  ਉਨ੍ਹਾਂ ਕਿਹਾ ਕਿ 700-800 ਮੀਟਰ ਦੀ ਦੂਰੀ ’ਤੇ ਮਹੱਤਵਪੂਰਨ ਥਾਵਾਂ ’ਤੇ 10 ਐਲਸੀਡੀ ਸਕਰੀਨਾਂ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ, ਤਾਂ ਜੋ ਪ੍ਰਦਰਸ਼ਨ ਕਰ ਰਹੇ ਕਿਸਾਨ ਮੁੱਖ ਮੰਚ ’ਤੇ ਅਪਣੇ ਨੇਤਾਵਾਂ ਦੇ ਭਾਸ਼ਣ ਸੁਣ ਸਕਣ ਅਤੇ ਹੋਰ ਗਤੀਵਿਧੀਆਂ ਨੂੰ ਵੇਖ ਸਕਣ।

Farmers protest Farmers protest

ਖੱਤਰੀ ਨੇ ਕਿਹਾ ਕਿ ਸਰਕਾਰ ਵਲੋਂ ਇੰਟਰਨੈੱਟ ਬੰਦ ਕੀਤੇ ਜਾਣ ਦੀ ਸਥਿਤੀ ਵਿਚ ਮੋਰਚਾ ਵਾਈਫਾਈ ਸਹੂਲਤ ਲਈ ਇੱਕ ਵਖਰੀ ਆਪਟੀਕਲ ਫਾਈਬਰ ਲਾਈਨ ਦੀ ਵਰਤੋਂ ਕਰੇਗਾ।  ਉਨ੍ਹਾਂ ਦਸਿਆ ਕਿ ਗਰਮੀਆਂ ਦੇ ਮੌਸਮ ਦੀ ਆਮਦ ਦੇ ਮੱਦੇਨਜ਼ਰ, ਸੰਯੁਕਤ ਕਿਸਾਨ ਮੋਰਚਾ ਵਲੋਂ ਮੁੱਖ ਪਲੇਟਫਾਰਮ ਨੇੜੇ ‘ਇਲੈਕਟਿ੍ਰਕ ਫੈਨਜ਼’ ਅਤੇ ‘ਏਸੀ’ ਵੀ ਸਥਾਪਤ ਕੀਤੇ ਜਾ ਰਹੇ ਹਨ ਅਤੇ ਹੋਰ ਸੇਵਾਵਾਂ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ।

Farmers ProtestFarmers Protest

ਪੰਜਾਬ ਦੇ ਮੋਗਾ ਦੇ ਵਸਨੀਕ ਰਣਜੀਤ ਸਿੰਘ ਨੇ ਕਿਹਾ ਕਿ ਲੰਗਰ ਸਾਡੇ ਸਭਿਆਚਾਰ ਦਾ ਹਿੱਸਾ ਹੈ, ਇਸ ਲਈ ਖਾਣ ਦੀ ਕੋਈ ਸਮੱਸਿਆ ਨਹੀਂ ਹੈ। ਬਹੁਤ ਸਾਰੇ ਕਿਸਾਨ ਇਥੇ ਆਉਂਦੇ ਹਨ, ਕਈ ਦਿਨਾਂ ਤਕ ਇਥੇ ਰਹਿੰਦੇ ਹਨ ਅਤੇ ਮੁੜ ਵਾਪਸ ਅਪਣੇ ਪਿੰਡ ਜਾ ਕੇ ਖੇਤਾਂ ਵਿਚ ਕੰਮ ਕਰਦੇ ਹਨ।  ਦਿੱਲੀ ਨਾਲ ਲੱਗਦੀ ਗਾਜ਼ੀਪੁਰ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੋਰਚੇ ਦੇ ਆਗੂ ਰਾਕੇਸ਼ ਟਿਕਟ ਨੇ ਬੁਧਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਲੰਬੇ ਸਮੇਂ ਤਕ ਚੱਲਣ ਵਾਲਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਭਰ ਵਿਚ ਫੈਲ ਜਾਵੇਗਾ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement