
26 ਦਿਨ ਪਹਿਲਾਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਮੁਹਾਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਪਿੰਡ ਰਾਏ ਨੇੜੇ ਧਰਨਾ ਦੇ ਰਹੇ ਬਜ਼ੁਰਗ ਕਿਸਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਕਿਸਾਨ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਰਾਏ ਥਾਣੇ ਪੁਲਿਸ ਨੇ ਇਸ ਨੂੰ ਪੋਸਟਮਾਰਟਮ ਲਈ ਰੱਖ ਦਿੱਤਾ ਹੈ।
Darshan Singh
ਪੋਸਟ ਮਾਰਟਮ ਰਿਪੋਰਟ ਵਿਚ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕਦਾ ਹੈ। ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਰੋਲੀ ਦਾ ਵਸਨੀਕ ਕਿਸਾਨ ਦਰਸ਼ਨ ਸਿੰਘ (71) ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਏ ਨੇੜੇ ਧਰਨੇ 'ਤੇ ਗਿਆ ਸੀ। ਉਹ 26 ਦਿਨ ਪਹਿਲਾਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਸਨ।
Dead Body
ਉਹ ਉਦੋਂ ਤੋਂ ਇਥੇ ਸਨ ।ਦਰਸ਼ਨ ਦੇ ਪੁੱਤਰ ਜਗਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਸਿਹਤ ਮੰਗਲਵਾਰ ਸ਼ਾਮ ਅਚਾਨਕ ਖ਼ਰਾਬ ਹੋ ਗਈ।
ਜਿਸ ਤੇ ਉਹਨਾਂ ਨੂੰ ਤੁਰੰਤ ਜਨਰਲ ਹਸਪਤਾਲ ਸੋਨੀਪਤ ਲਿਜਾਇਆ ਗਿਆ।
ਜਿਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ। ਰਾਏ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ। ਸੋਨੀਪਤ ਵਿੱਚ ਹੁਣ ਤੱਕ 18 ਕਿਸਾਨ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।