ਬਾਂਦੀਪੋਰਾ 'ਚ ਪੁਲਿਸ ਪਾਰਟੀ 'ਤੇ ਗ੍ਰਨੇਡ ਹਮਲਾ, ਤਿੰਨ ਜਵਾਨ ਜ਼ਖ਼ਮੀ, ਇੱਕ ਸ਼ਹੀਦ 
Published : Feb 11, 2022, 7:02 pm IST
Updated : Feb 11, 2022, 7:02 pm IST
SHARE ARTICLE
ARMY
ARMY

ਇਲਾਕੇ ਨੂੰ ਘੇਰ ਕੇ ਚਲਾਈ ਜਾ ਰਹੀ ਹੈ ਤਲਾਸ਼ੀ ਮੁਹਿੰਮ 

ਜੰਮੂ-ਕਸ਼ਮੀਰ : ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਯਾਨੀ ਅੱਜ ਦੁਪਹਿਰ ਨੂੰ ਅਤਿਵਾਦੀਆਂ ਨੇ ਇੱਕ ਪੁਲਿਸ ਪਾਰਟੀ 'ਤੇ ਗ੍ਰਨੇਡ ਸੁੱਟਿਆ। ਇਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਇੱਕ ਸ਼ਹੀਦ ਹੋ ਗਿਆ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੂਜੇ ਪਾਸੇ ਹਮਲੇ ਤੋਂ ਤੁਰੰਤ ਬਾਅਦ ਪੁਲਿਸ, ਸੀਆਰਪੀਐਫ ਅਤੇ ਫ਼ੌਜ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪਰ ਹੁਣ ਤੱਕ ਕਿਸੇ ਅਤਿਵਾਦੀ ਦਾ ਪਤਾ ਨਹੀਂ ਲੱਗਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਅਤਿਵਾਦੀ ਨੇੜੇ ਹੀ ਕਿਤੇ ਲੁਕੇ ਹੋਏ ਹਨ।

armyarmy

ਪ੍ਰਾਪਤ ਜਾਣਕਾਰੀ ਅਨੁਸਾਰ ਸੀਆਰਪੀਐਫ ਦੀ ਇੱਕ ਸਾਂਝੀ ਟੀਮ ਬਾਂਦੀਪੋਰਾ ਦੇ ਨਿਸ਼ਾਤ ਪਾਰਕ ਨੇੜੇ ਰੁਟੀਨ ਗਸ਼ਤ 'ਤੇ ਸੀ। ਫਿਰ ਪਹਿਲਾਂ ਤੋਂ ਹੀ ਘਿਰੇ ਹੋਏ ਅਤਿਵਾਦੀਆਂ ਨੇ ਜਵਾਨਾਂ 'ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਜਦੋਂ ਤੱਕ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਅਤਿਵਾਦੀ ਆਬਾਦੀ ਵਾਲੇ ਖੇਤਰ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਇਸ ਹਮਲੇ ਵਿੱਚ ਚਾਰ ਜਵਾਨ ਜ਼ਖ਼ਮੀ ਹੋ ਗਏ।

armyarmy

ਜ਼ਖਮੀਆਂ 'ਚੋਂ ਇਕ ਦੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਸ਼ਹੀਦ ਫ਼ੌਜੀ ਦਾ ਨਾਂ ਜ਼ੁਬੇਹ ਅਹਿਮਦ ਸ਼ਾਹ ਹੈ। ਹਮਲੇ ਤੋਂ ਤੁਰੰਤ ਬਾਅਦ ਨਿਸ਼ਾਨ ਪਾਰਕ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ। ਉੱਥੇ ਹੀ ਪੁਲਿਸ, ਸੈਨਾ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਹਰ ਪਾਸੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਾਤ ਨੂੰ ਲੁਕੇ ਹੋਏ ਅਤਿਵਾਦੀ ਨਾਲ ਮੁਕਾਬਲਾ ਸ਼ੁਰੂ ਹੋ ਸਕਦਾ ਹੈ।

ਅਜੇ ਤੱਕ ਕਿਸੇ ਵੀ ਅਤਿਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਹ ਕਾਰਾ ਲਸ਼ਕਰ-ਏ-ਤੋਇਬਾ ਦੇ ਨਕਾਬਪੋਸ਼ ਸੰਗਠਨ ਟੀਆਰਐਫ ਦਾ ਹੋ ਸਕਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂ ਸੁਰੱਖਿਆ ਬਲਾਂ ਵੱਲੋਂ ਅਜੇ ਤੱਕ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਗਿਆ ਹੈ। ਜ਼ਖ਼ਮੀ ਜਵਾਨਾਂ ਦੀ ਪਛਾਣ ਦਾ ਵੀ ਖ਼ੁਲਾਸਾ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ।

Army JCO martyred in encounter with militants in RajouriArmy  

ਦੱਸਣਯੋਗ ਹੈ ਕਿ ਕਸ਼ਮੀਰ 'ਚ ਅਤਿਵਾਦੀ ਖ਼ਿਲਾਫ਼ ਸੁਰੱਖਿਆ ਬਲਾਂ ਦੇ ਸਖਤ ਰਵੱਈਏ ਤੋਂ ਬਾਅਦ ਅਤਿਵਾਦੀ ਸੰਗਠਨ ਦਾ ਲੱਕ ਟੁੱਟ ਗਿਆ ਹੈ। ਨਵੇਂ ਸਾਲ 'ਚ 26 ਜਨਵਰੀ ਤੋਂ ਪਹਿਲਾਂ 13 ਤੋਂ 14 ਅਤਿਵਾਦੀ ਮਾਰੇ ਗਏ ਸਨ। ਕਈ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਨੂੰ ਵੀ ਨਾਕਾਮ ਕਰ ਦਿੱਤਾ ਗਿਆ। ਕਈ ਥਾਵਾਂ ਤੋਂ ਆਈਈਡੀ ਵੀ ਬਰਾਮਦ ਕੀਤੀ ਗਈ ਹੈ, ਜਿਸ ਕਾਰਨ ਅਤਿਵਾਦੀ ਭੜਕ ਉੱਠੇ ਹਨ।

ਸੁਰੱਖਿਆ ਬਲਾਂ ਦੇ ਸਖ਼ਤ ਰਵੱਈਏ ਕਾਰਨ ਅਤਿਵਾਦੀ ਸਿੱਧੇ ਮੁਕਾਬਲੇ ਤੋਂ ਬਚਣਾ ਚਾਹੁੰਦੇ ਹਨ। ਉਹ ਫਿਰ ਤੋਂ ਹਿੱਟ ਐਂਡ ਰਨ ਦੀ ਰਣਨੀਤੀ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਰਣਨੀਤੀ ਤਹਿਤ ਅੱਜ ਅਤਿਵਾਦੀਆਂ ਨੇ ਕਾਇਰਾਨਾ ਢੰਗ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ।

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement