
ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਵੀ ਹੋਈ
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਕੁੱਲੂ, ਲਾਹੌਲ ਤੇ ਸਪਿਤੀ, ਕਿੱਨੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਪਰਲੇ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਮੁੜ ਬਰਫ਼ਬਾਰੀ ਹੋਈ, ਜਦੋਂ ਕਿ ਸੂਬੇ ਦੇ ਕੇਂਦਰੀ ਅਤੇ ਹੇਠਲੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ।
ਬਰਫ਼ਬਾਰੀ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ ਕੁੱਲ 216 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਲਾਹੌਲ ਤੇ ਸਪਿਤੀ ਵਿੱਚ ਸਭ ਤੋਂ ਵੱਧ 119, ਕਿੱਨੌਰ ਵਿੱਚ 31, ਚੰਬਾ ਵਿੱਚ 19, ਕੁੱਲੂ ਵਿੱਚ 9, ਮੰਡੀ ਵਿੱਚ 6, ਕਾਂਗੜਾ ਵਿੱਚ 2 ਅਤੇ ਸ਼ਿਮਲਾ ਜ਼ਿਲ੍ਹੇ ਵਿੱਚ 1 ਸੜਕ ਬੰਦ 'ਤੇ ਆਵਾਜਾਈ ਬੰਦ ਹੈ।
ਮੌਸਮ ਵਿਭਾਗ ਅਨੁਸਾਰ ਕੋਠੀ ਵਿੱਚ 20 ਸੈਂਟੀਮੀਟਰ, ਕਲਪਾ ਵਿੱਚ 17 ਸੈਂਟੀਮੀਟਰ, ਗੋਂਡਲਾ ਵਿੱਚ 13.5 ਸੈਂਟੀਮੀਟਰ, ਕੁਕੁਮਸੇਰੀ ਵਿੱਚ 5 ਸੈਂਟੀਮੀਟਰ ਜਦੋਂ ਕਿ ਰਾਜਧਾਨੀ ਸ਼ਿਮਲਾ ਦੇ ਉਪਨਗਰ ਕੁਫ਼ਰੀ ਵਿੱਚ ਵੀ ਬਰਫ਼ਬਾਰੀ ਹੋਈ ਹੈ।
ਹਿਮਾਚਲ ਪ੍ਰਦੇਸ਼ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਨੁਸਾਰ, ਸੂਬੇ ਵਿੱਚ ਲਗਭਗ 325 ਟਰਾਂਸਫ਼ਾਰਮਰ ਅਤੇ 10 ਜਲ ਯੋਜਨਾਵਾਂ ਵਿੱਚ ਵਿਘਨ ਪਿਆ ਹੈ। ਸ਼ਿਮਲਾ ਸ਼ਹਿਰ ਵਿੱਚ ਗੜੇਮਾਰੀ ਹੋਈ।