ਅੰਬਾਲਾ 'ਚ ਦਰਦਨਾਕ ਹਾਦਸਾ, ਛੱਤ 'ਤੇ ਖੇਡ ਰਹੇ ਬੱਚੇ ਦੀ ਹੋਈ ਮੌਤ

By : GAGANDEEP

Published : Feb 11, 2023, 3:29 pm IST
Updated : Feb 11, 2023, 3:29 pm IST
SHARE ARTICLE
photo
photo

ਮਾਪਿਆਂ ਦਾ ਪੋ-ਰੋ ਬੁਰਾ ਹਾਲ

 

ਅੰਬਾਲਾ: ਹਰਿਆਣਾ ਦੇ ਅੰਬਾਲਾ 'ਚ ਖੇਡਦੇ ਸਮੇਂ ਰੱਸੀ 'ਚ ਫਸਣ ਨਾਲ 8 ਸਾਲਾ ਬੱਚੇ ਦੀ ਮੌਤ ਹੋ ਗਈ। ਘਟਨਾ ਅੰਬਾਲਾ ਸ਼ਹਿਰ ਦੀ ਨਿਊ ਇੰਦਰਾਪੁਰੀ ਕਲੋਨੀ ਦੀ ਹੈ। ਬੱਚਾ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੀ ਛੱਤ 'ਤੇ ਖੇਡ ਰਿਹਾ ਸੀ, ਜਦੋਂ ਰਿਸ਼ਤੇਦਾਰਾਂ ਨੇ ਉਸ ਨੂੰ ਵੇਖਿਆ ਤਾਂ ਉਹ ਬੇਹੋਸ਼ ਪਿਆ ਸੀ। ਰਿਸ਼ਤੇਦਾਰ ਹਫੜਾ-ਦਫੜੀ ਵਿੱਚ ਅੰਬਾਲਾ ਸਿਟੀ ਸਿਵਲ ਹਸਪਤਾਲ ਪੁੱਜੇ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਅੱਜ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

 

 ਪੜ੍ਹੋ ਪੂਰੀ ਖਬਰ: ਨਕਲ ਮਰਵਾਉਣ ਵਾਲੇ ਹੋ ਜਾਣ ਸਾਵਧਾਨ, ਫੜੇ ਜਾਣ 'ਤੇ 10 ਸਾਲ ਦੀ ਕੈਦ ਤੇ 10 ਕਰੋੜ ਦਾ ਹੋਵੇਗਾ ਜੁਰਮਾਨਾ 

ਜਾਣਕਾਰੀ ਮੁਤਾਬਕ 8 ਸਾਲਾ ਵੰਸ਼ ਖੇਡਣ ਲਈ ਛੱਤ 'ਤੇ ਗਿਆ ਸੀ। ਇਸ ਦੌਰਾਨ ਖੇਡਦੇ ਸਮੇਂ ਅਚਾਨਕ ਉਸ ਦੇ ਗਲੇ 'ਚ ਰੱਸੀ ਫਸ ਗਈ। ਰੱਸੀ ਪੌੜੀਆਂ ਦੇ ਨਾਲ ਲੱਗੇ ਦਰਵਾਜ਼ੇ 'ਤੇ ਲੱਗੀ ਸੀ। ਬੱਚੇ ਦਾ ਪਿਤਾ ਦੀਵਾਨ ਧੋਬੀ ਹਨ। ਵੰਸ਼ ਦੀਆਂ ਦੋ ਵੱਡੀਆਂ ਭੈਣਾਂ ਹਨ। ਦੀਵਾਨ ਚੰਦ ਨੇ ਦੱਸਿਆ ਕਿ ਉਸ ਦਾ  ਲੜਕਾ  ਉਪਰ ਬਣੇ ਕਮਰੇ ਵਿੱਚ ਰੱਸੀ ਨਾਲ ਖੇਡ ਰਿਹਾ ਸੀ। ਉਸ ਦੀ ਭੈਣ ਵੀ ਉਸ ਨਾਲ ਖੇਡ ਰਹੀ ਸੀ। ਕੁਝ ਦੇਰ ਖੇਡਣ ਤੋਂ ਬਾਅਦ ਭੈਣ ਥੱਲੇ ਚਲੀ ਗਈ। ਵੰਸ਼ ਇਕੱਲਾ ਰੱਸੀ ਨਾਲ ਖੇਡ ਰਿਹਾ ਸੀ। ਇਸ ਦੌਰਾਨ ਵੰਸ਼ ਦੇ ਗਲ ਵਿਚ ਰੱਸੀ ਫਸ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਰੱਸੀ ਪੌੜੀਆਂ ਦੇ ਨਾਲ ਲੱਗੇ ਦਰਵਾਜ਼ੇ ਨੂੰ ਬੰਦ ਹੋਣ ਤੋਂ ਰੋਕਣ ਲਈ ਬੰਨ੍ਹੀ ਹੋਈ ਸੀ।

 ਪੜ੍ਹੋ ਪੂਰੀ ਖਬਰ: ਹਰਿਆਣਾ: ਸਕੂਲੀ ਵਿਦਿਆਰਥੀਆਂ ਨੂੰ ਵਾਪਸ ਕਰਨਾ ਪਵੇਗਾ ਟੈਬਲੇਟ, ਨਹੀਂ ਤਾਂ ਰੋਕਿਆ ਜਾਵੇਗਾ ਰੋਲ ਨੰਬਰ 

ਇਸ ਦੌਰਾਨ ਵੰਸ਼ ਦੇ ਗਲੇ 'ਚ ਰੱਸੀ ਫਸ ਗਈ। ਜਦੋਂ ਵੰਸ਼ ਦੀ ਛੋਟੀ ਭੈਣ ਆਪਣੇ ਭਰਾ ਨਾਲ ਖੇਡਣ ਕਮਰੇ 'ਚ ਪਹੁੰਚੀ ਤਾਂ ਵੰਸ਼ ਬੇਹੋਸ਼ੀ ਦੀ ਹਾਲਤ 'ਚ ਤੜਫ ਰਿਹਾ ਸੀ। ਵੰਸ਼ ਨੂੰ ਅਜਿਹੀ ਹਾਲਤ 'ਚ ਦੇਖ ਕੇ ਛੋਟੀ ਭੈਣ ਨੇ ਰੌਲਾ ਪਾ ਦਿੱਤਾ। ਲੜਕੀ ਦਾ ਰੌਲਾ ਸੁਣ ਕੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ। ਘਬਰਾਹਟ ਵਿੱਚ ਹਸਪਤਾਲ ਪਹੁੰਚਿਆ। ਇੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 ਪੜ੍ਹੋ ਪੂਰੀ ਖਬਰ: ਜਲੰਧਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਾਰਕ ਕੋਲੋਂ ਮਿਲੀ ਲਾਸ਼  

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement