ਲਾਕਰ 'ਚ ਰੱਖੇ ਢਾਈ ਲੱਖ ਦੇ ਨੋਟਾਂ ਨੂੰ ਲੱਗੀ ਸਿਓਂਕ, ਪੈਸੇ ਲੈਣ ਗਈ ਔਰਤ ਦੇ ਉਡੇ ਹੋਸ਼

By : GAGANDEEP

Published : Feb 11, 2023, 10:50 am IST
Updated : Feb 11, 2023, 3:40 pm IST
SHARE ARTICLE
photo
photo

ਕਰੀਬ ਇੱਕ ਸਾਲ ਬਾਅਦ ਖੋਲ੍ਹਿਆ ਲਾਕਰ ਤਾਂ ਲੱਗਿਆ ਪਤਾ

 

ਉਦੈਪੁਰ : ਰਾਜਸਥਾਨ ਦੇ ਉਦੈਪੁਰ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਥੇ ਬੈਂਕ ਦੇ ਲਾਕਰ ਵਿੱਚ ਇੱਕ ਔਰਤ ਨੇ ਇੱਕ ਪੋਟਲੀ ਵਿਚ ਵਿੱਚ ਢਾਈ ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ, ਜਦੋਂ ਕਰੀਬ ਇੱਕ ਸਾਲ ਬਾਅਦ ਲਾਕਰ ਖੋਲ੍ਹਿਆ ਗਿਆ ਤਾਂ ਪਤਾ ਲੱਗਿਆ ਕਿ ਸਾਰੀ ਨਕਦੀ ਨੂੰ ਸਿਓਂਕ ਲੱਗ ਗਈ ਤੇ ਨੋਟ ਮਿੱਟੀ ਵਿਚ ਬਦਲ ਗਏ।  ਇਸ ਸਬੰਧੀ ਮਹਿਲਾ ਦੇ ਪਤੀ ਨੇ ਬੈਂਕ ਮੈਨੇਜਮੈਂਟ ਨੂੰ ਸ਼ਿਕਾਇਤ ਦਿੱਤੀ ਹੈ। ਹਾਲਾਂਕਿ ਬੈਂਕ ਮੈਨੇਜਮੈਂਟ ਨੇ ਫਿਲਹਾਲ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

ਪੜ੍ਹੋ ਪੂਰੀ ਖਬਰ:  ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ, ਬੰਦ ਕੀਤੀਆਂ 176 ਸੜਕਾਂ

 

ਅਸਲ ਵਿੱਚ, ਵੱਡੀ ਗਿਣਤੀ ਵਿੱਚ ਲੋਕ ਆਪਣੇ ਗਹਿਣਿਆਂ, ਜਾਇਦਾਦ ਦੇ ਦਸਤਾਵੇਜ਼ਾਂ ਅਤੇ ਹੋਰ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਬੈਂਕ ਲਾਕਰਾਂ ਦੀ ਵਰਤੋਂ ਕਰਦੇ ਹਨ। ਰਾਜਸਥਾਨ ਦੇ ਉਦੈਪੁਰ ਦੀ ਰਹਿਣ ਵਾਲੀ ਸੁਨੀਤਾ ਸਿੰਘਵੀ ਨੇ ਵੀ ਪੀਐਨਬੀ ਵਿੱਚ ਲਾਕਰ ਲਿਆ ਸੀ। ਇਸ ਵਿੱਚ ਉਹ ਆਪਣੇ ਕਰੀਬ ਢਾਈ ਲੱਖ ਰੁਪਏ ਇੱਕ ਪੋਟਲੀ ਵਿੱਚ ਬੰਨ੍ਹਕੇ ਲਾਕਰ ਵਿੱਚ ਰੱਖੇ ਸਨ। ਇਸ ਤੋਂ ਇਲਾਵਾ ਸੁਨੀਤਾ ਨੇ ਇਸ ਲਾਕਰ 'ਚ ਕੁਝ ਗਹਿਣੇ ਵੀ ਰੱਖੇ ਹੋਏ ਸਨ।
, ਉਸ ਦੇ ਪਤੀ ਮਹੇਸ਼ ਸਿੰਘਵੀ ਨੇ ਦੱਸਿਆ ਕਿ ਹਾਲ ਹੀ ਵਿੱਚ ਉਸ ਦੀ ਪਤਨੀ ਨਕਦੀ ਲੈਣ ਲਈ ਬੈਂਕ ਗਈ ਸੀ ਅਤੇ ਜਦੋਂ ਉਸ ਨੇ ਆਪਣਾ ਲਾਕਰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ। ਲਾਕਰ ਵਿੱਚ ਪੋਟਲੀ ਸੀ, ਪਰ ਬੰਡਲ ਦੇ ਅੰਦਰ ਨਕਦੀ ਦੀ ਥਾਂ ਨੋਟਾਂ ਦਾ ਭੁਰਾ ਪਿਆ ਹੋਇਆ ਸੀ। ਲਾਕਰ 'ਚ ਰੱਖੇ 500 ਰੁਪਏ ਦੇ ਨੋਟਾਂ ਨੂੰ ਸਿਓਂਕ ਨੇ ਬੂਰਾ ਬਣਾ ਦਿੱਤਾ ਸੀ।

 

ਪੜ੍ਹੋ ਪੂਰੀ ਖਬਰ: ਗਿੱਦੜਬਾਹਾ 'ਚ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ 

 

ਲਾਕਰ ਦੀ ਹਾਲਤ ਦੇਖ ਕੇ ਮਹੇਸ਼ ਸਿੰਘਵੀ ਨੇ ਤੁਰੰਤ ਬੈਂਕ ਪ੍ਰਬੰਧਨ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ, ਪਰ ਬੈਂਕ ਪ੍ਰਬੰਧਨ ਨੇ ਫਿਲਹਾਲ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਹੈਰਾਨੀਜਨਕ ਹੈ, ਇਸ ਲਈ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਬੈਂਕ ਦੇ ਹੋਰ ਲਾਕਰਾਂ ਵਿੱਚ ਵੀ ਸਿਓਂਕ ਹੋ ਸਕਦੀ ਹੈ।

ਪੜ੍ਹੋ ਪੂਰੀ ਖਬਰ:  ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਮਹਿਲਾ ਯਾਤਰੀ ਦੀ ਹੋਈ ਮੌਤ 

ਅਜਿਹੇ 'ਚ ਸਾਰੇ ਲਾਕਰ ਧਾਰਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਤੁਰੰਤ ਆ ਕੇ ਆਪਣਾ ਲਾਕਰ ਚੈੱਕ ਕਰਨ ਲਈ ਕਿਹਾ ਗਿਆ ਹੈ। ਇਸ 'ਤੇ ਸ਼ੱਕ ਹੈ ਕਿ ਕੋਈ ਇੰਨੀ ਵੱਡੀ ਰਕਮ ਲਾਕਰ 'ਚ ਕਿਉਂ ਰੱਖੇਗਾ। ਬੈਂਕ ਮੈਨੇਜਮੈਂਟ ਮੁਤਾਬਕ ਲਾਕਰ 'ਚ ਦਸਤਾਵੇਜ਼ ਰੱਖੇ ਹੋਏ ਹਨ, ਗਹਿਣੇ ਵੀ ਲਾਕਰ 'ਚ ਰੱਖੇ ਹੋਏ ਹਨ ਪਰ ਇੱਥੇ ਨਕਦੀ ਲਾਕਰ ਵਿੱਚ ਰੱਖੀ ਹੋਈ ਸੀ। ਕਾਨੂੰਨ ਅਨੁਸਾਰ, ਲੋਕ ਆਪਣੇ ਘਰ ਜਾਂ ਬੈਂਕ ਵਿੱਚ ਨਕਦੀ ਜਮ੍ਹਾ ਕਰਾ ਸਕਦੇ ਹਨ।

Location: India, Rajasthan, Udaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement