
ਮਹਿਲਾ ਨੂੰ ਸਾਹ ਲੈਣ ਵਿਚ ਆ ਰਹੀ ਸੀ ਦਿੱਕਤ
ਅੰਮ੍ਰਿਤਸਰ : ਬੀਤੇ ਦਿਨ ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ ਸੀ। ਟੇਕਆਫ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਔਰਤ ਦੀ ਮੌਤ ਹੋ ਗਈ। ਸ਼ੁੱਕਰਵਾਰ ਸ਼ਾਮ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ:ਪਟਿਆਲਾ 'ਚ ਦੋ ਕਾਰਾਂ ਦੀ ਰੇਸ ਦੀ ਲਪੇਟ ਵਿਚ ਆਇਆ ਸਾਈਕਲ ਸਵਾਰ, ਧੜ ਨਾਲੋਂ ਵੱਖ ਹੋਇਆ ਸਿਰ
ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ-2942 ਨੇ ਦੁਪਹਿਰ ਵੇਲੇ ਪਟਨਾ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਜਹਾਜ਼ ਵਿਚ ਸਵਾਰ ਤਰਨਤਾਰਨ ਦੀ ਰਹਿਣ ਵਾਲੀ ਸਰਬਜੀਤ ਕੌਰ (59) ਦੀ ਸਿਹਤ ਵਿਗੜ ਗਈ। ਇਸ ਬਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਚਾਲਕ ਦਲ ਦੇ ਮੈਂਬਰ ਕੁਝ ਕਰਦੇ, ਔਰਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਤੁਰਕੀ ਅਤੇ ਸੀਰੀਆ 'ਚ ਵਿਗੜੀ ਸਥਿਤੀ, ਭਿਆਨਕ ਭੂਚਾਲ ਕਾਰਨ 24,680 ਮੌਤਾਂ
ਚਾਲਕ ਦਲ ਦੇ ਮੈਂਬਰਾਂ ਨੇ ਗਰਾਊਂਡ ਸਟਾਫ ਨੂੰ ਦੱਸਿਆ ਕਿ ਔਰਤ ਨੂੰ ਸਾਹ ਲੈਣ ਵਿੱਚ ਤਕਲੀਫ਼, ਬੇਚੈਨੀ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ ਸਨ। ਜਹਾਜ਼ 'ਚ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਰਾਹਤ ਨਹੀਂ ਮਿਲੀ। ਅੰਤ ਵਿੱਚ ਪਾਇਲਟ ਨੇ ਨਜ਼ਦੀਕੀ ਹਵਾਈ ਅੱਡੇ ਬਾਬਤਪੁਰ ਵਾਰਾਣਸੀ ਦੇ ਏਟੀਸੀ ਨਾਲ ਸੰਪਰਕ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ।