ਪੰਜਾਬ ਸਰਕਾਰ ਨੇ ਤਹਿਸੀਲਦਾਰ ਖਮਾਣੋ ਨੂੰ ਕੀਤਾ ਤੁਰੰਤ ਪ੍ਰਭਾਵ ਹੇਠ ਮੁਅੱਤਲ
Published : Feb 13, 2026, 9:40 am IST
Updated : Feb 13, 2026, 9:40 am IST
SHARE ARTICLE
Punjab government suspends Tehsildar Khamano with immediate effect
Punjab government suspends Tehsildar Khamano with immediate effect

ਤਹਿਸੀਲਦਾਰ ਰਮਨਦੀਪ ਕੌਰ ਨੂੰ ਹੈਡ ਕੁਆਰਟਰ ਰੋਪੜ ਵਿਖੇ ਕੀਤਾ ਤਾਇਨਾਤ

ਖਮਾਣੋ: ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੂੰ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਮੁਅਤਲ ਕਰ ਦਿੱਤਾ ਹੈ। ਮੁਆਤਲੀ ਉਪਰੰਤ ਤਹਿਸੀਲਦਾਰ ਰਮਨਦੀਪ ਕੌਰ ਨੂੰ ਹੈਡ ਕੁਆਰਟਰ ਰੋਪੜ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਨੇ ਇੱਕ ਚਿੱਠੀ ਜਾਰੀ ਕਰਦਿਆਂ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੂੰ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ ਤੁਰੰਤ ਪ੍ਰਭਾਵ ਹੇਠ ਮੁਅਤਲ ਕਰ ਦਿੱਤਾ ਹੈ।

ਪੰਜਾਬ ਵਿੱਚ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਹੈ। ਜਿਸ ਵਿੱਚ ਜ਼ਿਲ੍ਾ ਫਤਿਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦੀ ਤਹਿਸੀਲਦਾਰ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੁਧਿਆਣੇ ਜ਼ਿਲ੍ਹਾ ਦੀਆਂ ਗੈਰ ਕਾਨੂੰਨੀ ਰਜਿਸਟਰੀਆਂ ਉਹ ਵੀ ਬਿਨਾਂ ਐਨਓਸੀ ਤੋਂ ਬਾਰੀ ਜਿਲੇ ਫਤਿਹਗੜ੍ਹ ਸਾਹਿਬ ਵਿੱਚ ਕਰ ਦਿੱਤੀਆਂ। ਜਿਸ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਤਹਿਸੀਲਦਾਰ ਰਮਨਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੇ ਇਸ ਦੀ ਬਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

 ਮਿਲੀ ਜਾਣਕਾਰੀ ਮੁਤਾਬਿਕ ਰੈਵਨਿਊ ਵਿਭਾਗ ਦੇ ਨਿਯਮਾਂ ਮੁਤਾਬਿਕ ਰਜਿਸਟਰੀਆਂ ਸਿਰਫ  ਜਿਲ੍ਹੇ ਦੇ ਅੰਦਰ ਹੀ ਹੋ  ਸਕਦੀਆਂ ਹਨ। ਪਰੰਤੂ ਇੱਥੇ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੇ ਲੁਧਿਆਣਾ ਜ਼ਿਲ੍ਹੇ ਦੀਆਂ 13 ਰਜਿਸਟਰੀਆਂ ਨਿਯਮਾਂ ਤੋਂ ਉਲਟ ਜਾਕੇ ਗਲਤ ਤਰੀਕੇ ਨਾਲ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਰ ਦਿੱਤੀਆਂ। ਇਹ ਵੀ ਪਤਾ ਲੱਗਾ ਹੈ ਕਿ ਪੌਸ਼ ਏਰੀਏ ਲੁਧਿਆਣਾ ਦੀਆਂ ਰਜਿਸਟਰੀਆਂ ਕਿਤੇ ਵੀ ਨਹੀਂ ਹੋ ਸਕਦੀਆਂ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਕਮਰਸ਼ੀਅਲ ਰੇਟਾਂ ਦੇ ਪਲਾਟ ਹਨ ਜਿਨ੍ਹਾਂ ਦੀ ਗਿਣਤੀ 13 ਦੱਸੀ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement