
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਆਮ ਆਦਮੀ ਪਾਰਟੀ (ਆਪ) ਭਾਜਪਾ ਅਤੇ ਕਾਂਗਰਸ ਤੋਂ ਕਾਫੀ ਅੱਗੇ ਹੈ। ਭਾਜਪਾ-ਕਾਂਗਰਸ ਵਿਚ ਅਜੇ ਤੱਕ ਸੰਭਾਵਿਤ ਉਮੀਦਵਾਰ...
ਚੰਡੀਗੜ੍ਹ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਆਮ ਆਦਮੀ ਪਾਰਟੀ (ਆਪ) ਭਾਜਪਾ ਅਤੇ ਕਾਂਗਰਸ ਤੋਂ ਕਾਫੀ ਅੱਗੇ ਹੈ। ਭਾਜਪਾ-ਕਾਂਗਰਸ ਵਿਚ ਅਜੇ ਤੱਕ ਸੰਭਾਵਿਤ ਉਮੀਦਵਾਰ ਤੇ ਸੰਗਠਨ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਥੇ ‘ਆਪ’ ਨੇ ਛੇ ਸੀਟਾਂ ‘ਤੇ ਉਮੀਦਵਾਰ ਐਲਾਨ ਕਰਕੇ ਪ੍ਰਚਾਰ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ‘ਆਪ’ ਨੇ ਲੋਕ ਸਭਾ ਇੰਚਾਰਜ ਅੱਠ ਮਹੀਨੇ ਪਹਿਲਾਂ ਤੈਅ ਕਰ ਦਿੱਤੇ ਸਨ। ਹੁਣ ਉਨ੍ਹਾਂ ਵਿਚੋਂ ਛੇ ਨੂੰ ਉਸੇ ਲੋਕ ਸਭਾ ਸੀਟ ਦਾ ਉਮੀਦਵਾਰ ਬਣਾਇਆ ਗਿਆ ਹੈ। ਸਿਰਫ਼ ਪੱਛਮੀ ਦਿੱਲੀ ਸੀਟ ਤੋਂ ਪਾਰਟੀ ਨੂੰ ਉਮੀਦਵਾਰ ਦੀ ਭਾਲ ਹੈ।
AAP
ਪਾਰਟੀ ਨੇ ਘਰ ਤੋਂ ਘਰ ਮੁਹਿੰਮ, ਜਨ ਸਭਾਵਾਂ, ਸੈਰ ’ਤੇ ਪ੍ਰਚਾਰ ਮੁਹਿੰਮ ਦੇ ਨਾਲ ਬੂਥ ਵਰਕਰਾਂ ਦੀ ਟੀਮ ਤਿਆਰ ਕਰ ਚੁੱਕੀ ਹੈ। ਉਥੇ ਪਿਛਲੇ ਲੋਕ ਸਭਾ ਚੋਣ ਵਿਚ ਜਿੱਤ ਦਰਜ ਕਰਨ ਵਾਲੀ ਭਾਜਪਾ ਇਸ ਵਾਰ ਚੋਣ ਦੀਆਂ ਤਿਆਰੀਆਂ ਵਿਚ ਦੂਜੇ ਨੰਬਰ ਉਤੇ ਹੈ।
BJP
ਪਾਰਟੀ ਨੇ ਅਜੇ ਉਮੀਦਵਾਰ ਤਾਂ ਤੈਅ ਨਹੀਂ ਕੀਤੇ, ਪ੍ਰੰਤੂ ਖੁਦ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸੰਗਠਨ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਕਈ ਮੀਟਿੰਗਾਂ ਅਤੇ ਸਭਾਵਾਂ ਬੂਥ ਵਰਕਰਾਂ ਨਾਲ ਕਰ ਚੁੱਕੇ ਹਨ। ਉਹ ਵਰਕਰ ਸੰਵਾਦ ਜਿਵੇਂ ਪ੍ਰੋਗਰਾਮ ਦਾ ਆਯੋਜਨ ਵੀ ਕਰ ਰਹੇ ਹਨ।
Congress
ਉਥੇ 2013 ਦੇ ਵਿਧਾਨ ਸਭਾ ਚੋਣ ਤੋਂ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਵਿਚ ਜ਼ਿਆਦਾ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ। ਸ਼ੀਲਾ ਦੀਕਸ਼ਿਤ ਦੇ ਆਉਣ ਬਾਅਦ ਮੀਟਿੰਗਾਂ ਅਤੇ ਛੋਟੀਆਂ-ਛੋਟੀਆਂ ਜਨ ਸੰਭਾਵਾਂ ਦਾ ਆਯੋਜਨ ਤਾਂ ਜਰੂਰ ਸ਼ੁਰੂ ਹੋਇਆ ਹੈ, ਪ੍ਰੰਤੂ ਅਜੇ ਵੀ ਜ਼ਮੀਨੀ ਪੱਧਰ ‘ਤੇ ਵਰਕਰ ਇਕਜੁੱਟ ਨਹੀਂ ਹੋ ਸਕੇ।