
ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ, ਪੁਲਿਸ ਨੇ ਐਮਬੂਲੈਂਸ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ
ਅਹਿਮਦਾਬਾਦ: ਸੂਰਤ ਦੇ ਸਰਥਾਣਾ ਇਲਾਕੇ ਵਿੱਚ ਵਾਪਰੇ ਦਰਦਨਾਕ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੀਏ ਦਾ ਵਿਦਿਆਰਥੀ ਬੀਆਰਟੀਐਸ ਰੂਟ ਪਾਰ ਕਰ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਰਹੀ ਐਂਬੂਲੈਂਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਵਿਦਿਆਰਥੀ ਕਰੀਬ 5 ਫੁੱਟ ਦੂਰ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਦਿੱਲੀ ਦੀ ਤਿਹਾੜ ਜੇਲ੍ਹ-3 'ਚ ਚੈਕਿੰਗ; 23 ਸਰਜੀਕਲ ਬਲੇਡ, ਨਸ਼ਾ ਅਤੇ ਦੋ ਐਂਡਰੋਆਇਡ ਫ਼ੋਨ ਬਰਾਮਦ
ਅਨਿਲ ਰਾਜੇਸ਼ ਗੋਧਾਨੀ (21) ਵਾਸੀ ਸ਼ਿਵਾਏ ਹਾਈਟਸ, ਸੂਰਤ ਦੇ ਸਰਥਾਣਾ ਜਾਕਤਨਾਕਾ ਸ਼ਿਆਮਧਾਮ ਮੰਦਰ ਦੇ ਪਿੱਛੇ, ਅਹਿਮਦਾਬਾਦ ਵਿੱਚ ਸੀਏ ਦੀ ਪੜ੍ਹਾਈ ਕਰ ਰਿਹਾ ਸੀ। ਅਨਿਲ ਹੋਲੀ ਦੇ ਮੌਕੇ 'ਤੇ ਘਰ ਆਇਆ ਅਤੇ ਆਪਣੇ ਦੋਸਤ ਦੇ ਘਰ ਹੋਲੀ ਖੇਡਣ ਚਲਾ ਗਿਆ। ਉਥੋਂ ਵਾਪਸ ਆਉਂਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ: ਨਵੀਂ ਦਿੱਲੀ 'ਚ ਹੋਲੀ ਮੌਕੇ ਜਾਪਾਨੀ ਲੜਕੀ ਨਾਲ ਛੇੜਛਾੜ
ਐਂਬੂਲੈਂਸ ਚਾਲਕ ਪੂਰੀ ਰਫ਼ਤਾਰ ਨਾਲ ਵਿਦਿਆਰਥੀ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਲੈ ਕੇ ਐਂਬੂਲੈਂਸ ਡਰਾਈਵਰ ਦੀ ਪਛਾਣ ਕੀਤੀ ਅਤੇ ਸ਼ੁੱਕਰਵਾਰ ਸਵੇਰੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਰਥਾਣਾ ਪੁਲਿਸ ਨੇ ਡਰਾਈਵਰ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।