2024 Oscar winners list: ਓਪਨਹਾਈਮਰ ਨੇ ਆਸਕਰ ਐਵਾਰਡਾਂ ’ਚ ਬਾਜ਼ੀ ਮਾਰੀ, ਜਿੱਤੇ ਸੱਤ ਪੁਰਸਕਾਰ
Published : Mar 11, 2024, 3:27 pm IST
Updated : Mar 11, 2024, 9:09 pm IST
SHARE ARTICLE
2024 Oscar winners list:  Made in India, 'To Kill a Tiger' won the Oscar
2024 Oscar winners list: Made in India, 'To Kill a Tiger' won the Oscar

ਮਰਫੀ ਨੇ ਜੇ ਰਾਬਰਟ ਓਪਨਹਾਈਮਰ ਦੇ ਰੂਪ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ

2024 Oscar winners list: ਨਵੀਂ ਦਿੱਲੀ: ਗੰਭੀਰ ਬਾਇਓਪਿਕ ‘ਓਪਨਹਾਈਮਰ’ ਨੇ 96ਵੇਂ ਅਕੈਡਮੀ ਪੁਰਸਕਾਰਾਂ ’ਚ ਬਿਹਤਰੀਨ ਫਿਲਮ ਦਾ ਪੁਰਸਕਾਰ ਜਿੱਤਿਆ ਅਤੇ ਇਸ ਲਈ ਕ੍ਰਿਸਟੋਫਰ ਨੋਲਨ ਨੇ ਬਿਹਤਰੀਨ ਨਿਰਦੇਸ਼ਕ ਦਾ ਆਸਕਰ ਜਿੱਤਿਆ। ਜਦਕਿ ਭਾਰਤ ਦੇ ਝਾਰਖੰਡ ਦੇ ਇਕ ਪਿੰਡ ’ਚ ਵਾਪਰੀ ਇਕ ਘਟਨਾ ’ਤੇ ਆਧਾਰਤ ਫਿਲਮ ‘ਟੂ ਕਿਲ ਏ ਟਾਈਗਰ’ ਆਸਕਰ ਦੇ ਨੇੜੇ ਪਹੁੰਚਣ ਤੋਂ ਬਾਅਦ ਬਿਹਤਰੀਨ ਦਸਤਾਵੇਜ਼ੀ ਫੀਚਰ ਸ਼੍ਰੇਣੀ ’ਚ ਪੁਰਸਕਾਰ ਦੀ ਦੌੜ ਤੋਂ ਬਾਹਰ ਹੋ ਗਈ। ਇਸ ਸ਼੍ਰੇਣੀ ’ਚ ‘20 ਡੇਜ਼ ਇਨ ਮਾਰੀਓਪੋਲ’ ਨੇ ਖਿਤਾਬ ਜਿੱਤਿਆ। 

ਸਿਲੀਅਨ ਮਰਫੀ ਨੇ ਨੋਲਨ ਦੀ ਬਲਾਕਬਸਟਰ ਬਾਇਓਪਿਕ ‘ਓਪਨਹਾਈਮਰ’ ’ਚ ਪਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ਦੀ ਭੂਮਿਕਾ ਨਿਭਾਉਣ ਲਈ ਅਪਣਾ ਪਹਿਲਾ ਪੁਰਸਕਾਰ ਜਿੱਤਿਆ। ਮਰਫੀ ਨੇ ਜੇ. ਰਾਬਰਟ ਓਪਨਹਾਈਮਰ ਦੇ ਰੂਪ ’ਚ ਅਪਣੀ ਸ਼ਾਨਦਾਰ ਅਦਾਕਾਰੀ ਲਈ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ। ਇਹ ਫਿਲਮ ਇਸ ਗੱਲ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਓਪਨਹਾਈਮਰ ਅਤੇ ਉਸ ਦੇ ਸਾਥੀਆਂ ਨੇ 16 ਜੁਲਾਈ, 1945 ਨੂੰ ਲਾਸ ਅਲਾਮੋਸ ’ਚ ਇਕ ਪਰਮਾਣੂ ਬੰਬ ਦਾ ਸਫ਼ਲ ਤਜਰਬਾ ਕੀਤਾ ਸੀ, ਬਿਨਾਂ ਇਹ ਜਾਣੇ ਕਿ ਕੀ ਹੋਣ ਵਾਲਾ ਹੈ ਅਤੇ ਨਤੀਜਾ ਕੀ ਹੋਵੇਗਾ।

ਬਿਹਤਰੀਨ ਅਦਾਕਾਰਾ ਦਾ ਆਸਕਰ 35 ਸਾਲ ਦੀ ਐਮਾ ਸਟੋਨ ਨੂੰ ਮਿਲਿਆ। ਉਸ ਨੇ ‘ਪੂਅਰ ਥਿੰਗਜ਼’ ’ਚ ਬੇਲਾ ਬੈਕਸਟਰ ਦੀ ਭੂਮਿਕਾ ਲਈ ਪੁਰਸਕਾਰ ਜਿੱਤਿਆ। ਬਿਹਤਰੀਨ ਅਦਾਕਾਰਾ ਲਈ ਇਹ ਉਸ ਦਾ ਦੂਜਾ ਆਸਕਰ ਹੈ। ਉਸ ਨੇ 2019 ’ਚ ‘ਲਾ ਲਾ ਲੈਂਡ’ ਲਈ ਆਸਕਰ ਵੀ ਜਿੱਤਿਆ ਸੀ। ਅਕੈਡਮੀ ਅਵਾਰਡਸ ਨੂੰ ਐਤਵਾਰ ਨੂੰ ਲਾਸ ਏਂਜਲਸ ਦੇ ਡੋਲਬੀ ਥੀਏਟਰ ਦੇ ਬਾਹਰ ਗਾਜ਼ਾ ਬਾਰੇ ਕੀਤੇ ਗਏ ਪ੍ਰਦਰਸ਼ਨਾਂ ਦਾ ਸਾਹਮਣਾ ਵੀ ਕਰਨਾ ਪਿਆ। ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਜਿੰਮੀ ਕਿਮੇਲ ਨੇ ਕੀਤੀ। ਫ਼ਿਲਮ ‘ਬਾਰਬੀ’ ਨੇ ਐਤਵਾਰ ਨੂੰ ਹੋਏ ਪੁਰਸਕਾਰ ਸਮਾਰੋਹ ਵਿਚ ਸਿਨੇਮੈਟੋਗ੍ਰਾਫੀ ਅਤੇ ਸੰਪਾਦਨ ਲਈ ਪੁਰਸਕਾਰ ਜਿੱਤੇ। 

ਕੈਨੇਡੀਅਨ ਪ੍ਰੋਡਕਸ਼ਨ ‘ਟੂ ਕਿਲ ਏ ਟਾਈਗਰ’ ਦਾ ਨਿਰਦੇਸ਼ਨ ਦਿੱਲੀ ’ਚ ਜਨਮੀ ਨਿਸ਼ਾ ਪਾਹੂਜਾ ਨੇ ਕੀਤਾ ਹੈ। ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2022 ’ਚ ਇਸ ਦਾ ਵਰਲਡ ਪ੍ਰੀਮੀਅਰ ਹੋਇਆ ਸੀ ਜਿੱਥੇ ਇਸ ਨੇ ਬਿਹਤਰੀਨ ਕੈਨੇਡੀਅਨ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ ਸੀ। ਇਹ ਫਿਲਮ ਰਣਜੀਤ ਨਾਂ ਦੀ ਇਕ ਔਰਤ ਦੀ ਅਪਣੀ 13 ਸਾਲ ਬੇਟੀ ਨੂੰ ਇਨਸਾਫ ਦਿਵਾਉਣ ਦੀ ਲੜਾਈ ’ਤੇ ਆਧਾਰਤ ਹੈ। ਉਸ ਦੀ ਧੀ ਨੂੰ ਤਿੰਨ ਵਿਅਕਤੀਆਂ ਨੇ ਅਗਵਾ ਕਰ ਲਿਆ ਅਤੇ ਬਾਅਦ ’ਚ ਜਬਰ ਜਨਾਹ ਕੀਤਾ। 

ਯੂਕਰੇਨ ਦੇ ਫਿਲਮ ਨਿਰਮਾਤਾ ਅਤੇ ਜੰਗ ਪੱਤਰਕਾਰ ਮਿਸਟੀਸਲਾਵ ਚੇਰਨੋਵ ਦੀ ਫਿਲਮ ‘20 ਡੇਜ਼ ਇਨ ਮਾਰੀਓਪੋਲ’ 2022 ਵਿਚ ਰੂਸ ਦੇ ਯੂਕਰੇਨ ’ਤੇ ਹਮਲੇ ਦੇ ਸ਼ੁਰੂਆਤੀ ਦਿਨਾਂ ਵਿਚ ਇਕ ਪਰੇਸ਼ਾਨ ਵਿਅਕਤੀ ਦੀਆਂ ਅੱਖਾਂ ’ਤੇ ਅਧਾਰਤ ਹੈ। 

53 ਸਾਲ ਦੇ ਬ੍ਰਿਟਿਸ਼ ਫਿਲਮ ਨਿਰਦੇਸ਼ਕ ਨੋਲਨ ਨੂੰ ਅਪਣੇ ਪੂਰੇ ਕਰੀਅਰ ਦੌਰਾਨ ਆਲੋਚਨਾਤਮਕ ਪ੍ਰਸ਼ੰਸਾ ਮਿਲੀ ਹੈ ਪਰ ਅਜੇ ਤਕ ਉਹ ਆਸਕਰ ਨਹੀਂ ਜਿੱਤ ਸਕੇ ਸਨ। ਉਨ੍ਹਾਂ ਨੂੰ 2017 ’ਚ ‘ਡਨਕਿਰਕ’ ਅਤੇ 2010 ’ਚ ‘ਇਨਸੈਪਸ਼ਨ’ ਅਤੇ 2001 ’ਚ ‘ਮੇਮੈਂਟੋ’ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਪੁਰਸਕਾਰ ਨਹੀਂ ਜਿੱਤ ਸਕੇ। ਸਟੇਜ ’ਤੇ ਬੋਲਦਿਆਂ, ਨੋਲਨ ਨੇ ਕਿਹਾ ਕਿ ਸਿਨੇਮਾ 100 ਸਾਲ ਤੋਂ ਥੋੜ੍ਹਾ ਪੁਰਾਣਾ ਹੈ ਅਤੇ ਮਾਨਤਾ ਲਈ ਅਕੈਡਮੀ ਦਾ ਧੰਨਵਾਦ ਕੀਤਾ।

‘ਓਪਨਹਾਈਮਰ’ ਨੇ ਕੁਲ ਸੱਤ ਸ਼੍ਰੇਣੀਆਂ ’ਚ ਜਿੱਤ ਪ੍ਰਾਪਤ ਕੀਤੀ, ਜਿਸ ’ਚ ਰਾਬਰਟ ਡਾਊਨੀ ਜੂਨੀਅਰ ਲਈ ਬਿਹਤਰੀਨ ਸਹਾਇਕ ਅਦਾਕਾਰ ਵੀ ਸ਼ਾਮਲ ਹੈ। ਫਿਲਮ ਨੂੰ 13 ਸ਼੍ਰੇਣੀਆਂ ’ਚ ਨਾਮਜ਼ਦ ਕੀਤਾ ਗਿਆ ਸੀ। ਅਪਣਾ ਪਹਿਲਾ ਅਕੈਡਮੀ ਅਵਾਰਡ ਜਿੱਤਣ ਦੇ ਤਿੰਨ ਦਹਾਕਿਆਂ ਬਾਅਦ, ਰਾਬਰਟ ਡਾਊਨੀ ਜੂਨੀਅਰ ਨੇ ਅਪਣਾ ਪਹਿਲਾ ਆਸਕਰ ਜਿੱਤਿਆ ਹੈ। ਉਨ੍ਹਾਂ ਨੇ ‘ਓਪਨਹਾਈਮਰ’ ’ਚ ਰੀਅਰ ਐਡਮਿਰਲ ਲੂਈਸ ਸਟਰਾਸ ਦੀ ਭੂਮਿਕਾ ਨਿਭਾਉਣ ਲਈ ਬਿਹਤਰੀਨ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ। ਇਸ ਨੂੰ ਡਾਊਨੀ ਦੀ ਬਿਹਤਰੀਨ ਅਦਾਕਾਰੀ ਦਸਿਆ ਜਾ ਰਿਹਾ ਹੈ। 

ਪੋਲੈਂਡ ਦੇ ਆਸ਼ਵਿਟਜ਼ ਡੈਥ ਕੈਂਪ ਦੇ ਨੇੜੇ ਇਕ ਨਾਜ਼ੀ ਪਰਵਾਰ ਦੇ ਦੁਨਿਆਵੀ ਜੀਵਨ ਨੂੰ ਦਰਸਾਉਂਦੀ ਫਿਲਮ ‘ਦਿ ਜ਼ੋਨ ਆਫ ਇੰਟਰਸਟ’ ਨੇ ਬਿਹਤਰੀਨ ਕੌਮਾਂਤਰੀ ਫਿਲਮ ਦਾ ਆਸਕਰ ਜਿੱਤਿਆ। ਲੇਖਕ-ਨਿਰਦੇਸ਼ਕ ਜੋਨਾਥਨ ਗਲੇਜ਼ਰ ਦੀ ਇਹ ਫਿਲਮ ਭਿਆਨਕ ਕਤਲੇਆਮ ’ਤੇ ਅਧਾਰਤ ਹੈ। ਫਿਲਮ ਨੂੰ ਬਰਤਾਨੀਆਂ ਤੋਂ ਆਸਕਰ ਲਈ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਡੀਵਾਇਨ ਜੋਏ ਰੈਂਡੋਲਫ ਦੀ ‘ਦਿ ਹੋਲਡਓਵਰਜ਼’ ਲਈ ਬਿਹਤਰੀਨ ਸਹਾਇਕ ਅਦਾਕਾਰਾ, ‘ਦਿ ਲਾਸਟ ਰਿਪੇਅਰ ਸ਼ਾਪ’ ਨੇ ਬਿਹਤਰੀਨ ਦਸਤਾਵੇਜ਼ੀ ਫੀਚਰ, ‘ਦ ਵਾਰ ਇਜ਼ ਓਵਰ’ ਨੇ ਬਿਹਤਰੀਨ ਐਨੀਮੇਟਿਡ ਛੋਟੀ ਫਿਲਮ, ‘ਦਿ ਬੁਆਏ ਐਂਡ ਦਿ ਹੀਰੋ’ ਨੇ ਬਿਹਤਰੀਨ ਐਨੀਮੇਟਿਡ ਪਿਕਚਰ ਅਤੇ ‘ਬਾਰਬੀ’ ਦੇ ‘ਵਟ ਵਾਜ਼ ਆਈ ਮੇਡ ਫਾਰ’ ਗੀਤ ਲਈ ਬਿਲੀ ਆਈਲਿਸ਼ ਅਤੇ ਫਿਨੀਅਸ ਓ‘ਕੋਨੇਲ ਨੇ ਬਿਹਤਰੀਨ ਮੂਲ ਗੀਤ ਦਾ ਪੁਰਸਕਾਰ ਵੀ ਜੱਤਿਆ। 
 

(For more Punjabi news apart from 2024 Oscar winners list, News In Punjabi, stay tuned to Rozana Spokesman)

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement