ਵਿਦਿਆਰਥੀ ਚੌਕਸ ਹੋ ਜਾਣ, ਹੁਣ ਹੋਰ ਕੋਈ ਵਾਧਾ ਨਹੀਂ ਹੋਵੇਗਾ : NTA
ਚੰਡੀਗੜ੍ਹ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਲਾਨ ਕੀਤਾ ਹੈ ਕਿ ਉਹ ਨੈਸ਼ਨਲ ਐਲਿਜੀਬਿਲਟੀ-ਕਮ-ਐਂਟਰੈਂਸ ਟੈਸਟ (NEET UG) 2024 ਲਈ ਰਜਿਸਟਰੇਸ਼ਨ ਕਰਨ ਦੀ ਆਖ਼ਰੀ ਮਿਤੀ 16 ਮਾਰਚ ਤਕ ਵਧਾ ਰਹੀ ਹੈ। ਬਿਆਨ ਅਨੁਸਾਰ ਇਹ ਇਮਤਿਹਾਨ 5 ਮਈ ਨੂੰ ਦੁਪਹਿਰ 2 ਵਜੇ ਤੋਂ 5:20 ਵਜੇ ਤਕ ਹੋਵੇਗਾ।
ਰਜਿਸਟਰੇਸ਼ਨ ਦੀ ਪ੍ਰਕਿਰਿਆ 9 ਫ਼ਰਵਰੀ ਨੂੰ ਸ਼ੁਰੂ ਹੋਈ ਸੀ। ਐਨ.ਟੀ.ਏ. ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਾਲ 16 ਮਾਰਚ ਤਕ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਇਸ ਮਿਤੀ ’ਚ ਹੁਣ ਹੋਰ ਕੋਈ ਵਾਧਾ ਨਹੀਂ ਹੋਵੇਗਾ।
2022 ’ਚ ਇਸ ਇਮਤਿਹਾਨ ਲਈ 1,872,339 ਜਣਿਆਂ ਨੇ ਰਜਿਸਟਰੇਸ਼ਨ ਕਰਵਾਈ ਸੀ ਜਦਕਿ 2023 ’ਚ ਇਹ ਵਧ ਕੇ 2,087,462 ਹੋ ਗਈ, ਜਿਸ ਤੋਂ ਪਤਾ ਲਗਦਾ ਹੈ ਕਿ ਇਸ ਇਮਤਿਹਾਨ ਲਈ ਵਿਦਿਆਰਥੀਆਂ ਦੀ ਦੌੜ ਤੇਜ਼ ਹੁੰਦੀ ਜਾ ਰਹੀ ਹੈ।