
ਕੇਰਲ ਦੀ ਹਾਦੀਆ ਤੋਂ ਬਾਅਦ ਹੁਣ ਕਰਨਾਟਕ ਦੀ 26 ਸਾਲਾ ਲੜਕੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਨਵੀਂ ਦਿੱਲੀ: ਕੇਰਲ ਦੀ ਹਾਦੀਆ ਤੋਂ ਬਾਅਦ ਹੁਣ ਕਰਨਾਟਕ ਦੀ 26 ਸਾਲਾ ਲੜਕੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਲੜਕੀ ਨੇ ਸੁਪਰੀਮ ਕੋਰਟ ਵਿਚ ਅਪਣੀ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਉਸ ਦੇ ਘਰ ਵਾਲੇ ਬਿਨਾਂ ਉਸ ਦੀ ਮਰਜੀ ਦੇ ਵਿਆਹ ਕਰਾਉਣ ਖ਼ਿਲਾਫ਼ ਹਨ। ਦਸ ਦਈਏ ਕਿ ਲੜਕੀ ਨੇ ਸੁਪਰੀਮ ਕੋਰਟ ਨੂੰ ਸੁਰੱਖਿਆ ਉਪਲਬਧ ਕਰਾਉਣ ਦੀ ਆਵਾਜ਼ ਉਠਾਈ ਹੈ। Supreme Courtਲੜਕੀ ਨੇ ਪਟੀਸ਼ਨ ਵਿਚ ਹਿੰਦੂ ਮੈਰਿਜ ਐਕਟ ਦੇ ਪ੍ਰਬੰਧ ਨੂੰ ਵੀ ਚੁਣੋਤੀ ਦਿਤੀ ਹੈ। ਲੜਕੀ ਦਾ ਕਹਿਣਾ ਹੈ ਕਿ ਇਸ ਐਕਟ ਵਿਚ ਲੜਕੀ ਤੋਂ ਪ੍ਰਵਾਨਗੀ ਲੈਣ ਨੂੰ ਲੈ ਕੇ ਕੁੱਝ ਨਹੀਂ ਕਿਹਾ ਗਿਆ। ਜਾਣਕਾਰੀ ਮੁਤਾਬਕ ਇਸ ਪਟੀਸ਼ਨ 'ਤੇ ਸੁਪਰੀਮ ਕੋਰਟ ਦੋ ਵਜੇ ਸੁਣਵਾਈ ਕਰੇਗਾ। ਪਟੀਸ਼ਨ ਵਿਚ ਲੜਕੀ ਨੇ ਕਿਹਾ ਹੈ ਕਿ ਉਸ ਨੇ ਇੰਜੀਨੀਅਰਿੰਗ ਕੀਤੀ ਹੈ ਤੇ ਉਹ ਦੂਜੀ ਜਾਤੀ ਦੇ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਘਰ ਵਾਲਿਆਂ ਨੇ ਬਿਨਾਂ ਉਸ ਦੀ ਸਹਿਮਤੀ ਦੇ ਜ਼ਬਰਦਸਤੀ ਦੂਜੇ ਨੌਜਵਾਨ ਨਾਲ ਉਸ ਦਾ ਵਿਆਹ ਕਰਾ ਦਿਤਾ। ਲੜਕੀ ਨੇ ਦਸਿਆ ਕਿ ਉਹ ਘਰ ਤੋਂ ਭੱਜ ਕੇ ਦਿੱਲੀ ਆਈ ਹੈ।
Marriageਉਸ ਨੇ ਸੁਪਰੀਮ ਕੋਰਟ ਤੋਂ ਸੁਰੱਖਿਆ ਤੋਂ ਇਲਾਵਾ ਹਿੰਦੂ ਮੈਰਿਜ ਐਕਟ ਦੇ ਪ੍ਰਬੰਧ ਨੂੰ ਚੁਣੋਤੀ ਦਿਤੀ ਹੈ, ਜਿਸ ਵਿਚ ਵਿਆਹ ਲਈ ਸਹਿਮਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਪ੍ਰਬੰਧ ਸੰਵਿਧਾਨ ਦੇ ਦਿਤੇ ਅਧਿਕਾਰ ਦੇ ਉਲਟ ਹੈ।