
ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਆਉਣ ਵਾਲੇ ਦੋ ਹਫ਼ਤੇ ਕਾਫੀ ਅਹਿਮ ਮੰਨੇ ਜਾ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਆਉਣ ਵਾਲੇ ਦੋ ਹਫ਼ਤੇ ਕਾਫੀ ਅਹਿਮ ਮੰਨੇ ਜਾ ਰਹੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਅਤੇ ਦੁਨੀਆ ਭਰ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹੋਈਆਂ ਹਨ। ਦਰਅਸਲ ਕੋਰੋਨਾ ਦੀ ਜਿਸ ਤਬਾਹੀ ਨਾਲ ਦੁਨੀਆ ਦੇ ਵੱਡੇ-ਵੱਡੇ ਦੇਸ਼ ਜੂਝ ਰਹੇ ਹਨ ਜਾਂ ਜੂਝ ਚੁੱਕੇ ਹਨ, ਭਾਰਤ ਉਸ ਤੋਂ ਥੌੜੀ ਦੂਰੀ ‘ਤੇ ਹੀ ਹੈ।
Photo
ਇਹ ਦੋ ਹਫ਼ਤੇ ਕੋਰੋਨਾ ਦੀ ਤੀਜੀ ਸਟੇਜ ਦੇ ਹਨ, ਜਿਸ ਵਿਚ ਪਹੁੰਚਣ ਤੋਂ ਬਾਅਦ ਹਾਲਾਤਾਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਕੋਰੋਨਾ ਦੇ ਇਸ ਤੀਜੇ ਪੜਾਅ ਨੂੰ ਸਿਲਸਿਲੇਵਾਰ ਤਰੀਕੇ ਨਾਲ ਸਮਝਣ ਦੀ ਲੋੜ ਹੈ। ਜਿੱਥੇ ਇਸ ਵਾਇਰਸ ਦੀ ਸ਼ੁਰੂਆਤ ਹੋਈ, ਉਹ ਦੇਸ਼ ਇਸ ਤੀਜੀ ਸਟੇਜ ਨਾਲ ਸਭ ਤੋਂ ਪਹਿਲਾਂ ਜੂਝਿਆ। ਕੋਰੋਨਾ ਦੀ ਤੀਜੀ ਸਟੇਜ ਯਾਨੀ ਕਮਿਊਨਿਟੀ ਇਨਫੈਕਸ਼ਨ ਹੈ।
Photo
ਇਸ ਸਟੇਜ ਵਿਚ ਇਹ ਵਾਇਰਸ ਗੁਣਾਤਮਕ ਢੰਗ ਨਾਲ ਵਧਣ ਲੱਗਦਾ ਹੈ। ਜੇਕਰ ਕੋਈ ਇਸ ਬਿਮਾਰੀ ਦੀ ਚਪੇਟ ਵਿਚ ਆ ਜਾਂਦਾ ਹੈ ਤੇ ਉਹ ਅਣਜਾਣੇ ਵਿਚ ਹੋਰਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਨਾ ਚਾਹੁੰਦੇ ਹੋਏ ਵੀ, ਉਸ ਤੋਂ ਕਈ ਲੋਕਾਂ ਵਿਚ ਇਹ ਬਿਮਾਰੀ ਫੈਲ ਸਕਦੀ ਹੈ। ਇਸ ਨੂੰ ਕਮਿਊਨਿਟੀ ਇਨਫੈਕਸ਼ਨ ਕਹਿੰਦੇ ਹਨ।
Photo
ਫਿਲਹਾਲ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਸਟੇਜ ‘ਤੇ ਹੈ ਯਾਨੀ ਲੋਕਲ ਟ੍ਰਾਂਸਮਿਸ਼ਨ ਦੀ ਸਟੇਜ। ਚੀਨ, ਇਟਲੀ, ਅਮਰੀਕਾ, ਸਪੇਨ ਅਤੇ ਇਰਾਨ ਆਦਿ ਦੇਸ਼ਾਂ ਵਿਚ ਕੋਰੋਨਾ ਵਾਇਰਸ ਤੀਜੀ ਸਟੇਜ ਯਾਨੀ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਚੁੱਕਾ ਹੈ। ਇਹਨਾਂ ਦੇਸ਼ਾਂ ਦੇ ਹਾਲਾਤਾਂ ਤੋਂ ਸਬਕ ਲੈਣ ਦੀ ਲੋੜ ਹੈ।
Photo
ਇੱਥੇ ਦੂਜੀ ਸਟੇਜ ਵਿਚ ਕੋਰੋਨਾ ਦੇ ਮਰੀਜ ਸੈਂਕੜਿਆਂ ਵਿਚ ਸਨ ਪਰ ਤੀਜੀ ਸਟੇਜ ਆਉਂਦੇ ਹੀ ਮਰੀਜਾਂ ਦੀ ਗਿਣਤੀ ਹਜ਼ਾਰਾਂ-ਲੱਖਾਂ ਤੱਕ ਪਹੁੰਚ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ। ਇਸ ਸੰਕਟ ਤੋਂ ਬਚਣ ਲਈ ਇਕ ਹੀ ਰਾਸਤਾ ਹੈ ਅਪਣੇ ਆਪ ਦਾ ਅਤੇ ਅਪਣੇ ਪਰਿਵਾਰ ਦਾ ਬਚਾਅ ਕਰਨਾ।
Photo
ਇਸ ਲਈ ਸਰਕਾਰ ਵੱਲੋਂ ਲੌਕਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਰਹੀ ਹੈ। ਘਰ ਵਿਚ ਰਹੋ, ਸੁਰੱਖਿਅਤ ਰਹੋ, ਅਪਣੀ ਅਤੇ ਅਪਣੇ ਕਰੀਬੀਆਂ ਦੀ ਜ਼ਿੰਦਗੀ ਬਚਾਓ ਅਤੇ ਭਵਿੱਖ ਨੂੰ ਸੁਰੱਖਿਅਤ ਕਰੋ।