ਕੋਰੋਨਾ ’ਤੇ ਵਾਰ ਕਰੇਗਾ ਪਲਾਜ਼ਮਾ ਥੇਰੇਪੀ ਦਾ ਕਲੀਨੀਕਲ ਟ੍ਰਾਇਲ, ਮਿਲੀ ਮਨਜ਼ੂਰੀ!
Published : Apr 11, 2020, 12:57 pm IST
Updated : Apr 11, 2020, 12:57 pm IST
SHARE ARTICLE
Indias panacea will strike corona clinical trial approval of plasma therapy
Indias panacea will strike corona clinical trial approval of plasma therapy

ਜਿਸ ਦਾ ਇਸਤੇਮਾਲ ਕਰ ਕੇ ਇਹ ਦਾਅਵਾ ਕੀਤਾ ਜਾ ਸਕੇ ਕਿ ਕੋਰੋਨਾ ਪੀੜਤ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਦੇਸ਼ ਅਤੇ ਦੁਨੀਆ ਵਿਚ ਤੇਜ਼ੀ ਨਾਲ ਰਿਸਰਚ ਚਲ ਰਹੀ ਹੈ। ਹਾਲਾਂਕਿ ਹੁਣ ਤਕ ਸਟੀਕ ਤੌਰ ’ਤੇ ਕੋਰੋਨਾ ਵਾਇਰਸ ਦਾ ਕੋਈ ਵੈਕਸੀਨ ਨਹੀਂ ਮਿਲ ਸਕਿਆ ਅਤੇ ਨਾ ਹੀ ਅਜਿਹੀ ਕੋਈ ਦਵਾਈ ਮਿਲ ਸਕੀ ਹੈ।  

Covid-19Covid-19

ਜਿਸ ਦਾ ਇਸਤੇਮਾਲ ਕਰ ਕੇ ਇਹ ਦਾਅਵਾ ਕੀਤਾ ਜਾ ਸਕੇ ਕਿ ਕੋਰੋਨਾ ਪੀੜਤ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਭਾਰਤ ਵਿਚ ਕੋਰੋਨਾ ਨੂੰ ਹਰਾਉਣ ਲਈ ਉਹਨਾਂ ਮਰੀਜ਼ਾਂ ਦੇ ਖੂਨ ਨੂੰ ਹਥਿਆਰ ਬਣਾਉਣ ਦੀ ਤਿਆਰੀ ਹੋ ਰਹੀ ਹੈ ਜੋ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਮੰਦ ਹੋ ਚੁੱਕੇ ਹਨ। ਇਸ ਪ੍ਰਕਿਰਿਆ ਨੂੰ ਪਲਾਜ਼ਮਾ ਥੇਰੇਪੀ ਕਹਿੰਦੇ ਹਨ।

FileFile

ਪਲਾਜ਼ਮਾ ਥੇਰੇਪੀ ਕੀ ਹੈ?

ਅਜਿਹੇ ਮਰੀਜ਼ ਜੋ ਕੋਰੋਨ ਵਾਇਰਸ ਦੀ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ, ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਸ਼ਰੀਰ ਵਿਚ ਵਾਇਰਸ ਨਾਲ ਲੜਨ ਦੀ ਰੋਗ ਪ੍ਰਤੀਰੋਧਕ ਸਮਰੱਥਾ ਬਣ ਜਾਂਦੀ ਹੈ। ਅਜਿਹੇ ਵਿਚ ਉਹਨਾਂ ਲੋਕਾਂ ਦੇ ਖੂਨ ਵਿਚੋਂ ਪਲਾਜ਼ਮਾ ਕੱਢ ਕੇ ਕਿਸੇ ਪੀੜਤ ਮਰੀਜ਼ ਨੂੰ ਚੜ੍ਹਾਇਆ ਜਾਵੇ ਤਾਂ ਉਸ ਦੇ ਠੀਕ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਕੋਰੋਨਾ ਨਾਲ ਠੀਕ ਹੋਏ ਮਰੀਜ਼ਾਂ ਦੇ ਖੂਨ ਨਾਲ ਦੂਜੇ ਪੀੜਤ ਮਰੀਜ਼ਾਂ ਨੂੰ ਠੀਕ ਕਰਨ ਦੀ ਥੇਰੇਪੀ ਹੀ ਪਲਾਜ਼ਮਾ ਥੇਰੇਪੀ ਹੈ।  

ਕੇਰਲ ਬਣੇਗਾ ਦੇਸ਼ ਦਾ ਪਹਿਲਾ ਅਜਿਹਾ ਰਾਜ-

ਦਸ ਦਈਏ ਕਿ ਕੇਰਲ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣਨ ਵਾਲਾ ਹੈ, ਜਿੱਥੇ ਇਸ ਖਤਰਨਾਕ ਕੋਰੋਨਾ ਵਾਇਰਸ ਦੇ ਇਲਾਜ ਲਈ ਇਸ ਥੇਰੇਪੀ ਦਾ ਕਲੀਨੀਕਲ ਟ੍ਰਾਇਲ ਹੋਣ ਜਾ ਰਿਹਾ ਹੈ। ਕੇਰਲਾ ਦੇ ਮੈਡੀਕਲ ਸਾਇੰਸ ਅਤੇ ਟੈਕਨਾਲੋਜੀ ਲਈ ਸ਼੍ਰੀ ਚਿਤਰ ਤਿਰੂਨਲ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਬਾਰੇ ਖੋਜ ਕੀਤੀ ਹੈ।

PhotoPhoto

ਜਿਸ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਆਈਸੀਐਮਆਰ ਨੇ ਮਨਜ਼ੂਰੀ ਦੇ ਦਿੱਤੀ ਹੈ, ਹੁਣ ਸਿਰਫ ਭਾਰਤ ਦੇ ਡਰੱਗ ਕੰਟਰੋਲਰ ਤੋਂ ਮਨਜ਼ੂਰੀ ਦੀ ਉਡੀਕ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਦੇਸ਼ ਵਿੱਚ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਸ਼ੁਰੂ ਹੋ ਸਕਦਾ ਹੈ।

ਗ੍ਰੇਟਰ ਨੋਇਡਾ ਵਿਚ ਪਲਾਜ਼ਮਾ ਥੇਰੇਪੀ ਲਈ ਮੰਗੀ ਮਨਜ਼ੂਰੀ-

ਗ੍ਰੇਟਰ ਨੋਇਡਾ ਦੇ ਜਿਹੜੇ ਸਰਕਾਰੀ ਹਸਪਤਾਲ GIMS ਵਿਚ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਹੋਵੇ ਉਸ ਨੇ ਵੀ ਸਰਕਾਰ ਤੋਂ ਪਲਾਜ਼ਮਾ ਥੇਰੇਪੀ ਲਈ ਮਨਜ਼ੂਰੀ ਮੰਗੀ ਹੈ। ਹਸਪਤਾਲ ਦੇ ਡਾਕਟਰਾਂ ਨੇ ਸਿਹਤਮੰਦ ਹੋ ਚੁੱਕੇ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਲਾਜ਼ਮਾ ਲਈ ਉਹਨਾਂ ਨੂੰ ਬੁਲਾਇਆ ਜਾਵੇ ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਦੇ ਇਲਾਜ ਲਈ ਪਲਾਜ਼ਮਾ ਥੇਰੇਪੀ ਦਾ ਇਸਤੇਮਾਲ ਕੀਤਾ ਅਤੇ ਕੁੱਝ ਹੱਦ ਤਕ ਕਾਮਯਾਬੀ ਵੀ ਪਾਈ ਹੈ।

FeverFever

ਫਿਲਹਾਲ ਭਾਰਤ ਵਿਚ ਪਲਾਜ਼ਮਾ ਥੇਰੇਪੀ ਤੇ ਕਲੀਨੀਕਲ ਟ੍ਰਾਇਲ ਦੀ ਤਿਆਰੀ ਹੋ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੀ ਜਾਂਚ ਵਿਚ ਤੇਜ਼ੀ ਲਿਆਉਣ ਲਈ ICMR ਨੇ ਵੱਡਾ ਕਦਮ ਚੁੱਕਿਆ ਹੈ। ਜਾਣਕਾਰੀ ਮੁਤਾਬਕ ਟੀਬੀ ਜਾਂਚਣ ਵਾਲੀ ਮਸ਼ੀਨ ਦਾ ਇਸਤੇਮਾਲ ਕੋਰੋਨਾ ਵਾਇਰਸ ਦੀ ਜਾਂਚ ਵਿਚ ਕੀਤਾ ਜਾਵੇਗਾ।

ICMR ਨੇ ਟੀਬੀ ਦੀ ਮਸ਼ੀਨ ਰਾਹੀਂ ਜਾਂਚ ਲਈ ਮਨਜ਼ੂਰੀ ਦੇ ਦਿੱਤੀ ਹੈ। ਟੀਬੀ ਜਾਂਚ ਵਾਲੀ ਮਸ਼ੀਨ ਦਾ ਨਾਮ ਟ੍ਰੂਨੇਟTM ਬੀਟਾ ਮਸ਼ੀਨ ਨਾਲ ਕੋਰੋਨਾ ਵਾਇਰਸ ਦੀ ਜਾਂਚ ਹੋਵੇਗੀ। ਕੋਰੋਨਾ ਵਾਇਰਸ ਦੀ ਜਾਂਚ ਕਰਨ ਵਿਚ ਮਦਦ ਮਿਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement