
ਪੂਰੇ ਵਿਸ਼ਵ ਵਿਚ ਹੁਣ ਤੱਕ 17 ਲੱਖ ਤੋਂ ਵੀ ਜ਼ਿਆਦਾ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ।
ਬਾਸਿੰਗਟਨ : ਜਿੱਥੇ ਕਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਬੜੀ ਤੇਜ਼ੀ ਨਾਲ ਲੋਕਾਂ ਵਿਚ ਫੈਲਦਾ ਜਾ ਰਿਹਾ ਹੈ। ਉੱਥੇ ਹੀ ਇਸ ਤੋਂ ਬਚਾਅ ਕਰਨ ਵਾਲੇ ਉਪਕਰਨਾ ਦੇ ਵਿਚ ਵੀ ਦਿਨੋਂ-ਦਿਨ ਕਮੀਂ ਆ ਰਹੀ ਹੈ ਜਿਸ ਨੂੰ ਦੇਖਦਿਆਂ ਹੁਣ ਅਮਰੀਕਾ-ਭਾਰਤ ਦੀ ਇਕ ਕੰਪਨੀ ਨੇ ਹਰ ਰੋਜ਼ 10,000 ਮਾਸਕ ਅਤੇ ਹਰ ਹਫਤੇ 15,000 ਫੇਸ ਸੀਲਡ ਤਿਆਰ ਕਰਨ ਦਾ ਐਲਾਨ ਕੀਤਾ ਹੈ।
Coronavirus
ਇੰਡਿਆਨਾ ਰਾਜ ਦੇ ਭਾਰਤੀ-ਅਮਰੀਕੀ ਗੁਰਿੰਦਰ ਸਿੰਘ ਦੇ ਵੱਲੋਂ ਕੁਝ ਸਮਾਂ ਪਹਿਲਾਂ ਇਹ ਕੰਪਨੀ ਬਣਾਈ ਗਈ ਹੈ। ਦੱਸ ਦਈਏ ਕਿ ਗੁਰਿੰਦਰ ਸਿੰਘ ਦੀ ਕੰਪਨੀ ਹਰ ਹਫ਼ਤੇ ਅਜਿਹੇ ਲੋਕਾਂ ਲਈ 1000 ਗਾਊਨ ਵੀ ਤਿਆਰ ਕਰੇਗੀ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੇ ਸੰਕਟ ਨਾਲ ਨਿਪਟਣ ਦੇ ਲਈ ਬਾਹਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਕੰਪਨੀ ਦੇ ਨਾਲ 300 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।
Coronavirus covid 19
ਇਸ ਬਾਰੇ ਗੱਲ ਕਰਦਿਆਂ ਸਿੰਘ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਦੁਆਰਾ ਹੀ ਇਨ੍ਹਾਂ ਉਪਕਰਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਜਿਸ ਵਿਚ ਪੂਰੀ ਸਾਫ-ਸਫਾਈ ਨੂੰ ਧਿਆਨ ਵਿਚ ਰੱਖ ਕੇ ਇਨ੍ਹਾਂ ਨੂੰ ਤਿਆਰ ਅਤੇ ਪੈਕ ਕੀਤਾ ਜਾਂਦਾ ਹੈ। ਦੱਸ ਦੱਈਏ ਕਿ ਇਸ 46 ਸਾਲਾ ਗੁਰਿੰਦਰ ਸਿੰਘ ਦੇ ਅਭਿਆਨ ਦੇ ਕਾਰਨ ਹੀ ਅਮਰੀਕਾ ਵਿਚ ਉੱਥੇ ਦੇ ਅਧਿਕਾਰੀਆਂ ਨੇ ਸਿੱਖਾਂ ਦੀ ਪਗੜੀ ਲਈ ਬਣਾਏ ਰੂਲਾਂ ਵਿਚ ਬਦਲਾਅ ਕੀਤਾ ਸੀ।
coronavirus
ਇਸ ਦੇ ਨਾਲ ਹੀ ਗੁਰਿੰਦਰ ਸਿੰਘ ਦੇ ਕੀਤੇ ਕੰਮਾਂ ਦੇ ਕਾਰਨ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪੂਰੇ ਵਿਸ਼ਵ ਵਿਚ ਹੁਣ ਤੱਕ 17 ਲੱਖ ਤੋਂ ਵੀ ਜ਼ਿਆਦਾ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।