
ਮਰੀਜ਼ਾਂ ਦੀ ਦੇਖਭਾਲ ਦੇ ਬਾਅਦ ਮਿਲੀ ਪਹਿਲੀ ਤਨਖ਼ਾਹ ਲੈ ਕੇ ਅਪਣੀ ਮਾਤਾ ਨੂੰ ਜਾ ਰਿਹਾ ਸੀ ਮਿਲਣ
ਤ੍ਰਿਸ਼ੂਰ, 11 ਅਪ੍ਰੈਲ : ਕੋਵਿਡ 19 ਦੇ ਇਕ ਵੱਖਰੇ ਵਾਰਡ ਵਿਚ ਮਰੀਜਾਂ ਦੀ ਦੇਖਭਾਲ ਕਰਨ ਦੇ ਬਾਅਦ ਮਿਲੀ ਅਪਣੀ ਪਹਿਲੀ ਤਨਖ਼ਾਹ ਲੈ ਕੇ ਅਪਣੀ ਮਾਤਾ ਨੂੰ ਮਿਲਣ ਜਾ ਰਹੇ 23 ਸਾਲਾ ਮਰਦ ਨਰਸ ਦੀ ਸ਼ੁਕਰਵਾਰ ਨੂੰ ਇਥੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਨੇ ਸਨਿਚਰਵਾਰ ਨੂੰ ਅਪਣੇ ਫ਼ੇਸਬੁੱਕ ਪੇਜ 'ਤੇ ਨੌਜਵਾਨ ਨਰਸ ਨੂੰ ਸ਼ਰਧਾਂਜਲੀ ਦਿਤੀ।
ਨੇੜਲੇ ਕੁੰਨਮਕੁਲਮ 'ਚ ਤਾਲੁਕ ਹਸਪਤਾਲ ਦੇ ਵੱਖਰੇ ਵਾਰਡ 'ਚ ਦਿਨ ਅਤੇ ਰਾਤ ਸਖ਼ਤ ਮਿਹਨਤ ਕਰਨ ਦੇ ਬਾਅਦ ਨਰਸ ਆਸ਼ਿਫ਼ ਅਪਣੀ ਤਨਖ਼ਾਹ ਲੈ ਕੇ ਅਪਣੇ ਘਰ ਜਾ ਰਿਹਾ ਸੀ ਜਦ ਉਸਦੀ ਮੋਟਰਸਾਈਕਲ ਚੌਲਾਂ ਨਾਲ ਭਰੇ ਇਕ ਟਰੱਕ ਨਾਲ ਟਕਰਾ ਗਈ। ਆਸ਼ਿਫ਼ ਅਸਥਾਈ ਨਰਸ਼ ਸੀ ਅਤੇ ਉਸਨੇ ਮਾਰਚ ਤੋਂ ਅਪਣੀ ਨੌਕਰੀ ਸ਼ੁਰੂ ਕੀਤੀ ਸੀ।accident
ਹਸਪਤਾਲ ਅਧਿਕਾਰੀਆਂ ਨੇ ਉਸ ਨੂੰ ਉਤਸੁਕ ਨੌਜਵਾਨ ਦੇ ਤੌਰ 'ਤੇ ਯਾਦ ਕੀਤਾ ਜੋ ਕੋਵਿਡ 19 ਦੇ ਮਰੀਜਾਂ ਦੀ ਮਦਦ ਕਰਨਾ ਚਾਹੁੰਦਾ ਸੀ ਉਹ ਵੀ ਅਜਿਹੇ ਸਮੇਂ ਜਦੋਂ ਹਰ ਕਈ ਲੋਕ ਅਜਿਹਾ ਕਰਨ ਤੋਂ ਭੱਜਦੇ ਰਹੇ ਹਨ। (ਪੀਟੀਆਈ)