
ਪੰਜਾਬ ਵਿਚ 151 ਲੋਕ ਕਰੋਨਾ ਦੇ ਪੌਜਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਵਾਇਰਸ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਲੰਧਰ : ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਲੌਕਡਾਊਨ ਵਿਚ ਵਾਧਾ ਕਰਕੇ ਇਸ ਨੂੰ 30 ਅਪ੍ਰੈਲ ਤੱਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਖਤੀ ਨਾਲ ਆਦੇਸ਼ ਵੀ ਜ਼ਾਰੀ ਕੀਤਾ ਸੀ।
Coronavirus covid 19
ਕਿ ਜਨਤਕ ਥਾਵਾਂ ਤੇ ਮਾਸਕ ਲਗਾਉਂਣਾ ਲਾਜ਼ਮੀ ਹੈ ਜਿਹੜਾ ਇਸ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਫਿਰ ਵੀ ਕੁਝ ਲੋਕ ਇਸ ਦੀ ਗੰਭੀਰਤਾ ਨਾਲ ਪਾਲਣਾ ਨਹੀਂ ਕਰਦੇ ਜਿਸ ਤੋਂ ਬਾਅਦ ਇਸ ਦਾ ਪਹਿਲਾ ਮਾਮਲਾ ਅੱਜ ਸ਼ਨੀਵਾਰ ਨੂੰ ਲੁਧਿਆਣਾ ਵਿਚ ਦਰਜ਼ ਹੋਇਆ ਹੈ। ਬਠਿੰਡਾ ਪੁਲਿਸ ਵੀ ਲੌਕਡਾਊਨ ਵੱਧਣ ਤੋਂ ਬਾਅਦ ਹੋਰ ਸ਼ਖਤ ਹੋ ਗਈ ਹੈ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਦੇ ਉਪਰ ਬੈਰੀਗੇਟ ਲਗਾ ਦਿੱਤੇ ਹਨ।
Coronavirus
ਸਕ੍ਰਿਨਿੰਗ ਕਰਕੇ ਹੀ ਹਰੇਕ ਨੂੰ ਸ਼ਹਿਰ ਦੇ ਅੰਦਰ ਆਉਂਣ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਹੜੇ ਕਾਨੂੰਨ ਦੀ ਉਲੰਘਣਾ ਕਰਕੇ ਬਾਹਰ ਫਿਰ ਰਹੇ ਹਨ ਉਨ੍ਹਾਂ ਨੂੰ ਜੇਲ੍ਹ ਵਿਚ ਵੀ ਡੱਕਿਆ ਜਾ ਰਿਹਾ ਹੈ। ਉਧਰ ਜਲੰਧਰ ਦੇ ਵਿਚ ਲੌਕਡਾਊਨ ਦੇ ਬਾਵਜੂਦ ਵੀ ਅੱਜ ਆਮ ਵਾਂਗੂੰ ਕਈ ਦੁਕਾਨਾਂ ਖੁੱਲੀਆਂ ਜਿਸ ਵਿਚ ਕੱਪੜੇ,ਜੁਤੀਆਂ, ਫਲ਼-ਸਬਜੀਆਂ ਦੀਆਂ ਦੁਕਾਨਾਂ ਖੁਲੀਆਂ ਦਿਖਾਈ ਦਿੱਤੀਆਂ।
punjab police
ਦੱਸ ਦੱਈਏ ਕਿ ਨਾਂ ਤਾਂ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਨ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਕੋਈ ਸਖਤੀ ਵਰਤੀ ਗਈ ਅਤੇ ਨਾਂ ਹੀ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਗਈ। ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਵਿਚ 151 ਲੋਕ ਕਰੋਨਾ ਦੇ ਪੌਜਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਵਾਇਰਸ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।
police
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।