Straw Management: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਕਿਹਾ, ‘2024 ’ਚ 19 ਮਿਲੀਅਨ ਟਨ ਪਰਾਲੀ ਪ੍ਰਬੰਧਨ ਦੀ ਯੋਜਨਾ ਦੱਸੋ’
Published : Apr 11, 2024, 11:24 am IST
Updated : Apr 11, 2024, 11:24 am IST
SHARE ARTICLE
NGT ask Punjab to Explain how you plan to manage straw in 2024
NGT ask Punjab to Explain how you plan to manage straw in 2024

ਵਿਸਥਾਰਤ ਯੋਜਨਾ 5 ਮਈ ਤਕ ਪੇਸ਼ ਕਰਨ ਲਈ ਕਿਹਾ

Straw Management: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਨੂੰ 2024 ਵਿਚ ਪੈਦਾ ਹੋਣ ਵਾਲੀ 19.52 ਮਿਲੀਅਨ ਟਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਅਪਣੀ ਵਿਸਥਾਰਤ ਯੋਜਨਾ 5 ਮਈ ਤਕ ਪੇਸ਼ ਕਰਨ ਲਈ ਕਿਹਾ ਹੈ। ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ, ਨਿਆਂਇਕ ਮੈਂਬਰ ਸੁਧੀਰ ਅਗਰਵਾਲ ਅਤੇ ਮਾਹਰ ਮੈਂਬਰ ਡਾ. ਏ ਸੇਂਥਿਲ ਵੇਲ ਦੀ ਪ੍ਰਿੰਸੀਪਲ ਬੈਂਚ ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ 'ਤੇ ਇਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ।

ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਕਿਸਾਨ ਬਿਜਾਈ ਦੇ ਅਗਲੇ ਗੇੜ ਲਈ ਅਪਣੇ ਖੇਤਾਂ ਨੂੰ ਤਿਆਰ ਕਰਨ ਲਈ ਅਪਣੀ ਕਣਕ ਅਤੇ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜ ਦਿੰਦੇ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ਇਸ ਧੂੰਏਂ ਕਾਰਨ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ।
ਪੰਜਾਬ ਸਰਕਾਰ ਵਲੋਂ ਦਾਇਰ ਰਿਪੋਰਟ ਅਨੁਸਾਰ ਸਾਲ 2023 ਵਿਚ ਸੂਬੇ ਵਿਚ 19.50 ਮਿਲੀਅਨ ਟਨ ਪਰਾਲੀ ਪੈਦਾ ਹੋਈ ਜਿਸ ਵਿਚੋਂ 15.86 ਮਿਲੀਅਨ ਟਨ ਦੀ ਵਰਤੋਂ ਕੀਤੀ ਗਈ। 15.86 ਮਿਲੀਅਨ ਟਨ ਵਿਚੋਂ, 11.5 ਮਿਲੀਅਨ ਟਨ ਦਾ ਪ੍ਰਬੰਧਨ ਸਾਈਟ 'ਤੇ ਕੀਤਾ ਗਿਆ ਸੀ ਅਤੇ 3.66 ਮਿਲੀਅਨ ਟਨ ਦੀ ਵਰਤੋਂ ਸਾਈਟ ਤੋਂ ਬਾਹਰ- ਬਾਇਲਰਾਂ, ਬਾਇਓਮਾਸ ਪਲਾਂਟਾਂ, ਬਾਇਓ-ਈਥਾਨੋਲ ਪਲਾਂਟਾਂ, ਥਰਮਲ ਪਾਵਰ ਪਲਾਂਟਾਂ ਅਤੇ ਇੱਟਾਂ ਦੇ ਭੱਠਿਆਂ ਵਿਚ ਕੀਤੀ ਗਈ ਸੀ।

ਸੂਬੇ ਦਾ ਅਨੁਮਾਨ ਹੈ ਕਿ ਉਹ 2024 ਵਿਚ 19.52 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਕਰੇਗਾ ਜਿਸ ਵਿਚੋਂ 18.66 ਮਿਲੀਅਨ ਟਨ ਦੀ ਵਰਤੋਂ ਕੀਤੀ ਜਾਵੇਗੀ, ਜੋ ਕਿ 2023 ਦੇ ਅੰਕੜਿਆਂ ਨਾਲੋਂ ਸੰਭਾਵਿਤ ਸੁਧਾਰ ਹੈ। ਸੂਬੇ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 18.66 ਮਿਲੀਅਨ ਟਨ ਵਿਚੋਂ 12.7 ਮਿਲੀਅਨ ਟਨ ਦਾ ਪ੍ਰਬੰਧਨ ਸਾਈਟ 'ਤੇ ਕੀਤਾ ਜਾਵੇਗਾ, ਬਾਕੀ 5.96 ਮਿਲੀਅਨ ਟਨ ਉਦਯੋਗਿਕ ਪਲਾਂਟਾਂ ਅਤੇ ਊਰਜਾ ਪਲਾਂਟਾਂ ਵਿਚ ਸਾਈਟ ਤੋਂ ਬਾਹਰ ਵਰਤਿਆ ਜਾਵੇਗਾ। ਇਸ ਦਾ ਮਤਲਬ ਝੋਨੇ ਦੀ ਪਰਾਲੀ ਦੀ ਆਫ-ਸਾਈਟ ਵਰਤੋਂ ਵਿੱਚ ਲਗਭਗ 60% ਵਾਧਾ ਹੈ।

ਬੈਂਚ ਨੇ ਕਿਹਾ, “2024 ਦੇ ਅਨੁਮਾਨਿਤ ਅੰਕੜਿਆਂ ਲਈ ਵੀ, ਇਨ-ਸੀਟੂ (ਸਾਈਟ) ਅਤੇ ਐਕਸ-ਸੀਟੂ (ਆਫ ਸਾਈਟ) ਪ੍ਰਬੰਧਨ ਨਾਲ ਸਬੰਧਤ ਅਜਿਹੇ ਪੂਰੇ ਵੇਰਵਿਆਂ ਦਾ ਖੁਲਾਸਾ ਕੀਤਾ ਜਾਵੇਗਾ। ਰਿਪੋਰਟ ਵਿਚ ਇਹ ਵੀ ਦਸਿਆ ਜਾਵੇ ਕਿ 2024 ਦੇ ਅਨੁਮਾਨਿਤ ਅੰਕੜੇ ਕਿਵੇਂ ਹਾਸਲ ਕੀਤੇ ਜਾਣਗੇ, ਹੁਣ ਤਕ ਦੀ ਤਿਆਰੀ ਅਤੇ ਆਉਣ ਵਾਲੇ ਮਹੀਨਿਆਂ ਵਿਚ ਟੀਚੇ ਨੂੰ ਪ੍ਰਾਪਤ ਕਰਨ ਦੀ ਤਿਆਰੀ ਸਬੰਧੀ ਵੇਰਵੇ ਕੀ ਹਨ।”

ਪੰਜਾਬ ਸਰਕਾਰ ਦੇ ਵਕੀਲ ਵਲੋਂ ਵਿਆਪਕ ਰਿਪੋਰਟ ਪੇਸ਼ ਕਰਨ ਲਈ ਸਮਾਂ ਮੰਗੇ ਜਾਣ 'ਤੇ ਬੈਂਚ ਨੇ ਸੂਬਾ ਸਰਕਾਰ ਨੂੰ 5 ਮਈ ਤਕ ਦਾ ਸਮਾਂ ਦਿਤਾ। ਬੈਂਚ ਨੇ ਕਿਹਾ ਕਿ ਸੂਬੇ ਨੂੰ ਝੋਨੇ ਦੀ ਪਰਾਲੀ ਦੀ ਵਰਤੋਂ ਲਈ ਪਿਛਲੇ ਸਾਲ ਚੁੱਕੇ ਗਏ ਕਦਮਾਂ ਬਾਰੇ ਵੀ ਵੇਰਵੇ ਦੇਣੇ ਪੈਣਗੇ। ਇਸ ਪਹਿਲੂ 'ਤੇ ਬੈਂਚ ਨੇ ਅਪਣੇ ਹੁਕਮ 'ਚ ਕਿਹਾ, '... ਰਿਪੋਰਟ ਵਿਚ ਪਰਾਲੀ ਨੂੰ ਖੇਤਾਂ ਵਿਚੋਂ ਹਟਾਉਣ ਦੇ ਢੰਗ ਅਤੇ ਤਰੀਕੇ, ਇਸ ਨੂੰ ਵੱਖ-ਵੱਖ ਯੂਨਿਟਾਂ ਵਿਚ ਲਿਜਾਣ ਨਾਲ ਸਬੰਧਤ ਵੇਰਵੇ, ਝੋਨੇ ਦੀ ਪਰਾਲੀ ਦੀ ਵਰਤੋਂ ਕਰਨ ਵਾਲੀਆਂ ਅਜਿਹੀਆਂ ਇਕਾਈਆਂ ਜਿਵੇਂ ਕਿ ਉਦਯੋਗਿਕ ਬਾਇਲਰ, ਬਾਇਓ ਗੈਸ ਪਾਵਰ ਪਲਾਂਟ, ਕੰਪ੍ਰੈਸਡ ਬਾਇਓਗੈਸ ਪਲਾਂਟ ਆਦਿ ਦੀ ਸਮਰੱਥਾ ਅਤੇ 2023 ਲਈ ਦੱਸੇ ਗਏ ਵਰਤੋਂ ਦੇ ਅੰਕੜਿਆਂ ਦਾ ਸਮਰਥਨ ਕਰਦੇ ਹੋਏ/ਜਾਇਜ਼ ਠਹਿਰਾਉਣ ਲਈ ਅਜਿਹੀ ਵਰਤੋਂ ਦੇ ਵੇਰਵੇ ਵੀ ਸ਼ਾਮਲ ਹੋਣਗੇ”।

(For more Punjabi news apart from NGT ask Punjab to Explain how you plan to manage straw in 2024, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement