Stubble Management: ਪਰਾਲੀ ਪ੍ਰਬੰਧਨ ਲਈ ਪੰਜਾਬ ਵਿਚ ਲੱਗਣਗੇ 8 ਬਾਇਓਗੈਸ ਪਲਾਂਟ; ਨੌਜਵਾਨਾਂ ਨੂੰ ਵੀ ਮਿਲੇਗਾ ਰੁਜ਼ਗਾਰ
Published : Feb 21, 2024, 11:59 am IST
Updated : Feb 21, 2024, 11:59 am IST
SHARE ARTICLE
8 biogas plants will be set up in Punjab for stubble management
8 biogas plants will be set up in Punjab for stubble management

ਹਰ ਸਾਲ ਬਣੇਗੀ 25 ਹਜ਼ਾਰ ਟਨ ਜੈਵਿਕ ਖਾਦ

Stubble Management: ਪਰਾਲੀ ਦੇ ਪ੍ਰਬੰਧਨ ਲਈ ਪੰਜਾਬ ਵਿਚ 2 ਸਾਲਾਂ ਦੌਰਾਨ 8 ਨਵੇਂ ਬਾਇਓਗੈਸ ਪਲਾਂਟ ਲਗਾਏ ਜਾਣਗੇ। ਇਨ੍ਹਾਂ ਪਲਾਂਟਾਂ ਸਬੰਧੀ ਯੋਜਨਾ ਲਗਭਗ ਤਿਆਰ ਹੈ। ਸਿਰਫ਼ ਟਿਕਾਣਾ ਤੈਅ ਕਰਨਾ ਬਾਕੀ ਰਹਿ ਗਿਆ ਹੈ। ਇਨ੍ਹਾਂ ਪਲਾਂਟਾਂ ਵਿਚ ਪਰਾਲੀ ਦੀ ਖਪਤ ਹਰ ਸਾਲ 2.92 ਲੱਖ ਟਨ ਤੋਂ 3.20 ਲੱਖ ਟਨ ਤਕ ਹੋਵੇਗੀ। ਕਿਸਾਨਾਂ ਨੂੰ ਪਰਾਲੀ ਲਈ ਪੈਸੇ ਵੀ ਮਿਲਣਗੇ, ਪਰਾਲੀ ਤੋਂ ਜੈਵਿਕ ਖਾਦ ਵੀ ਬਣੇਗੀ।

ਕਿਸਾਨ ਇਸ ਖਾਦ ਦੀ ਵਰਤੋਂ ਜੈਵਿਕ ਖੇਤੀ ਲਈ ਕਰ ਸਕਦੇ ਹਨ। ਇਹ ਪ੍ਰਾਜੈਕਟ ਭਾਰਤ ਦੀ ਪ੍ਰਮੁੱਖ ਕੰਪਰੈੱਸਡ ਬਾਇਓ ਗੈਸ ਡਿਵੈਲਪਰ ਐਵਰ ਐਨਵੀਰੋ ਕੰਪਨੀ ਦੁਆਰਾ ਵਿਕਸਤ ਕੀਤੇ ਜਾਣਗੇ। ਇਹ ਕੰਪਨੀ ਇਸ ਤੋਂ ਪਹਿਲਾਂ ਧੂਰੀ ਅਤੇ ਪਾਤੜਾਂ ਵਿਚ ਦੋ ਬਾਇਓ ਗੈਸ ਪਲਾਂਟ ਬਣਾ ਚੁੱਕੀ ਹੈ। ਪ੍ਰਤੀ ਪਲਾਂਟ 14 ਟਨ ਸੀਬੀਜੀ ਅਤੇ ਆਰਐਨਜੀ ਦਾ ਉਤਪਾਦਨ ਕੀਤਾ ਜਾਵੇਗਾ। ਕੰਪਨੀ ਨੇ 5 ਸਾਲਾਂ ਵਿਚ ਦੇਸ਼ ਭਰ ਵਿਚ 100 ਬਾਇਓ ਗੈਸ ਪਲਾਂਟ ਬਣਾਉਣ ਦਾ ਫੈਸਲਾ ਕੀਤਾ ਹੈ।

ਪੰਜਾਬ ਵਿਚ ਹਰ ਸਾਲ 30 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਉਗਾਇਆ ਜਾਂਦਾ ਹੈ। ਇਸ ਵਿਚ ਸੱਭ ਤੋਂ ਵੱਡੀ ਸਮੱਸਿਆ ਪਰਾਲੀ ਦੀ ਹੈ। ਇਕ ਅੰਦਾਜ਼ੇ ਮੁਤਾਬਕ ਸੂਬੇ ਵਿਚ ਹਰ ਸਾਲ 20 ਮਿਲੀਅਨ ਟਨ ਪਰਾਲੀ ਫੂਕੀ ਜਾਂਦੀ ਹੈ। ਇਸ ਵਿਚ ਜ਼ਿਆਦਾਤਰ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ। ਹਰ ਸਾਲ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਐਫਆਈਆਰ, ਛਾਪੇਮਾਰੀ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਬਾਇਓ ਗੈਸ ਪਲਾਟ ਕਿਸਾਨਾਂ ਲਈ ਵੱਡੀ ਰਾਹਤ ਸਾਬਤ ਹੋਣਗੇ।

ਪੰਜਾਬ ਵਿਚ 2 ਸਾਲਾਂ ਵਿਚ 8 ਨਵੇਂ ਸੀਬੀਜੀ ਪਲਾਂਟ ਲਗਾਉਣ ਦੀ ਤਿਆਰੀ ਹੈ। ਇਹ ਪਲਾਂਟ ਪ੍ਰਤੀ ਦਿਨ 14-14 ਟਨ ਸੀਬੀਜੀ ਅਤੇ ਆਰਐਨਜੀ ਦਾ ਉਤਪਾਦਨ ਵੀ ਕਰਨਗੇ। ਇਹ ਪਲਾਂਟ 2 ਸਾਲਾਂ ਵਿਚ ਤਿਆਰ ਹੋਣ ਦੀ ਸੰਭਾਵਨਾ। ਇਸ ਨਾਲ ਜਿਥੇ ਪਰਾਲੀ ਦੀ ਖਪਤ ਹੋਵੇਗੀ, ਉਥੇ ਹਰ ਸਾਲ 25 ਹਜ਼ਾਰ ਟਨ ਜੈਵਿਕ ਖਾਦ ਪੈਦਾ ਹੋਵੇਗੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।

ਪ੍ਰਬੰਧਨ ਲਈ ਵਿਕਸਤ VLE ਮਾਡਲ

ਕੰਪਨੀ ਨੇ 30 ਦਿਨਾਂ ਦੇ ਅੰਦਰ ਕਿਸਾਨਾਂ ਦੇ ਖੇਤਾਂ ਤੋਂ ਪਰਾਲੀ ਦੇ ਪ੍ਰਬੰਧਨ ਲਈ ਗ੍ਰਾਮ ਪੱਧਰੀ ਉੱਦਮੀਆਂ (VLE) ਦਾ ਮਾਡਲ ਤਿਆਰ ਕੀਤਾ ਹੈ। ਪੰਜਾਬ ਵਿਚ 104 VLE ਤਿਆਰ ਹੋਣਗੇ। ਉਹ ਕਿਸਾਨਾਂ ਤੋਂ ਪਰਾਲੀ ਦਾ ਭੁਗਤਾਨ ਕਰਕੇ ਇਸ ਨੂੰ ਖਰੀਦਣਗੇ। ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਣਗੀਆਂ, ਵਾਹਨਾਂ 'ਤੇ ਲੱਦ ਕੇ ਕੰਪਨੀ ਨੂੰ ਸੌਂਪੀਆਂ ਜਾਣਗੀਆਂ। ਇਸ ਨਾਲ ਪੰਜਾਬ ਨੂੰ ਜੈਵਿਕ ਖਾਦਾਂ ਤੋਂ ਵੀ ਰਾਹਤ ਮਿਲੇਗੀ। ਕੂੜੇ ਤੋਂ ਜੈਵਿਕ ਖਾਦ ਦੀ ਵਰਤੋਂ ਕੀਤੀ ਜਾਵੇਗੀ। ਹੁਣ ਤਕ ਦੇਸ਼ ਵਿਚ ਅਜਿਹੇ 5 ਪਲਾਂਟ ਹਨ। ਸੀਬੀਜੀ ਪਲਾਂਟ ਇੰਦੌਰ ਵਿਚ ਕੂੜਾ ਕਰਕਟ ਤੋਂ ਕੰਮ ਕਰ ਰਿਹਾ ਹੈ। ਯੂਪੀ ਵਿਚ ਦੋ ਪਲਾਂਟ ਹਨ, ਦੋਵੇਂ ਗੰਨੇ ਦੀ ਰਹਿੰਦ-ਖੂੰਹਦ 'ਤੇ ਅਧਾਰਤ ਹਨ। ਪੰਜਾਬ ਵਿਚ ਮਾਡਲ ਵਜੋਂ 2 ਪਲਾਂਟ ਲਗਾਏ ਗਏ ਹਨ। ਦੋਵੇਂ ਪਰਾਲੀ 'ਤੇ ਆਧਾਰਿਤ ਹਨ।

ਧੂਰੀ ਅਤੇ ਪਾਤੜਾਂ ਵਿਚ ਲਗਾਏ ਦੋ ਪਲਾਂਟ

ਕੰਪਨੀ ਦੇ ਚੀਫ਼ ਪ੍ਰਾਜੈਕਟ ਅਤੇ ਆਪ੍ਰੇਸ਼ਨ ਅਫ਼ਸਰ ਕੇ.ਏ.ਚੌਧਰੀ ਨੇ ਦਸਿਆ ਕਿ ਪੰਜਾਬ ਵਿਚ ਧੂਰੀ ਅਤੇ ਪਾਤੜਾਂ ਵਿਖੇ ਦੋ ਪਲਾਂਟ ਸ਼ੁਰੂ ਕੀਤੇ ਗਏ ਹਨ। ਦੋਵੇਂ ਪਲਾਂਟ 14-14 ਟਨ ਪ੍ਰਤੀ ਦਿਨ ਸੀਬੀਜੀ ਅਤੇ ਆਰਐਨਜੀ ਦਾ ਉਤਪਾਦਨ ਕਰ ਰਹੇ ਹਨ। ਦੇਸ਼ ਵਿਚ ਹੁਣ ਤਕ 5 ਪਲਾਂਟ ਲੱਗ ਚੁੱਕੇ ਹਨ।

(For more Punjabi news apart from 8 biogas plants will be set up in Punjab for stubble management, stay tuned to Rozana Spokesman)

SHARE ARTICLE

ਏਜੰਸੀ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement