ਗੌਤਮ ਗੰਭੀਰ ‘ਤੇ AAP ਦਾ ਇਲਜ਼ਾਮ, ਰੋਡ ਸ਼ੋਅ ਦੌਰਾਨ ਹਮਸ਼ਕਲ ਤੋਂ ਕਰਵਾ ਰਹੇ ਸਨ ਪ੍ਰਚਾਰ
Published : May 11, 2019, 10:45 am IST
Updated : May 11, 2019, 10:56 am IST
SHARE ARTICLE
Gautam Gambhir using his duplicate for campaigning
Gautam Gambhir using his duplicate for campaigning

ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਆਖਰੀ ਦਿਨ ਦੇ ਚੋਣ ਪ੍ਰਚਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

ਨਵੀਂ ਦਿੱਲੀ: ਦਿੱਲੀ ਵਿਖੇ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। ਇਸਦੇ ਚਲਦਿਆਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਜੰਮ ਕੇ ਪ੍ਰਚਾਰ ਅਤੇ ਰੋਡ ਸ਼ੋਅ ਕੀਤੇ। ਹਾਲਾਂਕਿ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਆਖਰੀ ਦਿਨ ਦੇ ਚੋਣ ਪ੍ਰਚਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

Manish SisodiaManish Sisodia

ਦਰਅਸਲ ਸ਼ੁੱਕਰਵਾਰ ਨੂੰ ਪੂਰਬੀ ਦਿੱਲੀ ਵਿਚ ਇਕ ਰੋਡ ਸ਼ੋਅ ਕਰਦੇ ਗੌਤਮ ਗੰਭੀਰ ਕਾਰ ਦੇ ਅੰਦਰ ਬੈਠੇ ਦਿਖਾਈ ਦਿੱਤੇ ਉਥੇ ਹੀ ਗੌਤਮ ਗੰਭੀਰ ਵਰਗਾ ਦਿਖਣ ਵਾਲਾ ਵਿਅਕਤੀ ਗੱਡੀ ਦੇ ਉਪਰ ਬੈਠ ਕੇ ਲੋਕਾਂ ਦੀਆਂ ਸ਼ੁੱਭਕਾਮਨਾਵਾਂ ਸਵੀਕਾਰ ਕਰ ਰਿਹਾ ਸੀ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਗੰਭੀਰ ‘ਤੇ ਹਮਲਾ ਕੀਤਾ ਹੈ। ਖਬਰਾਂ ਅਨੁਸਾਰ ਗੌਤਮ ਦਾ ਰੋਡ ਸ਼ੋਅ ਸਵੇਰੇ 11:30 ਵਜੇ  ਸ਼ੁਰੂ ਹੋਇਆ ਸੀ। ਇਸ ਦੌਰਾਨ ਉਹਨਾਂ ਨੇ ਸਫੈਦ ਕੁੜਤਾ ਅਤੇ ਇਕ ਟੋਪੀ ਪਾਈ ਹੋਈ ਸੀ।

 

 

ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸਦੀ ਅਲੋਚਨਾ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀ ਮਹਾਂਮਿਲਾਵਟ ਹੈ। ਉਹਨਾਂ ਕਿਹਾ ਕਿ ਗਰਮੀ ਕਾਰਨ ਗੌਤਮ ਏਸੀ ਕਾਰ ਵਿਚ ਬੈਠੇ ਸਨ ਅਤੇ ਡੁਪਲੀਕੇਟ ਕੋਲੋਂ ਚੋਣ ਪ੍ਰਚਾਰ ਕਰਵਾ ਰਹੇ ਸਨ। ਉਹਨਾਂ ਕਿਹਾ ਉਹ ਡੁਪਲੀਕੇਟ ਕਾਂਗਰਸ ਦਾ ਕਰਮਚਾਰੀ ਹੈ।

Image result for gautam gambhir duplicateGutam gambhir and duplicate

ਇਸਦੇ ਜਵਾਬ ਵਿਚ ਦਿੱਲੀ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਗੱਡੀ ‘ਤੇ ਖੜਾ ਵਿਅਕਤੀ ਗੌਤਮ ਗੰਭੀਰ ਦਾ ਚੰਗਾ ਦੋਸਤ ਹੈ ਅਤੇ ਇਕ ਭਾਜਪਾ ਕਰਮਚਾਰੀ ਹੈ। ਇਸਦੇ ਨਾਲ ਹੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਗੌਤਮ ਦੀ ਸਿਹਤ ਠੀਕ ਨਹੀਂ ਸੀ ਇਸ ਲਈ ਉਹ 10-15 ਮਿੰਟਾਂ ਲਈ ਕਾਰ ਦੇ ਅੰਦਰ ਬੈਠ ਗਏ। ਇਸ ਮਾਮਲੇ ‘ਤੇ ਗੰਭੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣੀ ਹਾਰ ਨੂੰ ਸਾਹਮਣੇ ਦੇਖ ਕੇ ਹਮਸ਼ਕਲ ਦਾ ਮੁੱਦਾ ਚੁੱਕ ਰਹੀ ਹੈ।

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement