ਸ਼ਰਾਬ ਪੀ ਕੇ Facebook 'ਤੇ ਲਾਈਵ ਹੋਏ 4 ਨੌਜਵਾਨ, ਕਰੋਨਾ ਦੀ ਮੌਤ ਦੀ ਫੈਲਾਈ ਅਫ਼ਵਾਹ, ਕੱਢੀਆਂ ਗਾਲਾਂ
Published : May 11, 2020, 5:57 pm IST
Updated : May 11, 2020, 5:59 pm IST
SHARE ARTICLE
Photo
Photo

ਹਿਮਾਚਲ ਦੇ ਮੰਡੀ ਵਿਚ ਚਾਰ ਨੌਜਵਾਨਾਂ ਦੇ ਵੱਲੋਂ ਸ਼ਰਾਬ ਨਾਲ ਰੱਜਣ ਤੋਂ ਬਾਅਦ ਤਿੰਨ ਲੋਕਾਂ ਨੇ ਫੇਸਬੁਕ ਦੇ ਲਾਈਵ ਹੋ ਕੇ ਕਰੋਨਾ ਵਾਇਰਸ ਦੀ ਮੌਤ ਦੀ ਝੂਠੀ ਅਫਵਾਹ ਫੈਲਾਈ ਗਈ

ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਚਾਰ ਨੌਜਵਾਨਾਂ ਦੇ ਵੱਲੋਂ ਸ਼ਰਾਬ ਨਾਲ ਰੱਜਣ ਤੋਂ ਬਾਅਦ ਤਿੰਨ ਲੋਕਾਂ ਨੇ ਫੇਸਬੁਕ ਦੇ ਲਾਈਵ ਹੋ ਕੇ ਕਰੋਨਾ ਵਾਇਰਸ ਦੀ ਮੌਤ ਦੀ ਝੂਠੀ ਅਫਵਾਹ ਫੈਲਾਈ ਗਈ ਅਤੇ ਨਾਲ ਹੀ ਆਨਲਾਈਨ ਦੇਖ ਰਹੇ ਯੂਜਰਾਂ ਨੂੰ ਗਾਲਾਂ ਵੀ ਕੱਢੀਆਂ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰਾ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੱਈਏ ਕਿ ਪਧਰ ਥਾਣੇ ਦੇ ਤਹਿਤ ਆਉਂਣ ਵਾਲੇ ਇਕ ਪਿੰਡ ਵਿਚ ਚਾਰਾ ਨੌਜਵਾਨਾਂ ਵੱਲੋਂ ਪਹਿਲਾਂ ਖੁੱਲੇ ਅਸਮਾਨ ਨੀਚੇ ਜੰਮ ਕੇ ਦਾਰੂ ਪੀਤੀ ਗਈ।

photophoto

ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਫੇਸਬੁਕ ਦੇ ਲਾਈਵ ਹੋਣ ਦਾ ਪਲਾਨ ਬਣਾਇਆ। ਇਹ ਲਾਈਵ ਸੋਨੂੰ ਠਾਕੁਰ ਦੀ ਫੇਸਬੁਕ ਪ੍ਰੋਫਾਈਲ ਤੋਂ ਕੀਤਾ ਗਿਆ। ਸੋਨੂੰ ਨੇ ਫੇਸਬੁਕ ਤੇ ਲਾਈਵ ਆ ਕੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਤਿੰਨ ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ਅਤੇ ਸਾਰੇ ਇਸ ਗੱਲ ਨੂੰ ਲੁਕਾਉਂਣ ਵਿਚ ਲੱਗੇ ਹੋਏ ਹਨ। ਉੱਥੇ ਹੀ ਇਸ ਲਾਈਵ ਵਿਚ ਪਿੰਡ ਦਾ ਇਕ ਹੋਰ ਵਿਅਕਤੀ ਦੇਵਰਾਜ ਨਜ਼ਰ ਆ ਰਿਹਾ ਹੈ।

Covid 19Covid 19

ਜਿਸ ਨੇ ਲਾਈਵ ਦੇਖਣ ਵਾਲਿਆਂ ਨੂੰ ਜੰਮ ਕੇ ਗਾਲਾਂ ਕੱਡੀਆਂ। ਇਨ੍ਹਾਂ ਨਾਲ ਹੀ ਬਿੱਕੂ ਅਤੇ ਜੀਤੂ ਨਾਮ ਦੇ ਦੋ ਨੌਜਵਾਨਾਂ ਦੀ ਪੁਲਿਸ ਨੇ ਪਛਾਣ ਕੀਤੀ ਹੈ। ਜਿਨ੍ਹਾਂ ਦੀ ਅਵਾਜ ਉਸ ਵੀਡੀਓ ਵਿਚ ਸੁਣਾਈ ਦੇ ਰਹੀ ਹੈ। ਇਨ੍ਹਾਂ ਚਾਰੇ ਨੌਜਵਾਨਾਂ ਵੱਲੋਂ ਸ਼ਰਾਬ ਪੀ ਕੇ ਫੇਸਬੁਕ ਦੇ ਅਫਵਾਹ ਫੈਲਾਉਂਣ ਦੇ ਮਾਮਲੇ ਤੇ ਡੀਐੱਸਪੀ ਮਦਨਕਾਂਤ ਸ਼ਰਮਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਕਰੋਨਾ ਵਾਇਰਸ ਨਾਲ ਮੌਤਾਂ ਦੀ ਗੱਲ ਅਫਵਾਹ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਬਕਾਇਦਾ ਜਾਂਚ-ਪੜਤਾਲ ਵੀ ਕੀਤੀ ਹੈ।

filefile

ਜਿਸ ਵਿਚ ਵਿਚ ਪਤਾ ਲੱਗਾ ਹੈ ਕਿ ਉੱਥੇ ਕੋਈ ਵੀ ਵਿਅਕਤੀ ਕਰੋਨਾ ਤੋਂ ਪ੍ਰਭਾਵਿਤ ਨਹੀਂ ਹੈ ਅਤੇ ਨਾਂ ਹੀ ਕਿਸੇ ਦੀ ਇਸ ਵਾਇਰਸ ਨਾਲ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 188, 269, 34 ਅਤੇ ਆਪਦਾ ਪ੍ਰਬੰਧਨ ਦੀ ਧਾਰਾ 51 ਤਹਿਤ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਡੀਐਸਪੀ ਮਦਨ ਕਾਂਤ ਸ਼ਰਮਾ ਨੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਅਜਿਹਾ ਕਰਦਾ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PolicePolice

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement