13.62 ਕਰੋੜ ਪਰਿਵਾਰਾਂ ਨੂੰ ਸੌਗਾਤ,ਮਨਰੇਗਾ ਵਿੱਚ ਹੁਣ 2000 ਰੁਪਏ ਜ਼ਿਆਦਾ ਮਿਲੇਗੀ ਮਜ਼ਦੂਰੀ
Published : May 11, 2020, 11:19 am IST
Updated : May 11, 2020, 11:29 am IST
SHARE ARTICLE
file photo
file photo

ਮਨਰੇਗਾ ਅਧੀਨ ਕੰਮ ਕਰ ਰਹੇ 13.62 ਕਰੋੜ ਪਰਿਵਾਰਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ।

ਨਵੀਂ ਦਿੱਲੀ:  ਮਨਰੇਗਾ ਅਧੀਨ ਕੰਮ ਕਰ ਰਹੇ 13.62 ਕਰੋੜ ਪਰਿਵਾਰਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਮਨਰੇਗਾ ਤਹਿਤ ਦਿੱਤੀ ਗਈ ਤਨਖਾਹ ਵਿੱਚ 2000 ਰੁਪਏ ਸਾਲਾਨਾ ਵਾਧਾ ਕੀਤਾ ਹੈ। ਇਸ ਦਾ ਨੋਟੀਫਿਕੇਸ਼ਨ ਕੇਂਦਰੀ ਵਿੱਤ ਮੰਤਰਾਲੇ ਨੇ ਜਾਰੀ ਕੀਤਾ ਹੈ।

Labour photo

ਵਧੀ ਹੋਈ ਰਕਮ 1 ਅਪ੍ਰੈਲ 2020 ਤੋਂ ਉਪਲਬਧ ਹੋਵੇਗੀ।ਵਿੱਤ ਮੰਤਰਾਲੇ ਦੇ ਅਨੁਸਾਰ ਪ੍ਰਧਾਨਮੰਤਰੀ ਗਰੀਬ ਭਲਾਈ ਪੈਕੇਜ ਦੇ ਤਹਿਤ ਮਨਰੇਗਾ ਦੀਆਂ ਤਨਖਾਹਾਂ ਵਿੱਚ 1 ਅਪ੍ਰੈਲ 2020 ਤੋਂ 20 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਮਨਰੇਗਾ ਅਧੀਨ ਤਨਖਾਹਾਂ ਵਿਚ ਵਾਧਾ ਕਰਕੇ ਮਜ਼ਦੂਰਾਂ ਨੂੰ 2 ਹਜ਼ਾਰ ਰੁਪਏ ਦਾ ਵਾਧੂ ਸਾਲਾਨਾ ਲਾਭ ਮਿਲੇਗਾ।

PM Narendra Modi Lockdown india Corona Virus Photo

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵਿੱਤ ਮੰਤਰਾਲੇ ਨੇ ਪੀਐਮਜੀਕੇਪੀ ਦੇ ਬਾਰੇ ਐਲਾਨ ਕੀਤੇ ਸਨ ਅਤੇ ਕਿਹਾ ਸੀ ਕਿ ਮਨਰੇਗਾ ਤਹਿਤ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ, ਹਾਲਾਂਕਿ ਇਸ ਰਕਮ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।

Labour photo

ਇਹ ਜਾਣਕਾਰੀ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਦਿੱਤੀ ਗਈ। ਮੰਤਰਾਲੇ ਨੇ ਇਹ ਵੀ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਗਰੀਬ ਭਲਾਈ ਪੈਕੇਜ  ਦੇ ਅਧੀਨ 5 ਮਈ 2020 ਤਕ ਸਿੱਧੇ ਲਾਭ ਬਦਲੀ (ਡੀ.ਬੀ.ਟੀ.) ਅਧੀਨ ਤਕਰੀਬਨ 39 ਕਰੋੜ ਗਰੀਬਾਂ ਨੂੰ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।

Labour photo

ਵਿੱਤ ਮੰਤਰਾਲੇ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ 5.97 ਕਰੋੜ ਕਾਰਜਕਾਰੀ ਦਿਨ ਬਣਾਏ ਗਏ ਸਨ। ਇਸ ਦੇ ਨਾਲ ਹੀ ਪੀ.ਐੱਮ.ਜੀ.ਕੇ.ਪੀ. ਦੇ ਅਧੀਨ ਰਾਜਾਂ ਨੂੰ 21,032 ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਤਾਂ ਜੋ ਮਨਰੇਗਾ ਮਜ਼ਦੂਰੀ ਅਤੇ ਮਟੀਰੀਅਲ ਬਕਾਏ ਦੀ ਅਦਾਇਗੀ ਕੀਤੀ ਜਾ ਸਕੇ।

Moneyphoto

ਪ੍ਰਵਾਸੀ ਮਜ਼ਦੂਰਾਂ ਦਾ ਵੱਡਾ ਸਹਾਰਾ ਬਣ ਗਿਆ ਮਨਰੇਗਾ
ਇਸ ਦੌਰਾਨ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਸਾਲ 7 ਮਈ ਤੱਕ ਦੇਸ਼ ਭਰ ਦੀਆਂ ਮਨਰੇਗਾ ਦੀਆਂ ਵੱਖ ਵੱਖ ਨੌਕਰੀਆਂ ਦੌਰਾਨ 92 ਲੱਖ 55 ਹਜ਼ਾਰ 701 ਮਜ਼ਦੂਰਾਂ  ਨੂੰ ਕੰਮ ਮਿਲਿਆ ਹੈ।

ਮਨਰੇਗਾ ਅਧੀਨ ਆਂਧਰਾ ਪ੍ਰਦੇਸ਼ ਵਿੱਚ ਸਭ ਤੋਂ ਵੱਧ ਕੰਮ ਹੋਇਆ ਹੈ। 27 ਲੱਖ 49 ਹਜ਼ਾਰ 213 ਮਜ਼ਦੂਰ ਅਜੇ ਵੀ ਵੱਖ-ਵੱਖ ਕੰਮਾਂ ਵਿਚ ਲੱਗੇ ਹੋਏ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਦਾ ਨੰਬਰ ਹੈ ਜਿਥੇ ਮਨਰੇਗਾ ਤਹਿਤ 19 ਲੱਖ 88 ਹਜ਼ਾਰ 36 ਮਜ਼ਦੂਰ ਕੰਮ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement