
ਵਿਭਾਗ ਵੱਲੋਂ 5 ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰਨ ਦੇ ਹੁਕਮ ਆਏ ਸਨ, ਜਿਸ ਤੋਂ ਬਾਅਦ ਅਸੀਂ ਆਪਣੀਆਂ 9 ਵਿਚੋਂ 5 ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰ ਦਿੱਤਾ ਹੈ
ਅੰਬਾਲਾ - ਕੋਰੋਨਾ ਸੰਕਟ ਵਿਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਿਹਾ ਹੈ ਤੇ ਇਸ ਸੰਕਟ ਵਿਚ ਹਰਿਆਣਾ ਰੋਡਵੇਜ਼ ਵੀ ਪਿਛਲੇ ਕਾਫ਼ੀ ਸਮੇਂ ਤੋਂ ਕੋਰੋਨਾ ਕਾਲ ਵਿਚ ਜਨਤਾ ਦੀ ਸੇਵਾ ’ਚ ਲੱਗੀ ਹੋਈ ਹੈ। ਤਾਲਾਬੰਦੀ ਵਿਚ ਰੋਡਵੇਜ਼ ਬੱਸਾਂ ਜਨਤਾ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਰਹੀਆਂ ਹਨ। ਹੁਣ ਹਰਿਆਣਾ ਟਰਾਂਸਪੋਰਟ ਵਿਭਾਗ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਇਕ ਵਾਰ ਫਿਰ ਅੱਗੇ ਆਇਆ ਹੈ।
Ambulance
ਦਰਅਸਲ ਟਰਾਂਸਪੋਰਟ ਵਿਭਾਗ ਆਪਣੀਆਂ ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰਨ ਜਾ ਰਿਹਾ ਹੈ। ਦਰਅਸਲ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਰਿਆਣਾ ਟਰਾਂਸਪੋਰਟ ਵਿਭਾਗ ਨੇ ਸਾਰੀਆਂ ਡਿਪੋ ਦੀਆਂ 5-5 ਪਿੰਕ ਬੱਸਾਂ ਨੂੰ ਐਂਬੂਲੈਂਸ ਦੇ ਰੂਪ ਵਿਚ ਮੋਬਾਇਲ ਵੈਨ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ’ਚ ਮਰੀਜ਼ਾਂ ਲਈ 4 ਬੈੱਡ, ਆਕਸੀਜਨ ਸਿਲੰਡਰ, ਸਟ੍ਰਕਚਰ, ਸੈਨੇਟਾਈਜ਼ਰ ਉਪਲੱਬਧ ਰਹੇਗਾ।
corona virus
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜੀ. ਐੱਮ. ਰੋਡਵੇਜ਼ ਅੰਬਾਲਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਿਭਾਗ ਵੱਲੋਂ 5 ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰਨ ਦੇ ਹੁਕਮ ਆਏ ਸਨ, ਜਿਸ ਤੋਂ ਬਾਅਦ ਅਸੀਂ ਆਪਣੀਆਂ 9 ਵਿਚੋਂ 5 ਬੱਸਾਂ ਨੂੰ ਐਂਬੂਲੈਂਸ ਵਿਚ ਤਬਦੀਲ ਕਰ ਦਿੱਤਾ ਹੈ। ਬੱਸ ’ਚ 4 ਬੈੱਡ, ਆਕਸੀਜਨ ਸਿਲੰਡਰ, ਸਟ੍ਰਕਚਰ ਦੀਆਂ ਸਹੂਲਤਾਂ ਹੋਣਗੀਆਂ।
ਇਸ ਤੋਂ ਪਹਿਲਾਂ ਵੀ ਹਰਿਆਣਾ ਰੋਡਵੇਜ਼ ਦੇ 16 ਡਰਾਈਵਰ ਐਂਬੂਲੈਂਸ ਡਰਾਈਵਰ ਅਤੇ ਦੋ ਡਰਾਈਵਰ ਫਾਇਰ ਬਿ੍ਰਗੇਡ ਦੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਫ਼ਿਲਹਾਲ ਮੋਬਾਇਲ ਵੈਨ ਐਂਬੂਲੈਂਸ ਨੂੰ ਕਦੋਂ ਚਲਾਇਆ ਜਾਵੇਗਾ ਅਤੇ ਕਾਮਿਆਂ ਦੀ ਕੀ ਰੂਪ-ਰੇਖਾ ਰਹੇਗੀ ਇਸ ਬਾਰੇ ਨਿਰਦੇਸ਼ ਆਉਣੇ ਬਾਕੀ ਹਨ।