Anurag Thakur: ਭਾਰਤ ’ਚ ਘੱਟ ਗਿਣਤੀਆਂ ਸਪੱਸ਼ਟ ਤੌਰ ’ਤੇ ਪ੍ਰਫੁੱਲਤ ਹੋ ਰਹੀਆਂ ਹਨ ਅਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ
Published : May 11, 2024, 6:45 pm IST
Updated : May 11, 2024, 6:45 pm IST
SHARE ARTICLE
Anurag Thakur
Anurag Thakur

ਕਿਹਾ, ਮੁਸਲਮਾਨਾਂ ਦੀ ਆਬਾਦੀ ਤਾਂ ਵਧ ਰਹੀ ਹੈ, ਉਨ੍ਹਾਂ ਦੇ ਅਸੁਰੱਖਿਅਤ ਹੋਣ ਦਾ ਕੋਈ ਕਾਰਨ ਨਹੀਂ

Anurag Thakur: ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਦੀ ਜਨਸੰਖਿਆ ਤਬਦੀਲੀ ’ਤੇ ਇਕ ਨਵੀਂ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਹੈਰਾਨੀ ਪ੍ਰਗਟਾਈ ਹੈ ਕਿ ਦੇਸ਼ ’ਚ ਮੁਸਲਮਾਨ ਅਸੁਰੱਖਿਅਤ ਕਿਵੇਂ ਮਹਿਸੂਸ ਕਰ ਸਕਦੇ ਹਨ, ਖ਼ਾਸਕਰ ਜਦੋਂ ਉਨ੍ਹਾਂ ਦੀ ਆਬਾਦੀ ’ਚ 45 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਉਹ ਸਰਕਾਰੀ ਭਲਾਈ ਪ੍ਰੋਗਰਾਮਾਂ ਦੇ ਬਰਾਬਰ ਲਾਭਪਾਤਰੀ ਬਣੇ ਹੋਏ ਹਨ।

ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ (ਈ.ਏ.ਸੀ.-ਪੀ.ਐੱਮ.) ਵਲੋਂ ਆਬਾਦੀ ਦੇ ਰੁਝਾਨਾਂ ’ਤੇ ਜਾਰੀ ਇਕ ਤਾਜ਼ਾ ਰੀਪੋਰਟ ’ਚ ਕਿਹਾ ਗਿਆ ਹੈ ਕਿ 1950 ਤੋਂ 2015 ਦਰਮਿਆਨ ਬਹੁਗਿਣਤੀ ਹਿੰਦੂਆਂ ਦੀ ਆਬਾਦੀ ’ਚ 7.82 ਫੀ ਸਦੀ ਦੀ ਗਿਰਾਵਟ ਆਈ ਹੈ ਜਦਕਿ ਮੁਸਲਮਾਨਾਂ ਦੀ ਆਬਾਦੀ ’ਚ 43.15 ਫੀ ਸਦੀ ਦਾ ਵਾਧਾ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਇਕ ਅਨੁਕੂਲ ਵਾਤਾਵਰਣ ਹੈ। ਹਾਲਾਂਕਿ ਇਸ ਨੇ ਸੰਪੂਰਨ ਅੰਕੜੇ ਨਹੀਂ ਦਿਤੇ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਠਾਕੁਰ ਨੇ ਸ਼ੁਕਰਵਾਰ ਦੇਰ ਰਾਤ ਪੀ.ਟੀ.ਆਈ. ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ ਕਿ ਘੱਟ ਗਿਣਤੀਆਂ ਸਪੱਸ਼ਟ ਤੌਰ ’ਤੇ ਪ੍ਰਫੁੱਲਤ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਇਸ ਦੋਸ਼ ਨੂੰ ਵੀ ਖਾਰਜ ਕਰ ਦਿਤਾ ਕਿ ਭਾਜਪਾ ਸੰਵਿਧਾਨ ਨੂੰ ਬਦਲ ਦੇਵੇਗੀ। ਉਨ੍ਹਾਂ ਕਿਹਾ, ‘‘ਇਸ ਦੇ ਉਲਟ ਭਾਜਪਾ ਇਹ ਯਕੀਨੀ ਬਣਾਏਗੀ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਨੂੰ ਕਿਸੇ ਵਲੋਂ ਵੀ ਘੱਟ ਨਾ ਕੀਤਾ ਜਾਵੇ ਜਾਂ ਬਦਲਿਆ ਨਾ ਜਾਵੇ।’’

ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ 10 ਸਾਲਾਂ ਤੋਂ ਸੰਸਦ ’ਚ ਪੂਰਨ ਬਹੁਮਤ ਨਾਲ ਸੱਤਾ ’ਚ ਹੈ। ਫਿਰ ਵੀ ਇਸ ਨੇ ਕੋਈ ਸੰਵਿਧਾਨਕ ਸੋਧ ਨਹੀਂ ਕੀਤੀ ਹੈ। ਉਨ੍ਹਾਂ ਕਿਹਾ, ‘‘ਉਹ ਕਾਂਗਰਸ ਹੈ ਜਿਸ ਨੇ ਹਮੇਸ਼ਾ ਸੰਵਿਧਾਨ ’ਚ ਸੋਧ ਕੀਤੀ ਹੈ। ਕਾਂਗਰਸ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੂੰ ਸਨਮਾਨ ਵੀ ਨਹੀਂ ਦਿਤਾ।’’
ਠਾਕੁਰ ਨੇ ਕਿਹਾ, ‘‘ਮੈਂ ਇਸ ਦੇਸ਼ ਅਤੇ ਇਸ ਦੇ ਨੌਜੁਆਨਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਇੰਦਰਾ ਗਾਂਧੀ ਨੇ ਲੋਕਤੰਤਰ ਦੀ ਹੱਤਿਆ ਕੀਤੀ ਅਤੇ ਜੇਕਰ ਕਿਸੇ ਨੇ ਸੰਵਿਧਾਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਹਨ।’’

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁਕੇ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ’ਤੇ ਐਸ.ਸੀ./ਐਸ.ਟੀ./ਓ.ਬੀ.ਸੀ. ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਇਸ ਸੀਟ ’ਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਤਪਾਲ ਰਾਏਜ਼ਾਦਾ ਨਾਲ ਹੈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਦਾ ਟੀਚਾ ਲੋਕਾਂ ਦੀ ਦੌਲਤ ’ਤੇ ਕਬਜ਼ਾ ਕਰਨਾ ਅਤੇ ਮੁਸਲਮਾਨਾਂ ਨੂੰ ਅਪਣੀ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਪੇਸ਼ ਕਰਨਾ ਹੈ। ਕਾਂਗਰਸ ਨੇ ਭਾਜਪਾ ਦੇ ਹੋਰ ਨੇਤਾਵਾਂ ਵਲੋਂ ਕੀਤੇ ਗਏ ਦਾਅਵਿਆਂ ਨੂੰ ਝੂਠ ਅਤੇ ਅਪਣੇ ਚੋਣ ਐਲਾਨਨਾਮੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਾ ਕਰਾਰ ਦਿਤਾ ਹੈ।

ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਉਹ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਲਈ ਨਿਰਧਾਰਤ ਕੋਟਾ ਖੋਹ ਕੇ ਕਦੇ ਵੀ ਧਰਮ ਦੇ ਅਧਾਰ ’ਤੇ ਰਾਖਵਾਂਕਰਨ ਦੀ ਇਜਾਜ਼ਤ ਨਹੀਂ ਦੇਣਗੇ। ਇਹ ਪੁੱਛੇ ਜਾਣ ’ਤੇ ਕਿ ਕੀ ਬਦਲਦੀ ਵਸੋਂ ਦੇ ਮੱਦੇਨਜ਼ਰ ਆਬਾਦੀ ਕੰਟਰੋਲ ’ਤੇ ਨੀਤੀ ਜਾਂ ਆਬਾਦੀ ਕੰਟਰੋਲ ’ਤੇ ਕਾਨੂੰਨ ’ਚ ਬਦਲਾਅ ਦੀ ਜ਼ਰੂਰਤ ਹੈ, ਠਾਕੁਰ ਨੇ ਕਿਹਾ ਕਿ ਨਵੀਂ ਸਰਕਾਰ ਇਸ ਮੁੱਦੇ ’ਤੇ ਚਰਚਾ ਕਰੇਗੀ ਅਤੇ ਫਿਰ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲਵੇਗੀ ਕਿਉਂਕਿ ਆਬਾਦੀ ਦੇ ਅੰਕੜੇ ਹੁਣੇ ਜਨਤਕ ਹੋਏ ਹਨ। ਉਨ੍ਹਾਂ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ 65 ਸਾਲਾਂ ’ਚ ਭਾਰਤ ’ਚ ਮੁਸਲਮਾਨਾਂ ਦੀ ਆਬਾਦੀ ’ਚ ਲਗਭਗ 45-47 ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਇਹ ਅੰਕੜੇ ਕੀ ਕਹਿੰਦੇ ਹਨ? ਇਕ ਪਾਸੇ ਹਿੰਦੂਆਂ ਦੀ ਆਬਾਦੀ ’ਚ 7.8 ਫੀ ਸਦੀ ਦੀ ਗਿਰਾਵਟ ਆਈ ਹੈ ਅਤੇ ਦੂਜੇ ਪਾਸੇ ਮੁਸਲਮਾਨਾਂ ਦੀ ਆਬਾਦੀ ’ਚ 45-47 ਫੀ ਸਦੀ ਦਾ ਵਾਧਾ ਹੋਇਆ ਹੈ। ਇਸ ਦੇ ਪਿੱਛੇ ਦੇ ਕਾਰਨਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।’’

ਉਨ੍ਹਾਂ ਕਿਹਾ, ‘‘ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ’ਚ 1947 ਦੌਰਾਨ ਹਿੰਦੂਆਂ ਦੀ ਆਬਾਦੀ 23 ਫੀ ਸਦੀ ਸੀ ਪਰ ਹੁਣ ਉਨ੍ਹਾਂ ਕੋਲ ਸਿਰਫ 2 ਫੀ ਸਦੀ ਰਹਿ ਗਏ ਹਨ। ਅਤੇ ਫਿਰ ਵੀ ਭਾਰਤ ’ਚ ਕੁੱਝ ਲੋਕ ਕਹਿੰਦੇ ਹਨ ਕਿ ਮੁਸਲਮਾਨ ਅਸੁਰੱਖਿਅਤ ਹਨ। ਉਨ੍ਹਾਂ ਦੀ ਆਬਾਦੀ ’ਚ 45 ਫ਼ੀ ਸਦੀ ਦਾ ਵਾਧਾ ਹੋਇਆ ਹੈ, ਫਿਰ ਵੀ ਉਹ ਕਹਿੰਦੇ ਹਨ ਕਿ ਉਹ ਕਮਜ਼ੋਰ ਹਨ।’’ ਮੰਤਰੀ ਨੇ ਕਿਹਾ, ‘‘ਉਹ ਕਿਸ ਤਰ੍ਹਾਂ ਅਸੁਰੱਖਿਅਤ ਹਨ, ਅਸੀਂ ਕਦੇ ਨਹੀਂ ਕਿਹਾ ਕਿ ਮਜਬੂਰੀ ’ਚ ਸਾਨੂੰ ਵੋਟ ਦਿਓ, ਅਸੀਂ ਵੋਟ ਬੈਂਕ ਦੀ ਕੋਈ ਸਿਆਸਤ ਨਹੀਂ ਕੀਤੀ। ਅਸੀਂ ਮੁਸਲਿਮ ਔਰਤਾਂ ਨੂੰ ਪੱਕੇ ਮਕਾਨ, ਪਖਾਨੇ ਤੇ ਮੁਫਤ (ਰਸੋਈ ਗੈਸ) ਸਿਲੰਡਰ ਤੋਂ ਇਲਾਵਾ ਮੁਫਤ ਡਾਕਟਰੀ ਇਲਾਜ ਵੀ ਪ੍ਰਦਾਨ ਕੀਤਾ ਹੈ, ਭਾਵੇਂ ਉਨ੍ਹਾਂ ਦੇ ਅੱਠ ਬੱਚੇ ਹੋਣ। ਉਨ੍ਹਾਂ ਨੂੰ ਸਾਡੀਆਂ ਯੋਜਨਾਵਾਂ ਦਾ ਵੀ ਲਾਭ ਮਿਲਿਆ ਹੈ।’’

(For more Punjabi news apart from No Reason For Muslims To Be Insecure: Anurag Thakur, stay tuned to Rozana Spokesman)

 

Location: India, Himachal Pradesh

SHARE ARTICLE

ਏਜੰਸੀ

Advertisement

ਭਾਜਪਾ ਨੂੰ ਦੇਸ਼ਭਰ ਵਿੱਚ ਲੱਗ ਰਹੇ ਕਈ ਵੱਡੇ ਝੱਟਕੇ, ਦੇਖੋ ਕਿੱਥੋਂ-ਕਿੱਥੋਂ ਟੁੱਟਿਆ ਭਾਜਪਾ ਦਾ ਗੜ੍ਹ

04 Jun 2024 5:50 PM

Punjab 'ਚ 5 'ਚੋਂ ਬੱਸ 1 ਮੰਤਰੀ ਨੇ ਦਰਜ ਕੀਤੀ ਜਿੱਤ, Meet Hayer ਤੋਂ ਇਲਾਵਾ ਬਾਕੀ 4 ਮੰਤਰੀਆਂ ਨੂੰ ਕਰਨਾ ਪਿਆ ਹਾਰ.

04 Jun 2024 5:40 PM

Khadur Sahib 'ਚ Amritpal ਦੇ ਹੱਕ 'ਚ Majha ਹੋਇਆ ਇਕੱਠਾ, ਪੂਰੇ ਪੰਜਾਬ 'ਚ 4 ਮੰਤਰੀ ਪਿੱਛੇ, ਕੀ ਕਹਿੰਦੇ ਨੇ..

04 Jun 2024 12:15 PM

Ludhiana 'ਚ Ravneet Bittu ਨੇ ਫੜੀ ਰਫ਼ਤਾਰ, Khadur Sahib ਤੋਂ Amritpal ਪਿੱਛੇ, ਪੰਜਾਬ 'ਚ ਦੇਖਣ ਨੂੰ ਮਿਲ ਰਿਹਾ

04 Jun 2024 11:04 AM

Today Election Result 2024 : ਰੁਝਾਨ ਆਉਣ ਤੋਂ ਪਹਿਲਾਂ ਹੀ ਭਾਜਪਾ ਜਿੱਤੀ 1 ਸੀਟ, ਪੰਜਾਬ ਦੇ ਨਤੀਜੇ ਕਰਨਗੇ ਹੈਰਾਨ

04 Jun 2024 8:24 AM
Advertisement