ਸੱਦਾ ਮਿਲਣ ’ਤੇ ਵੀ ਰਾਜ ਭਵਨ ਦੇ ਅੰਦਰ ਨਹੀਂ ਜਾਵਾਂਗੀ : ਮਮਤਾ ਬੈਨਰਜੀ 
Published : May 11, 2024, 9:48 pm IST
Updated : May 11, 2024, 9:48 pm IST
SHARE ARTICLE
Mamata Banerjee and CV Bose.
Mamata Banerjee and CV Bose.

ਮੁੱਖ ਮੰਤਰੀ ਨੇ ਅਸਿੱਧੇ ਤੌਰ ’ਤੇ ਰਾਜਪਾਲ ਸੀ.ਵੀ. ਆਨੰਦ ਬੋਸ ’ਤੇ ਇਕ ਮੁਲਾਜ਼ਮ ਦੀ ਇਜ਼ਤ ਲੁੱਟਣ ਦਾ ਦੋਸ਼ ਲਾਇਆ

ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਦੁਪਹਿਰ ਨੂੰ ਰਾਜਪਾਲ ਸੀ.ਵੀ. ਆਨੰਦ ਬੋਸ ਨਾਲ ਜੁੜੇ ਜਿਨਸੀ ਸੋਸ਼ਣ ਵਿਵਾਦ ਦਾ ਸਿੱਧਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਦਾ ਵੀ ਦਿਤਾ ਜਾਂਦਾ ਹੈ ਤਾਂ ਵੀ ਉਹ ਕਦੇ ਵੀ ਰਾਜ ਭਵਨ ਦੇ ਅੰਦਰ ਨਹੀਂ ਜਾਣਗੀਆਂ। 

ਉਨ੍ਹਾਂ ਕਿਹਾ, ‘‘ਜੇਕਰ ਮੈਨੂੰ ਬੁਲਾਇਆ ਵੀ ਜਾਂਦਾ ਹੈ ਤਾਂ ਵੀ ਮੈਂ ਰਾਜ ਭਵਨ ਦੇ ਅੰਦਰ ਨਹੀਂ ਜਾਵਾਂਗਾ। ਮੈਂ ਸੜਕਾਂ ’ਤੇ ਮਿਲਣਾ ਬਿਹਤਰ ਸਮਝਾਂਗੀ। ਮੈਂ ਤੁਹਾਡੇ ਬਾਰੇ ਜੋ ਕੁੱਝ ਵੀ ਸੁਣਿਆ ਹੈ, ਉਸ ਤੋਂ ਬਾਅਦ ਹੁਣ ਤੁਹਾਡੇ ਨਾਲ ਬੈਠਣਾ ਪਾਪ ਹੋਵੇਗਾ।’’ ਮੁੱਖ ਮੰਤਰੀ ਨੇ ਅਸਿੱਧੇ ਤੌਰ ’ਤੇ ਰਾਜਪਾਲ ਸੀ.ਵੀ. ਆਨੰਦ ਬੋਸ ’ਤੇ ਇਜ਼ਤ ਲੁੱਟਣ ਦਾ ਦੋਸ਼ ਲਾਇਆ। ਹਾਲਾਂਕਿ ਰਾਜਪਾਲ ਬੋਸ ਨੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਮੁੱਖ ਮੰਤਰੀ ਨੇ ਇਹ ਗੱਲ ਹੁਗਲੀ ਲੋਕ ਸਭਾ ਹਲਕੇ ਅਧੀਨ ਪੈਂਦੇ ਸਪਤਗ੍ਰਾਮ ਵਿਖੇ ਪਾਰਟੀ ਉਮੀਦਵਾਰ ਅਤੇ ਅਦਾਕਾਰਾ ਤੋਂ ਸਿਆਸਤਦਾਨ ਬਣੀ ਰਚਨਾ ਬੈਨਰਜੀ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। 

ਮਮਤਾ ਬੈਨਰਜੀ ਨੇ ਇਸ ਹਫਤੇ ਦੇ ਸ਼ੁਰੂ ’ਚ ਰਾਜ ਭਵਨ ’ਚ ਸੀ.ਸੀ.ਟੀ.ਵੀ. ਫੁਟੇਜ ਦੀ ਸਕ੍ਰੀਨਿੰਗ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਉਨ੍ਹਾਂ ਨੂੰ ਅਸਲ ਫੁਟੇਜ ਅਤੇ ਸੰਪਾਦਿਤ ਸੰਸਕਰਣ ਦੀ ਕਾਪੀ ਮਿਲੀ ਹੈ। ਮਮਤਾ ਬੈਨਰਜੀ ਨੇ ਸਵਾਲ ਕੀਤਾ, ‘‘ਮੈਂ ਇਸ ਨੂੰ ਅਪਣੇ ਕੋਲ ਰੱਖਿਆ ਹੈ। ਮੈਨੂੰ ਸੰਪਾਦਿਤ ਕਾਪੀ ਵੀ ਮਿਲ ਗਈ ਹੈ। ਸਾਰਿਆਂ ਦਾ ਪ੍ਰਗਟਾਵਾ ਹੋਣਾ ਅਜੇ ਬਾਕੀ ਹੈ। ਅੱਜ ਮੈਨੂੰ ਇਕ ਹੋਰ ਪੈਨ-ਡਰਾਈਵ ਮਿਲੀ। ਕਿਸੇ ਔਰਤ ਨੂੰ ਤੰਗ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਹੈ?’’

ਬੋਸ ਦਾ ਸਿੱਧਾ ਨਾਮ ਲਏ ਬਿਨਾਂ ਮੁੱਖ ਮੰਤਰੀ ਨੇ ਰਾਜਪਾਲ ਵਲੋਂ ਹਾਲ ਹੀ ’ਚ ਦਿਤੇ ਬਿਆਨ ਦਾ ਵੀ ਹਵਾਲਾ ਦਿਤਾ ਕਿ ਉਹ ਰਾਜ ਭਵਨ ’ਤੇ ਧੱਕਾ ਬਰਦਾਸ਼ਤ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ, ‘‘ਮੇਰਾ ਕੀ ਕਸੂਰ ਹੈ? ਤੁਸੀਂ ਕਹਿ ਰਹੇ ਹੋ ਕਿ ਤੁਸੀਂ ਧੱਕਾ ਬਰਦਾਸ਼ਤ ਨਹੀਂ ਕਰੋਗੇ। ਬੱਸ ਸਾਨੂੰ ਦੱਸੋ ਕਿ ਤੁਸੀਂ ਅਸਤੀਫਾ ਕਦੋਂ ਦੇਵੋਂਗੇ।’’

ਮਮਤਾ ਬੈਨਰਜੀ ਨੇ ਇਹ ਵੀ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਉਨ੍ਹਾਂ ਨੂੰ ਚਿਤਾਵਨੀ ਦਿਤੀ ਜਾ ਰਹੀ ਹੈ ਕਿ ਜੇਕਰ ਉਹ ਚੋਣਾਂ ਤੋਂ ਬਾਹਰ ਨਹੀਂ ਰਹੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ, ‘‘ਅਸੀਂ ਕਿਸੇ ਤੋਂ ਨਹੀਂ ਡਰਦੇ। ਜੇ ਅਸੀਂ ਪਛਮੀ ਬੰਗਾਲ ’ਚ 34 ਸਾਲਾਂ ਤੋਂ ਚੱਲ ਰਹੇ ਖੱਬੇ ਮੋਰਚੇ ਦੇ ਸ਼ਾਸਨ ਨੂੰ ਖਤਮ ਕਰ ਸਕਦੇ ਹਾਂ ਤਾਂ ਅਸੀਂ ਯਕੀਨੀ ਤੌਰ ’ਤੇ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਕਰ ਸਕਦੇ ਹਾਂ।’’

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement