ਹਾਥੀਆਂ ਦੇ ਝੁੰਡ ਨੇ ਕੱਢੀ ਅਪਣੇ ਮਰੇ ਹੋਏ ਬੱਚੇ ਦੀ ਅੰਤਮ ਯਾਤਰਾ, ਵੀਡੀਓ ਵਾਇਰਲ
Published : Jun 11, 2019, 1:21 pm IST
Updated : Jun 11, 2019, 1:21 pm IST
SHARE ARTICLE
Elephants hold funeral procession for dead calf
Elephants hold funeral procession for dead calf

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਹਾਥੀ ਅਪਣੇ ਮਰੇ ਹੋਏ ਬੱਚੇ ਨੂੰ ਸੁੰਢ ਵਿਚ ਲੈ ਕੇ ਅੰਤਮ ਯਾਤਰਾ ਕੱਢਦਾ ਹੋਇਆ ਦਿਖਾਈ ਦੇ ਰਿਹਾ ਹੈ।

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਹਾਥੀਆਂ ਦੇ ਝੁੰਡ ਵਿਚ ਇਕ ਹਾਥੀ ਅਪਣੇ ਮਰੇ ਹੋਏ ਬੱਚੇ ਨੂੰ ਅਪਣੀ ਸੁੰਢ ਵਿਚ ਉਠਾ ਕੇ ਅੰਤਮ ਯਾਤਰਾ ਕੱਢਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਾਥੀਆਂ ਦਾ ਝੁੰਡ ਹਾਥੀ ਦੇ ਮਰੇ ਹੋਏ ਬੱਚੇ ਨੂੰ ਲੈ ਕੇ ਗੁਜ਼ਰ ਰਹੇ ਹਨ। ਉਥੇ ਹੀ ਕੁਝ ਲੋਕ ਦੂਰ ਖੜ ਕੇ ਇਹ ਦੇਖ ਰਹੇ ਹਨ।


ਇਸ ਵੀਡੀਓ ਨੂੰ ਭਾਰਤੀ ਵਣ ਸੇਵਾ ਦੇ ਅਫ਼ਸਰ ਪ੍ਰਵੀਨ ਕਾਸਵਾਨ ਨੇ ਅਪਣੇ ਟਵਿੱਟਰ 'ਤੇ ਕੁੱਝ ਦਿਨ ਪਹਿਲਾਂ ਸ਼ੇਅਰ ਕੀਤਾ ਸੀ। ਵੀਡੀਓ ਵਿਚ ਇਕ ਹਾਥੀ ਅਪਣੇ ਮਰੇ ਹੋਏ ਬੱਚੇ ਨੂੰ ਲਿਆ ਕੇ ਸੜਕ 'ਤੇ ਰੱਖ ਦਿੰਦਾ ਹੈ। ਜਿਸ ਤੋਂ ਬਾਅਦ ਹੋਰ ਹਾਥੀ ਆਉਂਦੇ ਹਨ। ਫਿਰ ਹਾਥੀ ਉਸ ਨੂੰ ਅਪਣੀ ਸੁੰਢ ਵਿਚ ਚੁੱਕ ਕੇ ਚੱਲ ਪੈਂਦਾ ਹੈ ਅਤੇ ਸਾਰੇ ਹਾਥੀ ਉਸ ਦੇ ਪਿੱਛੇ ਪਿੱਛੇ ਤੁਰ ਪੈਂਦੇ ਹਨ। ਸੋਸ਼ਲ ਮੀਡੀਆ 'ਤੇ ਆਉਂਦਿਆਂ ਹੀ ਇਹ ਵੀਡੀਓ ਵਾਇਰਲ ਹੋ ਗਿਆ ਹੈ।


ਸੋਸ਼ਲ ਮੀਡੀਆ ਯੂਜ਼ਰਸ ਵਲੋਂ ਇਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਅਫ਼ਸੋਸ ਜਤਾਇਆ ਜਾ ਰਿਹਾ ਹੈ। ਹਾਥੀਆਂ ਦਾ ਇਹ ਵੀਡੀਓ ਵਾਕਈ ਦਿਲ ਦਹਿਲਾ ਦੇਣ ਵਾਲਾ ਹੈ। ਯੂਜਰਜ ਦਾ ਕਹਿਣਾ ਹੈ ਕਿ ਜਾਨਵਰ ਅਪਣੇ ਬੱਚਿਆਂ ਨੂੰ ਮਨੁੱਖ ਨਾਲੋਂ ਜ਼ਿਆਦਾ ਪਿਆਰ ਕਰਦੇ ਹਨ। ਦੱਸ ਦਈਏ ਕਿ ਹਾਥੀ ਦਾ ਇਸ ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ। ਇਸ ਹਾਥੀ ਦੇ ਬੱਚੇ ਦਾ ਅੰਤਿਮ ਸਸਕਾਰ ਕਿੱਥੇ ਕੀਤਾ ਗਿਆ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement