
ਲੰਦਨ ਦੀਆਂ ਸੰਮਲਿਗੀ ਕੁੜੀਆਂ ਨੇ 'ਕਿਸ' ਕਰਨ ਤੋਂ ਇਨਕਾਰ ਕੀਤਾ ਤਾਂ ਚਾਰ ਲੋਕਾਂ ਨੇ ਉਨ੍ਹਾਂ ਦੀ ਜੰਮਕੇ ਮਾਰ-ਕੁਟਾਈ ਕੀਤੀ।
ਲੰਦਨ: ਲੰਦਨ ਦੀਆਂ ਸੰਮਲਿਗੀ ਕੁੜੀਆਂ ਨੇ 'ਕਿਸ' ਕਰਨ ਤੋਂ ਇਨਕਾਰ ਕੀਤਾ ਤਾਂ ਚਾਰ ਲੋਕਾਂ ਨੇ ਉਨ੍ਹਾਂ ਦੀ ਜੰਮਕੇ ਮਾਰ-ਕੁਟਾਈ ਕੀਤੀ। ਦੋਵਾਂ ਕੁੜੀਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਨ੍ਹਾਂ ਦੇ ਚਿਹਰੇ ਤੋਂ ਖੂਨ ਵਹਿ ਰਿਹਾ ਸੀ। ਪੀੜਤਾ ਮੇਲਾਨਿਆ ਗਿਓਮੋਨਟ ਨੇ ਇਸ ਬਾਰੇ ਫੇਸਬੁੱਕ ‘ਤੇ ਪੋਸਟ ਵੀ ਪਾਈ ਹੈ। ਉਸ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਦੇ ਹੋਏ ਲਿਖਿਆ, “ਅਸੀਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਸਾਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ।"
ਮਾਮਲਾ 7 ਜੂਨ ਦਾ ਹੈ ਜਦੋਂ 28 ਸਾਲ ਦੀ ਮੇਲਾਨਿਆ ਗਿਓਮੋਨਟ ਆਪਣੀ ਸਾਥੀ ਨਾਲ ਸਫ਼ਰ ਕਰ ਰਹੀ ਸੀ। ਦੋਵੇਂ ਰਿਲੇਸ਼ਨਸ਼ਿਪ 'ਚ ਹਨ ਅਤੇ ਇਹ ਜਾਣ ਉੱਥੇ ਮੌਜੂਦ ਕੁਝ ਮੁੰਡਿਆਂ ਨੇ ਉਨ੍ਹਾਂ ਤੋਂ ਅਜੀਬ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੁੰਡੇ ਉਨ੍ਹਾਂ ਨੂੰ ਆਪਣੇ ਮਨੋਰੰਜਨ ਲਈ ਇਕ ਦੂਜੇ ਨੂੰ 'ਕਿਸ' ਕਰਨ ਲਈ ਮਜ਼ਬੂਰ ਕਰ ਰਹੇ ਸਨ। ਜਦੋਂ ਦੋਵਾਂ ਨੇ ਸਾਫ਼ ਇੰਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਉਧਰ ਲੰਦਨ ਪੁਲਿਸ ਮੁਤਾਬਕ, ਉਨ੍ਹਾਂ ਲੋਕਾਂ ਨੇ ਪੀੜਤਾਂ ਨਾਲ ਲੁੱਟ-ਖੋਹ ਵੀ ਕੀਤੀ ਹੈ। ਇਹ ਚਾਰ ਮੁੰਡੇ ਸੀ ਜਿਨ੍ਹਾਂ ਚੋਂ ਇੱਕ ਸਪੈਨਿਸ਼ ਬੋਲਣ ਵਾਲਾ ਸੀ। ਸੋਸ਼ਲ ਮੀਡੀਆ ‘ਤੇ ਘਟਨਾ ਅਤੇ ਮੁੰਡਿਆਂ ਦੀ ਖੂਬ ਆਲੋਚਨਾ ਹੋ ਰਹੀ ਹੈ। ਪੀੜਤ ਕੁੜੀ ਦੀ ਪੋਸਟ ਨੂੰ 11000 ਤੋਂ ਜ਼ਿਆਦਾ ਲੋਕ ਸ਼ੇਅਰ ਅਤੇ 4000 ਤੋਂ ਜ਼ਿਆਦਾ ਕੁਮੈਂਟ ਕਰ ਚੁੱਕੇ ਹਨ।