
ਆ ਰਹੀ 17 ਜੂਨ ਤੋਂ ਸ਼ੁਰੂ ਹੋ ਰਹੀਆਂ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ 'ਚ ਕੇਂਦਰ ਸਰਕਾਰ ਉਹ ਖਾਸ ਬਿੱਲ ਮੁੜ ਤੋਂ ਪੇਸ਼ ਕਰਨ ਜਾ ਰਹੀ ਹੈ
ਨਵੀਂ ਦਿੱਲੀ : ਆ ਰਹੀ 17 ਜੂਨ ਤੋਂ ਸ਼ੁਰੂ ਹੋ ਰਹੀਆਂ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ 'ਚ ਕੇਂਦਰ ਸਰਕਾਰ ਉਹ ਖਾਸ ਬਿੱਲ ਮੁੜ ਤੋਂ ਪੇਸ਼ ਕਰਨ ਜਾ ਰਹੀ ਹੈ। ਜਿਸ ਦਾ ਟੀਚਾ ਮੈਡੀਕਲ ਸਿੱਖਿਆ ਖੇਤਰ 'ਚ ਵੱਡਾ ਸੁਧਾਰ ਕਰਨਾ ਹੈ। ਦੱਸ ਦੇਈਏ ਕਿ ਦਸੰਬਰ 2017 ਚ ਪੇਸ਼ ਕੀਤਾ ਗਿਆ ਰਾਸ਼ਟਰੀ ਮੈਡੀਕਲ ਕਮਿਸ਼ਨ (ਐਨਐਮਸੀ) ਬਿੱਲ 16ਵੀਂ ਲੋਕ ਸਭਾ ਦੇ ਭੰਗ ਹੋ ਜਾਣ ਦੇ ਨਾਲ ਹੀ ਬੇਅਸਰ ਹੋ ਗਿਆ ਸੀ।
National Medical Commission Bill
ਇਕ ਅਫ਼ਸਰ ਮੁਤਾਬਕ ਆਮ ਚੋਣਾਂ ਮਗਰੋਂ ਨਵੀਂ ਸਰਕਾਰ ਦੇ ਗਠਨ ਮਗਰੋਂ ਹੁਣ ਕੇਂਦਰੀ ਸਿਹਤ ਮੰਤਰਾਲੇ ਨੂੰ ਮੁੜ ਤੋਂ ਬਿੱਲ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ ਤੇ ਇਸ ਲਈ ਬਿੱਲ ਦਾ ਇਕ ਨਵਾਂ ਮਸੌਦਾ ਜ਼ਲਦ ਹੀ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨਐਮਸੀ ਬਿੱਲ ਦੇ ਮਸੌਦੇ ਨੂੰ ਕਾਨੂੰਨ ਮੰਤਰਾਲਾ ਦੀ ਮਨਜ਼ੂਰੀ ਦੀ ਉਡੀਕ ਹੈ। ਇਹ ਬਿੱਲ ਕਾਨੂੰਨ ਬਣ ਜਾਣ ਤੇ ਮੈਡੀਕਲ ਕਾਊਂਸਿਲ ਆਫ ਇੰਡੀਆ (ਐਮਸੀਆਈ) ਕਾਨੂੰਨ 1956 ਦੀ ਥਾਂ ਲੈ ਲਵੇਗਾ।