ਕੁਦਰਤ ਦਾ ਕਰਿਸ਼ਮਾ ! ਝੀਲ ਦੇ ਪਾਣੀ ਦਾ ਰੰਗ ਅਚਾਨਕ ਹੋਇਆ ਲਾਲ, ਵਿਗਿਆਨੀ ਹੋਏ ਹੈਰਾਨ
Published : Jun 11, 2020, 1:30 pm IST
Updated : Jun 11, 2020, 1:49 pm IST
SHARE ARTICLE
Photo
Photo

ਇਸ ਨੇ ਨਾਸਾ ਤੱਕ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਬੁਲਢਾਨਾ : ਲੌਕਡਾਊਨ ਦੌਰਾਨ ਕੁਦਰਤ ਦੇ ਕਈ ਤਰ੍ਹਾਂ ਦੇ ਅਨੁਭਵ ਦੇਖਣ ਨੂੰ ਮਿਲੇ ਇਸ ਵਿਚ ਹੁਣ ਇਕ ਹੋਰ ਕੁਦਰਤ ਦਾ ਕ੍ਰਿਸ਼ਮਾ ਦੇਖਣ ਨੂੰ ਮਿਲਿਆ ਹੈ ਜਿਸ ਨੇ ਨਾਸਾ ਤੱਕ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਮਹਾਂਰਾਸ਼ਟਰ ਦੇ ਬੁੱਲਢਾਨਾ ਜ਼ਿਲੇ ਵਿਚ ਮੌਜ਼ੂਦ ਲੋਨਾਰ ਝੀਲ  ਦਾ ਪਾਣੀ ਅਚਾਨਕ ਲਾਲ ਦਿਖਣ ਲੱਗਾ ਹੈ। ਹੁਣ ਪਾਣੀ ਦੇ ਇਸ ਅਚਾਨਕ ਹੋਏ ਲਾਲਾ ਰੰਗ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

photophoto

ਲੋਕਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੀ । ਉਧਰ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਦੇ ਕਾਰਨ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੀ ਬੁੱਲਢਾਨਾ ਦੀ ਝੀਲ ਨੂੰ ਕਾਫੀ ਰਹੱਸਮਈ ਮੰਨਿਆ ਜਾਂਦਾ ਹੈ। ਇਸ ਝੀਲ ਦਾ ਪਤਾ ਲਗਾਉਂਣ ਲਈ ਵਿਸ਼ਵ ਦੀਆਂ ਕਈ ਏਜੰਸੀਆਂ ਸਾਲਾਂ ਤੋਂ ਕੰਮ ਵਿਚ ਲੱਗੀਆਂ ਹੋਇਆਂ ਹਨ।

photophoto

ਗੋਲ ਅਕਾਰ ਵਿਚ ਫੈਲੀ ਇਹ ਝੀਲ 7 ਕਿਲੋਮੀਟਰ ਵਿਆਸ ਵਾਲੀ ਹੈ। ਇਸ ਦੀ ਡੂੰਘਾਈ 150 ਮੀਟਰ ਹੈ।  ਉਧਰ ਕੁਝ ਵਿਗਿਆਨੀਆਂ ਦੇ ਵੱਲੋਂ ਇਹ ਝੀਲ ਦੇ ਉਲਕਾ ਪਿੰਡ ਦੇ ਡਿੱਗਣ ਕਰਕੇ ਬਣੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸ ਦੱਈਏ ਕਿ ਝੀਲ ਵਿਚਲੇ ਪਾਣੀ ਦੇ ਰੰਗ ਬਦਲਣ ਪਿਛੇ ਵਿਗਿਆਨੀਆਂ ਦੀ ਵੱਖੋ-ਵੱਖਰੀ ਰਾਏ ਹੈ।

photophoto

ਇਸ ਤਰ੍ਹਾਂ ਕੁਝ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਝੀਲ ਅੰਦਰ ਹੈਲੋਬੈਕਟੀਰੀਆ ਤੇ ਡੋਨੋਨੀਲਾ ਸਲੀਨਾ ਨਾਮ ਦੀ ਫੰਗਸ ਦੇ ਕਾਰਨ ਇਸ ਝੀਲ ਦੇ ਰੰਗ ਵਿਚ ਤਬਦੀਲੀ ਆਈ ਹੈ।

PhotoPhoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement