
ਕੋਈ ਹੋਰ ਮਹਿਲਾ ਹੀ ਫ਼ਰਜ਼ੀ ਨਾਮ ’ਤੇ ਕਰਦੀ ਰਹੀ ਨੌਕਰੀ
ਲਖਨਊ, 10 ਜੂਨ : ਪਿਛਲੇ ਕਈ ਦਿਨਾਂ ਤੋਂ ਇਕ ਖਬਰ ਨੇ ਪੂਰੇ ਮੁਲਕ ਵਿਚ ਹਲਚਲ ਮਚਾਈ ਹੋਈ ਹੈ ਕਿ ਉਤਰ ਪ੍ਰਦੇਸ਼ ਦੀ ਇਕ ਅਧਿਆਪਕਾ ਨੇ ਇਕੋ ਸਮੇਂ 25 ਸਕੂਲ ਵਿਚ ਨੌਕਰੀ ਕਰ ਕੇ 13 ਮਹੀਨਿਆਂ ਵਿਚ 1 ਕਰੋੜ ਤਨਖ਼ਾਹ ਲੈ ਲਈ। ਇਸ ਤੋਂ ਬਾਅਦ ਇਸ ਅਧਿਆਪਕਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ, ਪਰ ਹੁਣ ਜਿਹੜੀ ਸਚਾਈ ਸਾਹਮਣੇ ਆਈ ਹੈ, ਉਹ ਰੂਹ ਕੰਬਾਊ ਹੈ। ਅਸਲ ਵਿਚ ਅਨਾਮਿਕਾ ਸ਼ੁਕਲਾ ਦੇ ਫ਼ਰਜ਼ੀ ਸਰਟੀਫ਼ਿਕੇਟ ਬਣਾ ਕੇ ਕੋਈ ਹੋਰ ਮਹਿਲਾ ਹੀ ਇਹ ਕਮਾਈ ਕਰ ਗਈ। ਹੁਣ ਇਹ ਮਹਿਲਾ ਸਾਹਮਣੇ ਆਉਣ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਅਨਾਮਿਕਾ ਦਾ ਕਹਿਣਾ ਹੈ ਕਿ ਇਹ ਘਪਲਾ ਉਸ ਦੇ ਦਸਤਾਵੇਜ਼ਾਂ ਵਿਚ ਜਾਅਲਸਾਜ਼ੀ ਕਰ ਕੇ ਕੀਤਾ ਗਿਆ ਹੈ। ਅਨਾਮਿਕਾ ਹੁਣ ਸਰਕਾਰ ਕੋਲ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ। ਉਸ ਨੇ ਕਿਹਾ ਜਦੋਂ ਉਸ ਨੇ ਅਖ਼ਬਾਰ ਵਿਚ ਤਸਵੀਰ ਵੇਖੀ ਤਾਂ ਉਹ ਹੈਰਾਨ ਰਹਿ ਗਈ। ਗੋਂਡਾ ਦੇ ਕਮਰਾਵਾ ਦੇ ਪਿੰਡ ਭੁਲਦੀਹ ਦੀ ਵਸਨੀਕ ਅਨਾਮਿਕਾ ਸ਼ੁਕਲਾ ਨੇ ਦਸਿਆ ਕਿ 2017 ਵਿਚ ਉਸ ਨੇ ਕਸਤੂਰਬਾ ਵਿਚ ਲੜਕੀਆਂ ਦੇ ਸਕੂਲ ਵਿਚ ਇਕ ਸਾਇੰਸ ਅਧਿਆਪਕ ਲਈ ਅਰਜ਼ੀ ਦਿਤੀ ਸੀ। ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਨਾਲ ਉਥੋਂ ਛੇੜਛਾੜ ਕੀਤੀ ਹੈ ਅਤੇ ਇਹ ਪੂਰੀ ਧੋਖਾਧੜੀ ਕੀਤੀ ਹੈ।
File Photo
ਉਸ ਨੇ ਕਿਹਾ ਕਿ ਉਹ ਬਹੁਤ ਦਿਨਾਂ ਤੋਂ ਨਾਮ ਸੁਣ ਰਹੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੇ ਬਾਰੇ ਸੀ, ਜਦੋਂ ਉਸ ਨੇ ਅਖ਼ਬਾਰ ਵਿਚ ਤਸਵੀਰ ਆਈ ਜਿਥੋਂ ਮੈਂ ਬੀ.ਐਡ ਕੀਤੀ ਸੀ। ਅਨਾਮਿਕਾ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਅਪਣੇ ਪਤੀ ਅਤੇ ਸਹੁਰੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਵਿਭਾਗ ਨਾਲ ਤੁਰਤ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਬੀਐਸਏ ਦਫ਼ਤਰ ਪਹੁੰਚ ਗਿਆ।
ਅਨਾਮਿਕਾ ਦਾ ਕਹਿਣਾ ਹੈ ਕਿ ਉਸ ਨੇ ਜੁਲਾਈ 2017 ਵਿਚ ਨੌਕਰੀ ਲਈ ਅਰਜ਼ੀ ਦਿਤੀ ਸੀ ਪਰ ਉਹ ਗਰਭਵਤੀ ਸੀ ਅਤੇ ਕੌਂਸਲਿੰਗ ਤੋਂ ਪਹਿਲਾਂ ਸਰਜ਼ਰੀ ਨਾਲ ਧੀ ਨੇ ਜਨਮ ਲਿਆ ਸੀ। ਅਨਾਮਿਕਾ ਨੇ ਕਿਹਾ ਕਿ ਇਹ ਮੇਰੇ ਨਾਲ ਗ਼ਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੇਵਲ ਸਿਖਿਆ ਵਿਭਾਗ ਦੇ ਲੋਕ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜਿਸ ਸਕੂਲ ਵਿਚ ਫ਼ਰਜ਼ੀ ਅਧਿਆਪਕਾ ਦਾ ਨਾਮ ਅਨੀਮਿਕਾ ਦੇ ਨਾਮ ’ਤੇ ਰੱਖਿਆ ਗਿਆ ਸੀ, ਅਸਲ ਅਨੀਮਿਕਾ ਨੇ ਉਸੇ ਕਸਤੂਰਬਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਅਨਾਮਿਕਾ ਨੇ ਹਾਈ ਸਕੂਲ ਵਿਚ 77 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। 2007 ਵਿਚ, ਉਸ ਨੇ ਗੋਂਡਾ ਦੇ ਕਸਤੂਰਬਾ ਸਕੂਲ ਤੋਂ ਪੜ੍ਹਦਿਆਂ ਹਾਈ ਸਕੂਲ ਵਿਚ 600 ਵਿਚੋਂ 461 ਪ੍ਰਾਪਤ ਕੀਤੇ। (ਏਜੰਸੀ)