
ਰਿਪੋਰਟ 'ਚ ਬਾਲ ਮਜ਼ਦੂਰ 'ਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਗਿਣਤੀ 'ਚ ਵਾਧੇ 'ਤੇ ਧਿਆਨ ਦਿੱਤਾ ਗਿਆ
ਨਵੀਂ ਦਿੱਲੀ-ਅੰਤਰਰਾਸ਼ਟਰੀ ਲੇਬਰ ਆਰਗਨਾਈਜੇਸ਼ਨ (International Labor Organization) (ਆਈ.ਐੱਲ.ਓ.) ਅਤੇ ਸੰਯੁਕਤ ਰਾਸ਼ਟਰ ਬਾਲ ਫੰਡ (United Nations Children's Fund) (ਯੂਨੀਸੈਫ) ਨੇ ਕਿਹਾ ਕਿ ਦੁਨੀਆ 'ਚ ਪਿਛਲੇ 20 ਸਾਲਾਂ 'ਚ ਅਜਿਹਾ ਪਹਿਲੀ ਵਾਰ ਬਾਲ ਮਜ਼ਦੂਰੀ 'ਚ ਬੱਚਿਆਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ ਹੈ। ਪਿੱਛਲੇ 20 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਗਲੋਬਲ ਪੱਧਰ 'ਤੇ ਬਾਲ ਮਜ਼ਦੂਰ (Child labor) 'ਚ ਵਾਧਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ-ਅਮਰੀਕਾ 'ਚ ਭਾਰਤ ਦੀ ਇਸ ਕੋਰੋਨਾ ਵੈਕਸੀਨ ਨੂੰ ਨਹੀਂ ਮਿਲੀ ਮਨਜ਼ੂਰੀ
United Nation
ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਭਰ 'ਚ 10 'ਚੋਂ ਇਕ ਬੱਚਾ ਕੰਮ ਕਰ ਰਿਹਾ ਹੈ ਜਦਕਿ ਲੱਖਾਂ ਹੋਰ ਬੱਚੇ ਕੋਵਿਡ-19 ਕਾਰਨ ਜੋਖਿਮ 'ਚ ਹਨ। ਅੰਤਰਰਾਸ਼ਟਰੀ ਲੇਬਰ ਆਰਗਨਾਈਜੇਸ਼ਨ (International Labor Organization) (ਆਈ.ਐੱਲ.ਓ.) ਅਤੇ ਸੰਯੁਕਤ ਬਾਲ ਫੰਡ (ਯੂਨੀਸੇਫ) ਨੇ ਕਿਹਾ ਕਿ 2016 'ਚ ਬਾਲ ਮਜ਼ਦੂਰ ਦੀ ਗਿਣਤੀ 152 ਮਿਲੀਅਨ ਤੋਂ ਵਧ ਕੇ 160 ਹੋ ਗਈ ਹੈ। ਇਸ 'ਚ ਆਬਾਦੀ ਦੇ ਵਾਧੇ ਅਤੇ ਗਰੀਬੀ ਕਾਰਨ ਅਫਰੀਕਾ (Africa) 'ਚ ਸਭ ਤੋਂ ਵਧੇਰੇ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ
Child Labour
ਰਿਪੋਰਟ 'ਚ ਬਾਲ ਮਜ਼ਦੂਰ 'ਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਗਿਣਤੀ 'ਚ ਵਾਧੇ 'ਤੇ ਧਿਆਨ ਦਿੱਤਾ ਗਿਆ ਹੈ ਜੋ ਹੁਣ ਕੁੱਲ ਗਲੋਬਲ ਅੰਕੜਿਆਂ ਦੇ ਅੱਧੇ ਤੋਂ ਜ਼ਿਆਦਾ ਹੈ। ਇਸ ਦੇ ਨਾਲ ਖਤਰਨਾਕ ਕੰਮ (Dangerous work) ਕਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ ਜੋ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਯੂਨੀਸੈਫ ਦੇ ਸੀਨੀਅਰ ਸਲਾਹਕਾਰ ਕਲਾਓਡੀਆ ਕੱਪਾ ਨੇ ਕਿਹਾ ਕਿ ਰੋਜ਼ਗਾਰ ਲਈ ਘੱਟੋ-ਘੱਟ ਉਮਰ ਯਕੀਨੀ ਹੋਣ ਤੱਕ ਮੁਫਤ ਅਤੇ ਵਧੀਆ ਗੁਣਵਤਾ ਵਾਲੀ ਸਕੂਲੀ ਸਿੱਖਿਆ (School education) ਦੇਣ ਨਾਲ ਬਾਲ ਮਜ਼ਦੂਰਾਂ ਦੀ ਗਿਣਤੀ 15 ਮਿਲੀਅਨ ਤੱਕ ਡਿੱਗ ਸਕਦੀ ਹੈ।
ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ
Child Labourਸੰਯੁਕਤ ਰਾਸ਼ਟਰ ਨੇ ਸਾਲ 2021 ਨੂੰ ਅੰਤਰਰਾਸ਼ਟਰੀ ਬਾਲ ਮਜ਼ਦੂਰ ਦੇ ਖਾਤਮੇ ਵਜੋਂ ਐਲਾਨ ਕੀਤਾ ਹੈ। ਯੂ.ਐੱਨ. ਨੇ 2025 ਤੱਕ ਦੇਸ਼ਾਂ ਨੂੰ ਇਸ ਨੂੰ ਖਤਮ ਕਰਨ ਦੀ ਦਿਸ਼ਾ 'ਚ ਤੁਰੰਤ ਕਾਰਵਾਈ ਕਰਨ ਦੇ ਟੀਚੇ ਹਾਸਲ ਕਰਨ ਦੀ ਅਪੀਲ ਕੀਤੀ ਹੈ। ਯੂ.ਐੱਨ. ਦਾ ਕਹਿਣਾ ਹੈ ਕਿ ਇਸ ਦਿਸ਼ਾ 'ਚ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ ਕਿਉਂਕਿ ਕੋਵਿਡ-19 ਕਾਰਨ ਵਧੇਰੇ ਬੱਚੇ ਖਤਰੇ 'ਚ ਆਉਂਦੇ ਦਿਖ ਰਹੇ ਹਨ ਅਤੇ ਸਾਲਾਂ ਤੱਕ ਪ੍ਰਗਤੀ ਸੰਕਟ 'ਚ ਪੈਂਦੀ ਦਿਖ ਰਹੀ ਹੈ। ਬਿਹਾਰ (Bihar)ਵਰਗੇ ਸੂਬਿਆਂ 'ਚ ਜਿਥੇ ਸਾਢੇ ਚਾਰ ਲੱਖ ਬੱਚੇ ਮਜ਼ਦੂਰੀ ਕਰਦੇ ਹਨ ਉਥੇ ਹੀ ਅਜਿਹੇ ਤੰਤਰ ਤਿਆਰ ਕੀਤੇ ਜਾ ਰਹੇ ਹਨ ਜਿਸ ਨਾਲ ਬਾਲ ਮਜ਼ਦੂਰੀ ਨੂੰ ਮੈਪ ਕੀਤਾ ਜਾ ਸਕੇ। ਪੂਰੇ ਦੇਸ਼ 'ਚ 5 ਤੋਂ 14 ਸਾਲ ਤੱਕ ਦੀ ਉਮਰ ਵਾਲੇ ਕੰਮਕਾਜ਼ੀ ਬੱਚਿਆਂ ਦੀ ਗਿਣਤੀ ਕਰੀਬ 44 ਲੱਖ ਹੈ।