
ਵੈਕਸੀਨੇਸ਼ਨ ਸ਼ੈਡੀਉਲ 'ਚ ਵੱਡਾ ਬਦਲਾਅ ਕੀਤਾ ਗਿਆ
ਨਵੀਂ ਦਿੱਲੀ-ਕੋਰੋਨਾ ਵੈਕਸੀਨੇਸ਼ਨ (Corona vaccination) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੈਕਸੀਨੇਸ਼ਨ ਸ਼ੈਡੀਉਲ (Vaccination schedule) 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ (Union Ministry of Health) ਨੇ ਇਕ ਵਾਰ ਫਿਰ ਤੋਂ ਵੈਕਸੀਨੇਸ਼ਨ ਸ਼ੈਡੀਉਲ ਜਾਰੀ ਕੀਤਾ ਹੈ। ਦੂਜੀ ਡੋਜ਼ ਦੀ ਮਿਆਦ ਦੋ ਵਾਰ ਵਧਾਉਣ ਤੋਂ ਬਾਅਦ ਇਸ ਨੂੰ ਵਿਦੇਸ਼ ਯਾਤਰਾ 'ਤੇ ਜਾਣ ਵਾਲਿਆਂ ਲਈ ਘਟਾਇਆ ਗਿਆ ਹੈ।
Covishield
ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ
ਦੱਸ ਦਈਏ ਕਿ ਜਾਰੀ ਸ਼ੈਡੀਉਲ 'ਚ ਪਹਿਲਾਂ 84 ਦਿਨ (12 ਤੋਂ 16 ਹਫਤੇ) ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਇਸ ਨੂੰ 28 ਦਿਨ (4-6 ਹਫਤੇ) ਬਾਅਦ ਵੀ ਲਵਾਇਆ ਜਾ ਸਕਦਾ ਹੈ। ਦੂਜੀ ਡੋਜ਼ (Second dose) ਦੀ ਮਿਆਦ ਸਿਰਫ ਕੋਵਿਸ਼ੀਲਡ ਲਈ ਹੀ ਘਟਾਈ ਗਈ ਹੈ। ਹੁਣ ਤੱਕ ਕੋਵਿਸ਼ੀਲਡ ਦੀ ਡੋਜ਼ ਦੀ ਮਿਆਦ 'ਚ ਤੀਸਰਾ ਬਦਲਾਅ ਹੈ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਦੇਸ਼ ਭਰ 'ਚ ਸ਼ੁਰੂ ਹੋਏ ਟੀਕਾਕਰਨ ਦੀ ਮਿਆਦ 28-42 ਦਿਨ ਦੀ ਰੱਖੀ ਗਈ ਸੀ ਪਰ ਬਾਅਦ 22 ਮਾਰਚ ਨੂੰ ਕੋਵਿਡਸ਼ੀਲਡ ਦੀ ਡੋਜ਼ ਦਾ ਅੰਤਰ 4-6 ਹਫਤਿਆਂ ਤੋਂ ਵਧਾ ਕੇ 6-8 ਕਰ ਦਿੱਤਾ ਗਿਆ ਅਤੇ ਬਾਅਦ ਫਿਰ ਤੋਂ ਇਕ ਵਾਰ 16 ਮਈ ਨੂੰ ਇਹ ਮਿਆਦ ਵਧਾ ਕੇ 12-16 ਹਫਤੇ ਕਰ ਦਿੱਤੀ ਗਈ।
Vaccination
ਇਹ ਵੀ ਪੜ੍ਹੋ-ਅਮਰੀਕਾ 'ਚ ਭਾਰਤ ਦੀ ਇਸ ਕੋਰੋਨਾ ਵੈਕਸੀਨ ਨੂੰ ਨਹੀਂ ਮਿਲੀ ਮਨਜ਼ੂਰੀ
ਅਜਿਹੇ 'ਚ ਦੂਜੀ ਡੋਜ਼ ਲਵਾਉਣ 'ਤੇ ਭਾਰਤ ਦੇ ਲੋਕ ਸੁਰੱਖਿਅਤ ਯਾਤਰਾ ਕਰ ਸਕਦੇ ਹਨ। ਉਨ੍ਹਾਂ 'ਚ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਹੋਵੇਗਾ ਅਤੇ ਨਾਲ ਹੀ ਉਹ ਨਵੇਂ ਤੇਜ਼ੀ ਨਾਲ ਫੈਲ ਰਹੇ ਮਿਊਟੈਂਟ ਵਾਇਰਸ ਸਟ੍ਰੇਨ ਤੋਂ ਵੀ ਸੁਰੱਖਿਅਤ ਰਹਿਣਗੇ। ਦੱਸ ਦਈਏ ਕਿ ਇਹ ਗਾਈਡਲਾਈਨ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਪਹਿਲੀ ਡੋਜ਼ ਲਗਵਾ ਲਈ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ 'ਤੇ ਜਾਣਾ ਹੈ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ
Covishield
ਅੰਤਰਰਾਸ਼ਟਰੀ ਯਾਤਰਾ 'ਤੇ ਜਾਣ ਵਾਲੇ ਲੋਕਾਂ ਨੂੰ ਹੁਣ ਕੋਵਿਸ਼ੀਲਡ ਦੀ ਦੂਜੀ ਡੋਜ਼ ਲਈ 84 ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਉਹ ਹੁਣ ਇਸ ਤੋਂ ਪਹਿਲਾਂ ਵੀ ਦੂਜੀ ਡੋਜ਼ ਲਗਵਾ ਸਕਦੇ ਹਨ। ਕੋਵਿਡਸ਼ੀਲਡ ਨੂੰ ਆਕਸਫੋਰਡ ਯੂਨੀਵਰਸਿਟੀ ਅਤੇ ਬ੍ਰਿਟਿਸ਼ ਕੰਪਨੀ ਐਸਟ੍ਰਾਜ਼ੇਨੇਕਾ ਨੇ ਮਿਲ ਕੇ ਵਿਕਸਿਤ ਕੀਤੀ ਹੈ। ਇਸ ਨੂੰ ਵਿਸ਼ਵ ਸਿਹਤ ਸੰਗਠਨ ਆਪਣੀ ਮਨਜ਼ੂਰੀ ਦੇ ਚੁੱਕਿਆ ਹੈ।