
ਮਰਨ ਵਾਲੇ ਚਾਰ ਲੋਕ ਇਕੋ ਪਰਿਵਾਰ ਨਾਲ ਸਬੰਧਤ
ਨਵੀ ਦਿੱਲੀ: ਦਿੱਲੀ ਦੇ ਨਜਫਗੜ੍ਹ ਖੇਤਰ ਵਿੱਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ( Road Accident) ਵਾਪਰ ਗਿਆ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਤਿੰਨ ਇਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ।
Accident
ਨਜਫਗੜ ਵਿੱਚ ਇੱਕ ਤੇਜ਼ ਰਫਤਾਰ ਡੰਪਰ ਨੇ ਸੈਰ ਕਰਨਾ ਜਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਡੰਪਰ ਦੀ ਚਪੇਟ ਵਿਚ ਆਉਣ ਕਾਰਨ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
Accident
ਇਹ ਵੀ ਪੜ੍ਹੋ: ਲੜਕੀ ਨੇ ਜਲੰਧਰ ਦੇ ASI 'ਤੇ ਲਗਾਏ ਗੰਭੀਰ ਆਰੋਪ, ਕਿਹਾ- 'ਸਰੀਰਕ ਸੰਬੰਧ ਬਣਾਉਣ ਲਈ ਪਾ ਰਿਹਾ ਸੀ ਦਬਾਅ
ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚੋਂ ਤਿੰਨ ਇਕੋ ਪਰਿਵਾਰ ਦੇ ਹਨ। ਇਹ ਹਾਦਸਾ ਨਜਫਗੜ੍ਹ ਦੀ ਫਿਰਨੀ ਰੋਡ 'ਤੇ ਸਵੇਰੇ 5 ਵਜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅਸ਼ੋਕ, ਇਸ਼ਾਂਤ, ਕਿਰਨ ਅਤੇ ਜਵਾਹਰ ਵਜੋਂ ਹੋਈ ਹੈ। ਅਸ਼ੋਕ, ਇਸ਼ਾਂਤ ਅਤੇ ਕਿਰਨ ਇਕੋ ਪਰਿਵਾਰ ਨਾਲ ਸਬੰਧਤ ਹਨ।
Accident
ਇਹ ਵੀ ਪੜ੍ਹੋ: ਦੂਸਰੇ ਬੈਂਕਾਂ ਦੇ ATM ਤੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਲੱਗੇਗਾ ਇੰਨਾ ਚਾਰਜ
ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਡੰਪਰ ਚਾਲਕ ਸ਼ਰਾਬੀ ਸੀ ਜਾਂ ਨਹੀਂ। ਪੁਲਿਸ ਨੇ ਡੰਪਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦਾ ਡਾਕਟਰੀ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।