ਦੂਸਰੇ ਬੈਂਕਾਂ ਦੇ ATM ਤੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਲੱਗੇਗਾ ਇੰਨਾ ਚਾਰਜ
Published : Jun 11, 2021, 10:59 am IST
Updated : Jun 11, 2021, 10:59 am IST
SHARE ARTICLE
ATM
ATM

1 ਜਨਵਰੀ, 2022 ਤੋਂ ਲਾਗੂ ਹੋਣਗੇ ਨਿਯਮ

 ਨਵੀਂ ਦਿੱਲੀ: ਨਿਰਧਾਰਤ ਸੀਮਾ ਤੋਂ ਬਾਅਦ, ਹੁਣ ਲੋਕਾਂ ਨੂੰ ਏਟੀਐਮ (ATM)  ਲੈਣ-ਦੇਣ ਲਈ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਰਿਜ਼ਰਵ ਬੈਂਕ ਆਫ ਇੰਡੀਆ ( Reserve Bank of India)  ਨੇ ਬੈਂਕਾਂ( Bank) ਨੂੰ ਗਾਹਕਾਂ ਤੋਂ ਵਧੇਰੇ ਚਾਰਜ ਲੈਣ ਦੀ ਇਜਾਜ਼ਤ ਦਿੱਤੀ ਹੈ ਜੋ ਏਟੀਐਮ (ATM) ਉੱਤੇ ਮੁਫਤ ਮਾਸਿਕ ਸੀਮਾ ਤੋਂ ਵੱਧ ਲੈਣ-ਦੇਣ ਕਰਦੇ ਹਨ।

ATMATM

ਰਿਜ਼ਰਵ ਬੈਂਕ ਆਫ ਇੰਡੀਆ ( Reserve Bank of India)  ਨੇ ਬੈਂਕਾਂ( Banks) ਨੂੰ  ਆਗਿਆ ਦਿੱਤੀ ਹੈ ਕਿ ਉਹ 1 ਜਨਵਰੀ, 2022 ਤੋਂ ਏਟੀਐਮਜ਼ ਤੋਂ ਮੁਫਤ ਟ੍ਰਾਂਜੈਕਸ਼ਨਾਂ ( Transactions)  ਦੀ ਸੀਮਾ ਤੋਂ ਵੱਧ ਨਿਕਾਸੀ  ਤੇ ਚਾਰਜ 20 ਰੁਪਏ ਤੋਂ 21 ਰੁਪਏ ਪ੍ਰਤੀ ਟ੍ਰਾਂਜੈਕਸ਼ਨ ( Transaction)   'ਤੇ ਕਰ ਸਕਦੇ ਹਨ। ਗਾਹਕ ਆਪਣੇ ਬੈਂਕ ਏ ਟੀ ਐਮ ਤੋਂ ਹਰ ਮਹੀਨੇ ਪੰਜ ਮੁਫਤ ਟ੍ਰਾਂਜੈਕਸ਼ਨਾਂ ( Transactions)  ਲਈ ਯੋਗ ਹਨ।

ATMATM

 

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ

 

ਉਹ ਦੂਜੇ ਬੈਂਕਾਂ ਦੇ ਏ.ਟੀ.ਐਮ ( ATM) ਤੋਂ ਵੀ ਮੁਫਤ ਲੈਣ-ਦੇਣ ਲਈ ਯੋਗ ਹਨ ਪਰ ਮਹਾਨਗਰਾਂ ਵਿੱਚ, ਦੂਜੇ ਬੈਂਕਾਂ ਦੇ ਏ.ਟੀ.ਐਮ ( ATM) ਤੋਂ ਤਿੰਨ ਵਾਰ ਮੁਫਤ ਟ੍ਰਾਂਜੈਕਸ਼ਨ ( Transaction) ਕੀਤਾ ਜਾ ਸਕਦਾ ਹੈ। ਛੋਟੇ ਕਸਬਿਆਂ ਵਿਚ ਦੂਜੇ ਬੈਂਕਾਂ ਨਾਲ ਮਹੀਨੇ ਵਿਚ ਪੰਜ ਵਾਰ ਮੁਫਤ ਲੈਣ-ਦੇਣ ਕੀਤਾ ਜਾ ਸਕਦਾ ਹੈ।
ਜੇ ਗਾਹਕ ਇਸ ਸੀਮਾ ਤੋਂ ਵੱਧ  ਵਾਰ ਪੈਸੇ ਕਢਵਾਉਂਦਾ ਹੈ, ਤਾਂ ਉਸਨੂੰ 20 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਇਕ ਫੀਸ ਦੇ ਰੂਪ ਵਿਚ ਅਦਾ ਕਰਨੇ ਪੈਂਦੇ ਹਨ। 

RBI has banned Maharashtra's Manta Urban Cooperative Bank for six months for payment of money and loan transactionsRBI 

ਵੀਰਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, ਆਰਬੀਆਈ (RBI) ਨੇ ਕਿਹਾ, ਉੱਚ ਅਦਾਇਗੀ ਚਾਰਜਾਂ ਲਈ ਬੈਂਕਾਂ ਨੂੰ ਮੁਆਵਜ਼ਾ ਦੇਣ ਲਈ ਅਤੇ ਲਾਗਤ ਵਿੱਚ ਹੋਏ ਆਮ ਵਾਧੇ ਦੇ ਮੱਦੇਨਜ਼ਰ, ਉਨ੍ਹਾਂ ਨੂੰ ਗ੍ਰਾਹਕ ਚਾਰਜ 21 ਰੁਪਏ ਪ੍ਰਤੀ ਟ੍ਰਾਂਜੈਕਸ਼ਨ ( Transaction) ਵਿੱਚ ਵਧਾਉਣ ਦੀ ਆਗਿਆ ਦਿੱਤੀ ਗਈ ਹੈ। ਇਹ ਵਾਧਾ 1 ਜਨਵਰੀ, 2022 ਤੋਂ ਲਾਗੂ ਹੋਵੇਗਾ।

ATM Machine ATM

  

ਇਹ ਵੀ ਪੜ੍ਹੋ: ਦੇਸ਼ ਵਿਚ ਕੋਰੋਨਾ ਦੇ 91 ਹਜ਼ਾਰ ਨਵੇਂ ਮਾਮਲੇ, 3,403 ਲੋਕਾਂ ਦੀ ਮੌਤ

 

ਇਸ ਤੋਂ ਇਲਾਵਾ, 1 ਅਗਸਤ, 2021 ਤੋਂ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਵਿੱਤੀ ਲੈਣ-ਦੇਣ ਲਈ ਪ੍ਰਤੀ ਟ੍ਰਾਂਜੈਕਸ਼ਨ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰਨ ਅਤੇ ਸਾਰੇ ਕੇਂਦਰਾਂ ਵਿਚ ਗੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ ਵਧਾ ਕੇ ਛੇ ਰੁਪਏ ਕਰਨ ਦੀ ਆਗਿਆ ਦਿੱਤੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement