
5 ਮਹੀਨਿਆਂ ਵਿਚ 2 ਕੌਂਸਲਰ ਭਾਜਪਾ ਵਿਚ ਹੋਏ ਸ਼ਾਮਲ
ਚੰਡੀਗੜ੍ਹ : ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਸ਼ਨੀਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਹਨ। ਚਾਵਲਾ ਦੋ ਵਾਰ ਸ਼ਹਿਰ ਦੇ ਮੇਅਰ ਵੀ ਚੁਣੇ ਗਏ ਸਨ। ਉਨ੍ਹਾਂ ਦੇ ਅਸਤੀਫੇ ਨਾਲ ਕਾਂਗਰਸ ਵਿੱਚ ਹਲਚਲ ਕਾਫੀ ਤੇਜ਼ ਹੋ ਗਈ ਹੈ। ਅਸਤੀਫ਼ਾ ਦੇਣ ਤੋਂ ਬਾਅਦ ਸੁਭਾਸ਼ ਚਾਵਲਾ ਨੇ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਮੀਡੀਆ ਨਾਲ ਗੱਲ ਕਰਨਗੇ।
Subhash Chawla
ਦੱਸ ਦੇਈਏ ਕਿ ਪ੍ਰਦੀਪ ਛਾਬੜਾ ਨੂੰ ਹਟਾ ਕੇ ਸੁਭਾਸ਼ ਚਾਵਲਾ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਹੇਠਲੇ ਪੱਧਰ ਤੋਂ ਲੈ ਕੇ ਆਲ ਇੰਡੀਆ ਪੱਧਰ ਤੱਕ ਚੋਣਾਂ ਹੋਣੀਆਂ ਹਨ। ਚੰਡੀਗੜ੍ਹ ਕਾਂਗਰਸ ਦੇ ਬਲਾਕ ਪੱਧਰੀ ਪ੍ਰਧਾਨਾਂ ਦੀ ਚੋਣ ਇਸੇ ਮਹੀਨੇ ਹੋਣੀ ਹੈ। ਇਸ ਤੋਂ ਬਾਅਦ ਜੁਲਾਈ ਵਿੱਚ ਸੂਬਾ ਪ੍ਰਧਾਨ ਦੀ ਚੋਣ ਹੋਵੇਗੀ। ਅਜਿਹੇ 'ਚ ਸੁਭਾਸ਼ ਚਾਵਲਾ ਦੇ ਅਸਤੀਫ਼ੇ ਤੋਂ ਪਾਰਟੀ ਵਰਕਰ ਅਤੇ ਅਹੁਦੇਦਾਰ ਵੀ ਹੈਰਾਨ ਹਨ।
Subhash Chawla
ਹਾਲ ਹੀ ਵਿੱਚ, ਪਾਰਟੀ ਦੇ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਚਾਵਲਾ ਦੁਖੀ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ। ਪਿਛਲੇ ਸਾਲ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ 35 ਵਿੱਚੋਂ ਅੱਠ ਕੌਂਸਲਰ ਜੇਤੂ ਰਹੇ ਸਨ। ਹੁਣ ਇਨ੍ਹਾਂ ਵਿੱਚੋਂ ਦੋ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।