ਮਾਂ ਦੇ ਰਹੀ ਸੀ ਪ੍ਰੀਖਿਆ ਤੇ ਮਹਿਲਾ ਕਾਂਸਟੇਬਲ ਨੇ ਕੀਤੀ ਬੱਚੇ ਦੀ ਦੇਖਭਾਲ

By : KOMALJEET

Published : Jul 11, 2023, 10:46 am IST
Updated : Jul 11, 2023, 10:46 am IST
SHARE ARTICLE
Gujarat Woman Constable Takes Care Of Infant While Mother Writes Exam. See Pics
Gujarat Woman Constable Takes Care Of Infant While Mother Writes Exam. See Pics

ਸੁਰਖੀਆਂ ਬਟੋਰ ਰਹੀਆਂ ਹਨ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ

ਗੁਜਰਾਤ : ਗੁਜਰਾਤ ਵਿਚ ਇਕ ਮਹਿਲਾ ਕਾਂਸਟੇਬਲ ਵਲੋਂ ਬੱਚੇ ਦੀ ਦੇਖਭਾਲ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੱਚੇ ਦੀ ਮਾਂ ਐਤਵਾਰ ਨੂੰ ਓਧਵ ਵਿਚ ਗੁਜਰਾਤ ਹਾਈ ਕੋਰਟ ਦੀ ਚਪੜਾਸੀ ਭਰਤੀ ਦੀ ਪ੍ਰੀਖਿਆ ਦੇ ਰਹੀ ਸੀ। ਅਹਿਮਦਾਬਾਦ ਪੁਲਿਸ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਕਾਂਸਟੇਬਲ ਦਯਾ ਬੇਨ 6 ਮਹੀਨੇ ਦੇ ਬੱਚੇ ਨੂੰ ਫੜ ਕੇ ਖਿਡਾਉਂਦੇ ਹੋਏ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: ਚੋਰ ਨੇ ਪਿੱਛਾ ਕਰ ਰਹੇ ਪੁਲਿਸ ਅਫ਼ਸਰਾਂ ਨੂੰ ਅਪਣੇ ਟਰੱਕ ਨਾਲ ਦਰੜਿਆ  

ਪੋਸਟ ਦੇ ਕੈਪਸ਼ਨ ਦੇ ਅਨੁਸਾਰ, ਇਕ ਮਹਿਲਾ ਪ੍ਰੀਖਿਆਰਥੀ ਅਪਣੇ ਛੇ ਮਹੀਨਿਆਂ ਦੇ ਬੇਟੇ ਦੇ ਨਾਲ ਗੁਜਰਾਤ ਹਾਈ ਕੋਰਟ ਵਿਚ ਚਪੜਾਸੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪ੍ਰੀਖਿਆ ਦੇਣ ਲਈ ਓਧਵ ਪ੍ਰੀਖਿਆ ਕੇਂਦਰ ਪਹੁੰਚੀ। ਇਮਤਿਹਾਨ ਕੁਝ ਹੀ ਮਿੰਟਾਂ ਵਿਚ ਸ਼ੁਰੂ ਹੋਣ ਵਾਲਾ ਸੀ ਪਰ ਉਸ ਦਾ ਬੱਚਾ ਲਗਾਤਾਰ ਰੋ ਰਿਹਾ ਸੀ। ਇਸ ਦੌਰਾਨ ਉਥੇ ਮੌਜੂਦ ਮਹਿਲਾ ਕਾਂਸਟੇਬਲ ਮਦਦ ਲਈ ਅੱਗੇ ਆਈ ਅਤੇ ਬੱਚੇ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਕੀਤੀ ਤਾਂ ਜੋ ਮਾਂ ਬਗੈਰ ਕਿਸੇ ਪ੍ਰੇਸ਼ਾਨੀ ਦੇ ਅਪਣੀ ਪ੍ਰੀਖਿਆ ਲਿਖ ਸਕੇ। 

ਇਹ ਵੀ ਪੜ੍ਹੋ: ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹਿਆ ਨੌਜੁਆਨ, ਪ੍ਰਸ਼ਾਸਨ ਵਲੋਂ ਭਾਲ ਜਾਰੀ  

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਅਤੇ ਕਈਆਂ ਨੇ ਕਾਂਸਟੇਬਲ ਦੀ ਉਸ ਦੇ ਇਸ ਹਲੀਮੀ ਅਤੇ ਪਿਆਰ ਵਾਲੇ ਵਰਤਾਰੇ ਲਈ ਤਾਰੀਫ ਕੀਤੀ। ਤਾਰੀਫ਼ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਸਾਨੂੰ ਤੁਹਾਡੇ 'ਤੇ ਮਾਣ ਹੈ ਮੈਡਮ।'' ਇਕ ਹੋਰ ਨੇ ਲਿਖਿਆ, ''ਮਹਿਲਾ ਪੁਲਿਸ ਅਫਸਰ ਦਯਾ ਬੇਨਨੇ ਅੱਜ ਮਾਂ ਬਣ ਕੇ ਅਤੇ ਬੱਚੇ ਨਾਲ ਸਮਾਨ ਬਿਤਾ ਕੇ ਇਕ ਪ੍ਰੀਖਿਆਰਥੀ ਮਾਂ ਦੀ ਸਹੀ ਅਰਥਾਂ ਵਿਚ ਮਦਦ ਕੀਤੀ।''

Location: India, Gujarat

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement