Indian Railway: ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ,ਰੇਲਵੇ ਨੇ ਲੰਬੀ ਦੂਰੀ ਦੀਆਂ 24 ਟਰੇਨਾਂ ਕੀਤੀਆਂ ਰੱਦ,ਦੇਖੋ ਸੂਚੀ
Published : Jul 11, 2024, 4:22 pm IST
Updated : Jul 11, 2024, 4:22 pm IST
SHARE ARTICLE
 Indian Railways
Indian Railways

ਰੇਲਵੇ ਦੇ ਇਸ ਕਦਮ ਨਾਲ ਹਜ਼ਾਰਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ 'ਤੇ ਮਾੜਾ ਅਸਰ ਪੈਣ ਦੀ ਸੰਭਾਵਨਾ

Indian Railway canceled 24 Trains : ਉੱਤਰ ਪੂਰਬੀ ਰੇਲਵੇ (North Eastern Railway) ਨੇ ਜੁਲਾਈ ਦੇ ਆਖਰੀ ਹਫਤੇ ਤੋਂ ਅਗਸਤ ਦੇ ਪਹਿਲੇ ਹਫਤੇ ਤੱਕ  ਲੰਬੀ ਦੂਰੀ ਦੀਆਂ 24 ਟ੍ਰੇਨਾਂ ਨੂੰ ਰੱਦ (Train Cancelled) ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਟ੍ਰੇਨਾਂ ਨੂੰ ਰੋਜਾ-ਸੀਤਾਪੁਰ ਅਤੇ ਸ਼ਾਹਜਹਾਂਪੁਰ-ਲਖਨਊ (Shahjahanpur-Lucknow) ਸਿਟੀ ਰੇਲਵੇ ਸੈਕਸ਼ਨਾਂ ਵਿਚਕਾਰ ਟ੍ਰੈਕ ਨੂੰ ਡਬਲ ਕਰਨ ਦੇ ਚੱਲ ਰਹੇ ਕੰਮ ਕਾਰਨ ਰੱਦ ਕਰ ਦਿੱਤਾ ਗਿਆ ਹੈ।

24 ਟਰੇਨਾਂ ਰਹਿਣਗੀਆਂ ਰੱਦ  

ਉੱਤਰ ਪੂਰਬੀ ਰੇਲਵੇ ਨੇ ਮੰਗਲਵਾਰ ਨੂੰ ਦੱਸਿਆ ਕਿ ਲੰਬੀ ਦੂਰੀ ਦੀਆਂ 24 ਟਰੇਨਾਂ ਜੁਲਾਈ ਦੇ ਆਖਰੀ ਹਫਤੇ ਤੋਂ ਅਗਸਤ ਦੇ ਸ਼ੁਰੂਆਤ ਤੱਕ ਰੱਦ ਕਰ ਦਿੱਤੀਆਂ ਜਾਣਗੀਆਂ। ਰੇਲਵੇ ਦੇ ਇਸ ਕਦਮ ਨਾਲ ਹਜ਼ਾਰਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ 'ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਰੇਲਵੇ ਨੇ ਟਰੇਨਾਂ ਨੂੰ ਰੱਦ ਕਰਨ ਦਾ ਇਹ ਫੈਸਲਾ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਮਾਰਗਾਂ 'ਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਕੰਮ ਹੋਣ ਦੀ ਵਜ੍ਹਾ ਕਰਕੇ ਲਿਆ ਹੈ। 

ਦਰਅਸਲ, ਸ਼ਾਹਜਹਾਂਪੁਰ-ਲਖਨਊ ਅਤੇ ਰੋਜ਼ਾ-ਸੀਤਾਪੁਰ ਸਿਟੀ ਰੇਲਵੇ ਸੈਕਸ਼ਨਾਂ ਦੇ ਵਿਚਕਾਰ ਟ੍ਰੈਕ ਨੂੰ ਡਬਲ ਕਰਨ ਦੇ ਕਾਰਨ 24 ਤੋਂ ਵੱਧ ਲੰਬੀ ਦੂਰੀ ਦੀਆਂ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਟੜੀਆਂ ਦੇ ਦੋਹਰੀਕਰਨ ਦੇ ਕਾਰਨ ਜੁਲਾਈ ਦੇ ਆਖਰੀ ਹਫਤੇ ਤੋਂ ਅਗਸਤ ਦੇ ਸ਼ੁਰੂ ਤੱਕ ਕਈ ਹੋਰ ਟਰੇਨਾਂ ਦੇ ਰੂਟ ਬਦਲ ਦਿੱਤੇ ਜਾਣਗੇ।

ਇਨ੍ਹਾਂ ਟਰੇਨਾਂ ਦੇ ਰੱਦ ਹੋਣ ਨਾਲ ਖਾਸ ਤੌਰ 'ਤੇ ਵੈਸ਼ਨੋ ਦੇਵੀ ਤੀਰਥ ਯਾਤਰਾ ਦੇ ਲਈ ਬਿਹਾਰ ਤੋਂ ਜੰਮੂ ਵਰਗੇ ਸਥਾਨਾਂ ਜਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੀ ਯਾਤਰਾ ਲਈ ਜਾਣ ਵਾਲੇ ਲੋਕਾਂ ਲਈ ਇਨ੍ਹਾਂ ਟ੍ਰੇਨਾਂ ਦਾ ਰੱਦ ਹੋਣ ਚੁਣੌਤੀ ਬਣ ਸਕਦੀ ਹੈ। ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉੱਤਰ ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਅਗਸਤ ਦੇ ਪਹਿਲੇ ਹਫ਼ਤੇ ਤੋਂ ਬਾਅਦ ਨਿਯਮਤ ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਰੱਦ ਹੋਣ ਵਾਲੀਆਂ 24 ਟਰੇਨਾਂ ਦੀ ਸੂਚੀ 

12492 ਮੌੜ ਧਵਾਜ ਸੁਪਰਫਾਸਟ ਐਕਸਪ੍ਰੈਸ (ਜੰਮੂ ਤਵੀ ਤੋਂ ਬਰੌਨੀ) 26 ਜੁਲਾਈ ਅਤੇ 2 ਅਗਸਤ ਤੱਕ ਰੱਦ
15212 ਜਨਨਾਇਕ ਐਕਸਪ੍ਰੈਸ (ਅੰਮ੍ਰਿਤਸਰ ਤੋਂ ਦਰਭੰਗਾ) 25 ਜੁਲਾਈ ਤੋਂ 6 ਅਗਸਤ ਤੱਕ ਰੱਦ
14618 ਜਨਸੇਵਾ ਐਕਸਪ੍ਰੈਸ 25 ਜੁਲਾਈ ਤੋਂ 5 ਅਗਸਤ ਤੱਕ ਰੱਦ
14604 ਜਨਸਾਧਾਰਨ ਐਕਸਪ੍ਰੈਸ (ਅੰਮ੍ਰਿਤਸਰ ਤੋਂ ਸਹਰਸਾ) 24 ਤੋਂ 31 ਜੁਲਾਈ ਤੱਕ ਰੱਦ।

22552 ਅੰਤੋਦਿਆ ਐਕਸਪ੍ਰੈਸ 28 ਜੁਲਾਈ ਤੋਂ 4 ਅਗਸਤ ਤੱਕ ਰੱਦ 

15904 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ 31 ਜੁਲਾਈ ਅਤੇ 4 ਅਗਸਤ ਤੱਕ ਰੱਦ
12204 ਗਰੀਬ ਰੱਥ (ਅੰਮ੍ਰਿਤਸਰ ਤੋਂ ਸਹਿਰਸਾ) 3 ਅਤੇ 4 ਅਗਸਤ ਤੱਕ ਰੱਦ।
ਲਾਲਗੜ੍ਹ ਜੰਕਸ਼ਨ ਤੋਂ ਚੱਲਣ ਵਾਲੀ 15909 ਅਵਧ ਅਸਾਮ ਐਕਸਪ੍ਰੈਸ 1 ਤੋਂ 4 ਅਗਸਤ ਤੱਕ ਰੱਦ 

15654 ਅਮਰਨਾਥ ਐਕਸਪ੍ਰੈਸ (ਜੰਮੂ ਤਵੀ ਤੋਂ ਗੁਹਾਟੀ) 2 ਅਗਸਤ ਤੋਂ ਰੱਦ

15531 ਜਨਸਾਧਾਰਨ ਐਕਸਪ੍ਰੈਸ (ਸਹਰਸਾ ਤੋਂ ਅੰਮ੍ਰਿਤਸਰ) 21 ਜੁਲਾਈ ਅਤੇ 4 ਅਗਸਤ ਤੱਕ ਰੱਦ
12408 ਕਰਮਭੂਮੀ ਐਕਸਪ੍ਰੈਸ (ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ) 19 ਜੁਲਾਈ ਅਤੇ 2 ਅਗਸਤ ਤੱਕ ਰੱਦ

12491 ਮੌੜ ਧਵਾਜ ਸੁਪਰਫਾਸਟ ਐਕਸਪ੍ਰੈਸ (ਬਰੌਨੀ ਤੋਂ ਜੰਮੂ ਤਵੀ) 28 ਜੁਲਾਈ ਅਤੇ 4 ਅਗਸਤ ਤੱਕ ਰੱਦ
15211 ਜਨਨਾਇਕ ਐਕਸਪ੍ਰੈਸ (ਦਰਭੰਗਾ ਤੋਂ ਅੰਮ੍ਰਿਤਸਰ) 23 ਜੁਲਾਈ ਤੋਂ 4 ਅਗਸਤ ਤੱਕ ਰੱਦ
14617 ਜਨਸੇਵਾ ਐਕਸਪ੍ਰੈਸ 27 ਜੁਲਾਈ ਤੋਂ 7 ਅਗਸਤ ਤੱਕ ਰੱਦ
14603 ਜਨਸਾਧਾਰਨ ਐਕਸਪ੍ਰੈਸ (ਸਹਰਸਾ ਤੋਂ ਅੰਮ੍ਰਿਤਸਰ) 26 ਜੁਲਾਈ ਤੋਂ 2 ਅਗਸਤ ਤੱਕ ਰੱਦ
22551 ਅੰਤੋਦਿਆ ਐਕਸਪ੍ਰੈਸ 27 ਜੁਲਾਈ ਤੋਂ 3 ਅਗਸਤ ਤੱਕ ਰੱਦ 

15903 ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈਸ 29 ਜੁਲਾਈ ਅਤੇ 2 ਅਗਸਤ ਤੱਕ ਰੱਦ

12203 ਗਰੀਬ ਰੱਥ (ਸਹਰਸਾ ਤੋਂ ਅੰਮ੍ਰਿਤਸਰ) 4 ਅਤੇ 5 ਅਗਸਤ ਤੱਕ ਰੱਦ

15910 ਅਵਧ ਅਸਾਮ ਐਕਸਪ੍ਰੈਸ 29 ਜੁਲਾਈ ਤੋਂ 1 ਅਗਸਤ ਤੱਕ ਰੱਦ
15653 ਅਮਰਨਾਥ ਐਕਸਪ੍ਰੈਸ (ਗੁਹਾਟੀ ਤੋਂ ਜੰਮੂ ਤਵੀ) 31 ਜੁਲਾਈ ਤੋਂ ਰੱਦ
15531 ਜਨਸਾਧਾਰਨ ਐਕਸਪ੍ਰੈਸ (ਸਹਰਸਾ ਤੋਂ ਅੰਮ੍ਰਿਤਸਰ) 21 ਜੁਲਾਈ ਅਤੇ 4 ਅਗਸਤ ਤੱਕ ਰੱਦ
12407 ਕਰਮਭੂਮੀ ਐਕਸਪ੍ਰੈਸ (ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ) 24 ਜੁਲਾਈ ਅਤੇ 7 ਅਗਸਤ ਤੱਕ ਰੱਦ

Location: India, Delhi

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement