
Gurugram News : ਦੀਪਕ ਯਾਦਵ (49) ਨੇ ਬਾਅਦ ਵਿਚ ਅਪਣੀ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
Gurugram News in Punjabi : ਗੁਰੂਗ੍ਰਾਮ ਪੁਲਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਸਾਬਕਾ ਟੈਨਿਸ ਖਿਡਾਰੀ ਰਾਧਿਕਾ ਯਾਦਵ ਦੇ ਕਤਲ ਦੇ ਸਾਰੇ ਸੰਭਾਵਤ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਚਾਚਾ ਕੁਲਦੀਪ ਯਾਦਵ ਦੀ ਸ਼ਿਕਾਇਤ ਦੇ ਆਧਾਰ ਉਤੇ ਦਰਜ ਐਫ.ਆਈ.ਆਰ. ਮੁਤਾਬਕ ਰਾਧਿਕਾ ਦੀ ਮਾਂ ਮੰਜੂ ਯਾਦਵ ਘਰ ਦੀ ਪਹਿਲੀ ਮੰਜ਼ਿਲ ਉਤੇ ਮੌਜੂਦ ਸੀ।
25 ਸਾਲ ਦੀ ਸਾਬਕਾ ਖਿਡਾਰਨ ਦੀ ਉਸ ਦੇ ਪਿਤਾ ਨੇ ਵੀਰਵਾਰ ਨੂੰ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਇਲਾਕੇ ’ਚ ਪਰਵਾਰ ਦੇ ਦੋ ਮੰਜ਼ਲਾ ਘਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਦੀਪਕ ਯਾਦਵ (49) ਨੇ ਬਾਅਦ ਵਿਚ ਅਪਣੀ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਰਾਧਿਕਾ ਨੇ ਪਿਛਲੇ ਸਾਲ ਇਕ ਸੁਤੰਤਰ ਕਲਾਕਾਰ ਦੇ ਨਾਲ ਇਕ ਸੰਗੀਤ ਵੀਡੀਉ ਵਿਚ ਕੰਮ ਕੀਤਾ ਸੀ। ਕਈਆਂ ਦਾ ਦਾਅਵਾ ਹੈ ਕਿ ਸੰਗੀਤ ਵੀਡੀਉ ਨੇ ਘਰ ਵਿਚ ਤਣਾਅ ਪੈਦਾ ਕੀਤਾ ਹੋ ਸਕਦਾ ਹੈ, ਪੁਲਿਸ ਨੇ ਕਿਹਾ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਦੀਪਕ ਨੇ ਕਬੂਲ ਕੀਤਾ ਕਿ ਉਸ ਨੇ ਰਾਧਿਕਾ ਨੂੰ ਗੋਲੀ ਇਸ ਲਈ ਚਲਾਈ ਕਿਉਂਕਿ ਉਸ ਨੂੰ ਅਕਸਰ ਉਸ ਦੀ ਆਮਦਨੀ ਉਤੇ ਗੁਜ਼ਾਰਾ ਕਰਨ ਲਈ ਤਾਨੇ ਮਾਰੇ ਜਾਂਦੇ ਸਨ। ਪੁਲਿਸ ਨੇ ਇਕ ਬਿਆਨ ਵਿਚ ਦਾਅਵਾ ਕੀਤਾ ਕਿ ਰਾਧਿਕਾ ਜਿਸ ਟੈਨਿਸ ਅਕੈਡਮੀ ਨੂੰ ਚਲਾਉਂਦੀ ਸੀ, ਉਹ ਪਿਤਾ ਅਤੇ ਧੀ ਵਿਚਾਲੇ ਝਗੜੇ ਦਾ ਕਾਰਨ ਸੀ।
ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੰਦੀਪ ਸਿੰਘ ਨੇ ਕਿਹਾ ਕਿ ਦੀਪਕ ਨੇ ਪ੍ਰਗਟਾਵਾ ਕੀਤਾ ਹੈ ਕਿ ਉਸ ਨੂੰ ਉਸ ਦੀ ਧੀ ਦੇ ਟੈਨਿਸ ਅਕੈਡਮੀ ਚਲਾਉਣ ਉਤੇ ਇਤਰਾਜ਼ ਸੀ, ਜਿਸ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਹੋਇਆ ਸੀ।
ਇੱਥੇ ਇਕ ਅਦਾਲਤ ਨੇ ਸ਼ੁਕਰਵਾਰ ਨੂੰ ਦੀਪਕ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ। ਅਦਾਲਤ ਦੇ ਬਾਹਰ ਇਕ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਮੁਲਜ਼ਮ ਦੇ ਦੋ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
(For more news apart from Gurugram tennis player murder case, victim's mother was floor shooting took place: uncle of deceased News in Punjabi, stay tuned to Rozana Spokesman)