
Gold Silver Price : ਚਾਂਦੀ ’ਚ 1,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੇਜ਼ੀ, ਟਰੰਪ ਦੀਆਂ ਹਾਲੀਆ ਟੈਰਿਫ ਧਮਕੀਆਂ ਦਾ ਦਿਸਿਆ ਅਸਰ
Delhi News in Punjabi : ਵਿਸ਼ਵ ਵਿਆਪੀ ਵਪਾਰ ਤਣਾਅ ਵਧਣ ਨਾਲ ਸੁਰੱਖਿਅਤ ਮੰਗ ਕਾਰਨ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 700 ਰੁਪਏ ਦੀ ਤੇਜ਼ੀ ਨਾਲ 99,370 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀਰਵਾਰ ਨੂੰ 98,670 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ।
99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 600 ਰੁਪਏ ਦੀ ਤੇਜ਼ੀ ਨਾਲ 98,800 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਉਤੇ ਪਹੁੰਚ ਗਿਆ। ਪਿਛਲੇ ਬਾਜ਼ਾਰ ’ਚ ਸੋਨਾ 98,200 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ ਸ਼ੁਕਰਵਾਰ ਨੂੰ ਚਾਂਦੀ ਦੀ ਕੀਮਤ 1,500 ਰੁਪਏ ਦੀ ਤੇਜ਼ੀ ਨਾਲ 1,05,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਉਤੇ ਪਹੁੰਚ ਗਈ। ਵੀਰਵਾਰ ਨੂੰ ਚਾਂਦੀ 1,04,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਬੰਦ ਹੋਈ ਸੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਸ਼ੁਕਰਵਾਰ ਨੂੰ ਸੋਨੇ ’ਚ ਤੇਜ਼ੀ ਆਈ ਕਿਉਂਕਿ ਵਪਾਰ ਦੀਆਂ ਚਿੰਤਾਵਾਂ ਵਧਣ ਨਾਲ ਅਮਰੀਕੀ ਡਾਲਰ ’ਚ ਸਥਿਰਤਾ ਆਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਾਲੀਆ ਟੈਰਿਫ ਧਮਕੀਆਂ ਦੇ ਜਵਾਬ ਵਿਚ ਗਲੋਬਲ ਜੋਖਮ ਧਾਰਨਾ ਵਿਚ ਗਿਰਾਵਟ ਆਈ ਹੈ।’’
ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਗੱਸਤ ਤੋਂ ਕੈਨੇਡੀਅਨ ਆਯਾਤਾਂ ਉਤੇ 35 ਫੀ ਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਹੋਰ ਵਪਾਰਕ ਭਾਈਵਾਲਾਂ ਉਤੇ 15-20 ਫੀ ਸਦੀ ਟੈਰਿਫ ਲਗਾਉਣ ਦੀ ਯੋਜਨਾ ਦਾ ਸੰਕੇਤ ਦਿਤਾ ਹੈ।
(For more news apart from The price of gold increased by 700 rupees to 99,370 rupees per 10 grams News in Punjabi, stay tuned to Rozana Spokesman)