
ਜੈੱਟ ਏਅਰਵੇਜ਼ ਦੇ ਸੰਸਥਾਪਕ ਚੇਅਰਮੈਨ ਨਰੇਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਸ਼ੇਅਰਧਾਰਕਾਂ ਨੂੰ ਇਸ ਸਮੇਂ ਪੈਸਾ ਗਵਾਉਣਾ ਪਿਆ ਹੈ............
ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਸੰਸਥਾਪਕ ਚੇਅਰਮੈਨ ਨਰੇਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਸ਼ੇਅਰਧਾਰਕਾਂ ਨੂੰ ਇਸ ਸਮੇਂ ਪੈਸਾ ਗਵਾਉਣਾ ਪਿਆ ਹੈ, ਜਿਸ ਕਾਰਨ ਉਹ ਅਪਣੇ ਆਪ ਨੂੰ ਦੋਸ਼ੀ ਅਤੇ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਵਿੱਤੀ ਸੰਕਟ ਨਾਲ ਜੂਝ ਰਹੀ ਨਿੱਜੀ ਏਅਰਲਾਈਨ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। ਇਹ ਇਕ ਸੰਪੂਰਨ ਸੇਵਾ ਹਵਾਬਾਜ਼ੀ ਕੰਪਨੀ ਹੈ।
ਇਸ ਦਾ ਸ਼ੇਅਰ ਦੋ ਜੁਲਾਈ ਤੋਂ ਬਾਅਦ ਤੋਂ ਹੁਣ ਤਕ 12 ਫ਼ੀ ਸਦੀ ਤਕ ਟੁਟ ਚੁਕਾ ਹੈ। ਅੱਜ ਦੇ ਕਾਰੋਬਾਰ ਦੌਰਾਨ ਇਹ 52 ਹਫ਼ਤਿਆਂ ਦੇ ਹੇਠਲੇ ਪੱਧਰ 286.95 ਰੁਪਏ 'ਤੇ ਆ ਗਿਆ, ਜਿਸ 'ਤੇ ਨਰੇਸ਼ ਗੋਇਲ ਨੇ ਕਿਹਾ ਕਿ ਕਾਫ਼ੀ ਨਿਵੇਸ਼ਕਾਰਾਂ ਨੂੰ ਪੈਸਾ ਗਵਾਉਣਾ ਪਿਆ, ਜਿਸ 'ਤੇ ਮੈਂ ਸ਼ਰਮਿੰਦਾ ਤੇ ਦੋਸ਼ੀ ਮਹਿਸੂਸ ਕਰ ਰਿਹਾ ਹਾਂ (ਏਜੰਸੀ)