ਦਿੱਲੀ ਕਮੇਟੀ ਦੀ ਆਈਟੀਆਈ ਨੂੰ ਹਾਸਲ ਹੋਈ ਸਿਖ਼ਰਲੀ ਰੈਂਕਿੰਗ
Published : Aug 11, 2018, 1:36 pm IST
Updated : Aug 11, 2018, 1:36 pm IST
SHARE ARTICLE
Manjit Singh GK showing top ranking papers of  ITI
Manjit Singh GK showing top ranking papers of ITI

ਦਿੱਲੀ ਦੇ  45 ਨਿੱਜੀ ਆਈ ਟੀ ਆਈਆਂ ਦੀ ਹੋਈ ਰੈਂਕਿੰਗ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ., ਤਿਲਕ ਵਿਹਾਰ..............

ਨਵੀਂ ਦਿੱਲੀ : ਦਿੱਲੀ ਦੇ  45 ਨਿੱਜੀ ਆਈ ਟੀ ਆਈਆਂ ਦੀ ਹੋਈ ਰੈਂਕਿੰਗ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ., ਤਿਲਕ ਵਿਹਾਰ ਨੂੰ ਪਹਿਲੀ ਥਾਂ ਹਾਸਲ ਹੋਈ ਹੈ ਤੇ ਸਰਕਾਰੀ ਆਈ.ਟੀ.ਆਈ. ਰੈਕਿੰਗ 'ਚ ਦੂਜੀ ਥਾਂ 'ਤੇ ਰਿਹਾ ਹੈ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਦਸਿਆ ਕਿ ਇਹ ਕਮੇਟੀ ਵਾਸਤੇ ਇਕ ਮਾਣ ਮੰਤਰੀ ਪ੍ਰਾਪਤੀ ਹੈ।ਇਹ  ਕਮੇਟੀ ਵਲੋਂ ਕਿੱਤਾਮੁਖੀ ਕੋਰਸਾਂ ਨੂੰ ਉਤਸ਼ਾਹਤ ਕਰਨ ਦਾ ਨਤੀਜਾ ਹੈ ਕਿ ਕੌਸ਼ਲ ਵਿਕਾਸ ਮੰਤਰਾਲੇ ਵਲੋਂ  ਆਈ.ਟੀ.ਆਈ. ਨੂੰ 3.12 ਦੀ ਰੈਂਕਿੰਗ ਹਾਸਲ ਹੋਈ ਹੈ ਤੇ 3 ਸਟਾਰ ਰੈਂਕ ਮਿਲਿਆ ਹੈ

ਜੋ ਹੁਣ ਪ੍ਰਮਾਣ ਪੱਤਰਾਂ 'ਤੇ ਵੀ ਦਰਜ ਕੀਤੀ ਜਾਵੇਗੀ। ਇਸ ਪ੍ਰਾਪਤੀ ਪਿਛੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਿਹਤਰੀਨ ਮੌਕੇ ਹਾਸਲ ਹੋਣਗੇ। ਕੌਸ਼ਲ ਮੰਤਰਾਲੇ ਦੀ ਵੈੱਬਸਾਈਟ 'ਤੇ ਵੀ ਇਹ ਰੈਂਕਿੰਗ ਦਰਜ ਹੋਵੇਗੀ ਜਿਸ ਪਿਛੋਂ ਵਧੀਆ ਆਈ ਟੀ ਆਈ ਨੂੰ ਵਰਲਡ ਬੈਂਕ ਤੋਂ ਮਿਲਣ ਵਾਲੀ ਮਾਲੀ ਮਦਦ ਦਾ ਰਾਹ ਪੱਧਰਾ ਹੋ ਜਾਵੇਗਾ। ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਦਿੱਲੀ ਵਿਚ 19 ਸਰਕਾਰੀ ਤੇ 45 ਨਿੱਜੀ ਆਈ ਟੀ ਆਈ ਹਨ। ਕਮੇਟੀ ਦੀਆਂ ਆਈ ਟੀ ਆਈ 'ਚ ਕੁੱਲ 200 ਸੀਟਾਂ ਹਨ ਜਿਨ੍ਹਾਂ ਵਿਚ ਦੋ ਕੋਰਸ ਚਾਰ ਸਾਲ ਦੇ ਹਨ ਤੇ ਦੋ ਕੋਰਸ ਇਕ ਸਾਲ ਦੇ ਹਨ। ਕੁੜੀਆਂ ਲਈ ਫ਼ਿਜ਼ਿਓਥਰੈਪੀ ਤੇ ਕੰਪਿਊਟਰ ਸਿਖਲਾਈ ਦੇ ਕੋਰਸ ਵੀ ਕਰਵਾਏ ਜਾਂਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement