
ਦੇਖੋ ਕਿਵੇਂ ਦੋ ਮਾਸੂਮਾਂ ਦੀ ਫਰਿਸ਼ਤਾ ਬਣ ਕੇ ਬਚਾਈ ਜਾਨ
ਗੁਜਰਾਤ: ਬੱਚਿਆਂ ਲਈ ਫਰਿਸ਼ਤਾ ਬਣ ਕੇ ਆਏ ਪੁਲਿਸ ਮੁਲਾਜ਼ਮ ਦੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਦੀ ਦਲੇਰੀ ਦੀ ਹੁਣ ਪੂਰੇ ਦੇਸ਼ ਵਿਚ ਵਾਹ ਵਾਹ ਹੋ ਰਹੀ ਹੈ ਤੇ ਹਰ ਇਕ ਵਿਅਕਤੀ ਇਸ ਪੁਲਿਸ ਵਾਲੇ ਨੂੰ ਦੁਆਵਾਂ ਦਿੰਦਾਂ ਨਹੀਂ ਥੱਕ ਰਿਹਾ। ਪ੍ਰਿਥਵੀਰਾਜ ਸਿੰਘ ਜਾਡੇਜਾ ਨਾਮ ਦਾ ਇਹ ਪੁਲਿਸ ਕਾਂਸਟੇਬਲ ਗੁਜਰਾਤ ਦਾ ਹੈ। ਜਿਸ ਨੇ ਹੜ੍ਹ ਕਾਰਨ ਪ੍ਰਭਾਵਿਤ ਇਲਾਕੇ ਵਿਚ ਫਸੇ ਬੱਚਿਆਂ ਨੂੰ ਬਚਾਉਣ ਲਈ ਅਜਿਹੀ ਦਲੇਰੀ ਵਿਖਾਈ, ਕਿ ਸੋਸ਼ਲ ਮੀਡੀਆ ਉਤੇ ਹੀਰੋ ਬਣ ਗਏ।
Police
ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕਾਂਸਟੇਬਲ ਦੋ ਬੱਚੀਆਂ ਨੂੰ ਆਪਣੇ ਮੋਢਿਆਂ 'ਤੇ ਬੈਠਾ ਕੇ ਸੁਰੱਖਿਅਤ ਥਾਂ 'ਤੇ ਲੈ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਬੱਚੇ ਸਵੇਰੇ-ਸਵੇਰੇ ਸਕੂਲ ਗਏ ਸਨ, ਤਾਂ ਇਸੇ ਦੌਰਾਨ ਬਾਰਸ਼ ਸ਼ੁਰੂ ਹੋ ਗਈ। ਬਾਰਸ਼ ਤੋਂ ਬਾਅਦ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਜਿਸ ਕਰ ਕੇ ਸਕੂਲ ਆਏ ਬੱਚੇ ਇੱਥੋਂ ਨਿਕਲ ਨਹੀਂ ਸਕੇ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰਤ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਮੰਗੀ।
ਬੱਚਿਆਂ ਨੂੰ ਸਕੂਲ 'ਚੋਂ ਕੱਢਣ ਲਈ ਪੁਲਿਸ ਦੀ ਜੋ ਟੀਮ ਪੁੱਜੀ, ਉਸ ਵਿਚ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਾਡੇਜਾ ਵੀ ਮੌਜੂਦ ਸਨ, ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੱਚਿਆਂ ਨੂੰ ਮੋਢਿਆਂ ਉਤੇ ਚੁੱਕ ਕੇ ਲੈ ਆਇਆ। ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਤੇ ਪੁਲਿਸ ਵਾਲੇ ਦੀ ਇਹ ਬਹਾਦਰੀ ਦੇਖ ਹੁਣ ਹਰ ਇਕ ਵਿਅਕਤੀ ਇਸ ਦੀ ਸ਼ਲਾਘਾ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।