ਭਾਰਤੀ ਅਤੇ ਵਿਦੇਸ਼ੀ ਮੀਡੀਆ ਵਿਚ ਕਿਉਂ ਵੱਖ ਵੱਖ ਦਿਖ ਰਹੀਆਂ ਹਨ ਕਸ਼ਮੀਰ ਦੀਆਂ ਤਸਵੀਰਾਂ
Published : Aug 11, 2019, 5:36 pm IST
Updated : Aug 11, 2019, 5:50 pm IST
SHARE ARTICLE
Kashmir two pictures of valley in indian and foreign media?
Kashmir two pictures of valley in indian and foreign media?

9 ਅਗਸਤ ਯਾਨੀ ਸ਼ੁੱਕਰਵਾਰ ਦੇ ਦਿਨ ਰਾਇਟਸ ਨੇ ਸ਼੍ਰੀਨਗਰ ਦੇ ਅੰਦਰੂਨੀ ਇਲਾਕੇ ਸੌਰਾ ਵਿਚ ਭਾਰੀ ਪ੍ਰਦਰਸ਼ਨ ਦੀਆਂ ਖ਼ਬਰਾਂ ਦਿੱਤੀਆਂ ਸਨ।

ਨਵੀਂ ਦਿੱਲੀ: ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਤੇ ਕੀ ਭਾਰਤੀ ਮੀਡੀਆ ਸਹੀ ਤਸਵੀਰਾਂ ਪੇਸ਼ ਨਹੀਂ ਕਰ ਰਿਹਾ? ਘਾਟੀ ਦੇ ਹਾਲਾਤ ਤੇ ਰਿਪੋਰਟਿੰਗ ਲਈ ਕਈ ਵਿਦੇਸ਼ੀ ਮੀਡੀਆ ਦੇ ਪੱਤਰਕਾਰ ਵੀ ਉੱਥੇ ਮੌਜੂਦ ਹਨ ਪਰ ਉਹਨਾਂ ਦੀਆਂ ਖ਼ਬਰਾਂ ਅਤੇ ਭਾਰਤੀ ਮੀਡੀਆ ਦੀਆਂ ਖ਼ਬਰਾਂ ਵਿਚ ਜ਼ਮੀਨ ਆਸਮਾਨ ਦਾ ਫਰਕ ਦਿਖਾਈ ਦੇ ਰਿਹਾ ਹੈ।

 



 

 

ਭਾਰਤ ਦੇ ਮੁਖ ਧਾਰਾ ਦੇ ਮੀਡੀਆ ਦੀਆਂ ਖ਼ਬਰਾਂ ਵਿਚ ਹਾਲਾਤ ਕਾਬੂ ਵਿਚ ਦਿਖਾਏ ਜਾ ਰਹੇ ਹਨ ਜਦਕਿ ਵਿਦੇਸ਼ੀ ਮੀਡੀਆ ਉੱਥੋਂ ਜਲੂਸ, ਪ੍ਰਦਰਸ਼ਨ ਅਤੇ ਵਿਰੋਧ ਦੀਆਂ ਤਸਵੀਰਾਂ, ਵੀਡੀਉ ਅਤੇ ਖ਼ਬਰਾਂ ਦੇ ਰਿਹਾ ਹੈ। 9 ਅਗਸਤ ਯਾਨੀ ਸ਼ੁੱਕਰਵਾਰ ਦੇ ਦਿਨ ਰਾਇਟਸ ਨੇ ਸ਼੍ਰੀਨਗਰ ਦੇ ਅੰਦਰੂਨੀ ਇਲਾਕੇ ਸੌਰਾ ਵਿਚ ਭਾਰੀ ਪ੍ਰਦਰਸ਼ਨ ਦੀਆਂ ਖ਼ਬਰਾਂ ਦਿੱਤੀਆਂ ਸਨ। ਇਹਨਾਂ ਵਿਚੋਂ ਘਟ ਤੋਂ ਘਟ 10 ਹਜ਼ਾਰ ਲੋਕ ਸਨ।

 



 

 

ਪਰ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਇਟਸ ਝੂਠੀ ਰਿਪੋਰਟਿੰਗ ਕਰ ਰਹੀ ਹੈ। ਉਸ ਪ੍ਰਦਰਸ਼ਨ ਵਿਚ ਮਹਿਜ 20 ਲੋਕ ਸ਼ਾਮਲ ਸਨ। ਹਾਲਾਂਕਿ ਬੀਬੀਸੀ ਦੀ ਵੀਡੀਉ ਵਿਚ ਸਾਫ਼ ਦਿਖਾਇਆ ਜਾ ਰਿਹਾ ਹੈ ਕਿ ਵੱਡੀ ਤਾਦਾਦ ਵਿਚ ਲੋਕ ਝੰਡੇ ਲਹਿਰਾ ਰਹੇ ਹਨ। ਨਾਅਰੇ ਲਗਾ ਰਹੇ ਹਨ। ਵੀਡੀਉ ਵਿਚ ਇਹ ਦਿਖ ਰਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲ ਫਾਇਰਿੰਗ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਇਸ ਵੀਡੀਉ ਦੇ ਵਿਸ਼ਵਾਸ ਤੇ ਸਵਾਲ ਉਠਾਇਆ ਹੈ।

 



 

 

ਉਹਨਾਂ ਦਾ ਕਹਿਣਾ ਸੀ ਕਿ ਇਹ ਪਹਿਲਾਂ ਦੀ ਵੀਡੀਉ ਹੋ ਸਕਦੀ ਹੈ ਜਾਂ ਫਿਰ ਪਾਕਿ ਅਧਿਕਾਰਤ ਕਸ਼ਮੀਰ ਦੀ। ਪਰ ਵੀਡੀਉ ਵਿਚ ਇਕ ਜਗ੍ਹਾ ਰਮਜਾਨ ਮੇਮੋਰਿਅਲ ਦਿਖ ਰਹੀ ਸੀ ਜੋ ਕਿ ਸ਼੍ਰੀਨਗਰ ਦੇ ਸੌਰਾ ਇਲਾਕੇ ਵਿਚ ਮੌਜੂਦ ਹੈ। ਨਾਲ ਹੀ ਲੋਕ ਧਾਰਾ 370 ਹਟਾਏ ਜਾਣ ਦੇ ਵਿਰੋਧ ਵਿਚ ਬੈਨਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਹਨਾਂ ਵਿਚ ਲਿਖਿਆ ਹੋਇਆ ਸੀ ‘Abrogation of Article 370 Not Acceptable for Us’। ਇਸ ਤੋਂ ਸਾਫ਼ ਹੁੰਦਾ ਹੈ ਕਿ ਲੋਕਾਂ ਵਿਚ 370 ਹਟਾਉਣ ਵਿਰੁਧ ਗੁੱਸਾ ਭਰਿਆ ਹੋਇਆ ਹੈ।

 



 

 

ਅਲ ਜਜੀਰਾ ਨੇ ਵੀ ਇਸ ਵਿਰੋਧ ਪ੍ਰਦਰਸ਼ਨ ਨੂੰ ਰਿਪੋਰਟ ਕੀਤਾ ਸੀ। ਉਸ ਦਾ ਵੀ ਕਹਿਣਾ ਹੈ ਕਿ ਪ੍ਰਦਰਸ਼ਨ ਵਿਚ ਹਜ਼ਾਰਾਂ ਲੋਕ ਸਨ। ਇਹਨਾਂ ਵਿਚ 10 ਹਜ਼ਾਰ ਲੋਕਾਂ ਦੇ ਹੋਣ ਦੀ ਗੱਲ ਕਹੀ ਗਈ ਸੀ। ਪਰ ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ 300 ਤੋਂ ਜ਼ਿਆਦਾ ਲੋਕ ਨਹੀਂ ਸਨ। ਏਐਨਆਈ ਦੀ ਇਕ ਵੀਡੀਉ ਵਿਚ ਦਿਖਾਇਆ ਗਿਆ ਹੈ ਕਿ ਸ਼੍ਰੀਨਗਰ ਵਿਚ ਏਟੀਐਮ ਖੁਲ੍ਹੇ ਹੋਏ ਹਨ ਲੋਕ ਪੈਸੇ ਕਢਵਾ ਰਹੇ ਹਨ। ਲੋਕ ਘਰਾਂ ਤੋਂ ਬਾਹਰ ਨਿਕਲੇ ਹੋਏ ਹਨ।

 



 

 

ਉਸੇ ਦਿਨ, ਏ ਐਨ ਆਈ ਨੇ ਇੱਕ ਹੋਰ ਵੀਡੀਓ ਪੋਸਟ ਕੀਤਾ, ਜਿਸ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਨੰਤਨਾਗ ਵਿੱਚ ਬਕਰੀਦ ਦੇ ਮੌਕੇ ਤੇ ਭੇਡਾਂ ਵੇਚਣ ਵਾਲੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਹਨ। ਅਨੰਤਨਾਗ ਉਨ੍ਹਾਂ ਇਲਾਕਿਆਂ ਵਿਚੋਂ ਇਕ ਹੈ ਜਿਨ੍ਹਾਂ ਵਿਚ ਅੱਤਵਾਦੀ ਗਤੀਵਿਧੀਆਂ ਹੁੰਦੀਆਂ ਹਨ। ਵੀਡੀਓ ਤੋਂ ਇਲਾਵਾ ਏਐਨਆਈ ਵੀ ਤਸਵੀਰਾਂ ਭੇਜ ਰਹੀ ਹੈ।

ShopsShops

ਉਨ੍ਹਾਂ ਵਿਚ ਚੀਜ਼ਾਂ ਆਮ ਦਿਖਾਈ ਦੇ ਰਹੀਆਂ ਹਨ। ਪਰ ਇਨ੍ਹਾਂ ਤਸਵੀਰਾਂ ਵਿਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ। ਪੀਟੀਆਈ ਨੇ ਜਿਹੜੀਆਂ ਤਸਵੀਰਾਂ ਭੇਜੀਆਂ ਹਨ, ਉਹ ਇਹ ਵੀ ਦਰਸਾਉਂਦੀਆਂ ਹਨ ਕਿ ਸਹੀ ਹਾਲਤਾਂ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ। ਇਸ ਤਸਵੀਰ ਵਿਚ ਸ੍ਰੀਨਗਰ ਦਾ ਦਿਲ ਮੰਨਿਆ ਜਾਂਦਾ ਲਾਲ ਚੌਕ ਪੂਰੀ ਤਰ੍ਹਾਂ ਉਜਾੜ ਦਿਖਾਇਆ ਗਿਆ ਹੈ। ਕੰਡਿਆਲੀ ਤਾਰ ਦੀ ਤਸਵੀਰ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ੍ਰੀਨਗਰ ਪੂਰੀ ਤਰ੍ਹਾਂ ਬੰਦ ਹੈ।

 



 

 

ਦੂਸਰੀ ਤਸਵੀਰ ਵਿਚ, ਮਾਰਕੀਟ ਪੂਰੀ ਤਰ੍ਹਾਂ ਬੰਦ ਹੈ, ਸਿਰਫ ਇਕ ਕਸ਼ਮੀਰੀ ਅਤੇ ਦੋ ਸੁਰੱਖਿਆ ਬਲਾਂ ਦੇ ਜਵਾਨ ਦਿਖਾਈ ਦੇ ਰਹੇ ਹਨ। ਦੂਜੇ ਪਾਸੇ, ਵਿਦੇਸ਼ੀ ਮੀਡੀਆ ਤਸਵੀਰ ਦਾ ਦੂਸਰਾ ਪੱਖ ਦਿਖਾ ਰਿਹਾ ਹੈ। ਐਸੋਸੀਏਟਡ ਪ੍ਰੈਸ ਨੇ ਘਾਟੀ ਵਿੱਚ ਨਾਰਾਜ਼ ਲੋਕਾਂ ਦੇ ਪ੍ਰਦਰਸ਼ਨ ਜਾਰੀ ਕੀਤੇ ਹਨ।

ਬੀਬੀਸੀ ਦੇ ਵੀਡਿਓਜ਼ ਵਾਂਗ ਹੀ ਲੋਕ ਧਾਰਾ 370 ਨੂੰ ਹਟਾਉਣ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਬੈਨਰ ਚੁੱਕਦੇ ਵੇਖੇ ਜਾ ਰਹੇ ਹਨ। ਇਸ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਵੀ ਮੌਜੂਦ ਹਨ। ਇਕ ਹੋਰ ਤਸਵੀਰ ਵਿਚ, ਕਸ਼ਮੀਰੀ ਔਰਤਾਂ ਧਾਰਾ 370 ਹਟਾਉਣ ਦੇ ਫੈਸਲੇ ਦਾ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement