
ਜਸਟਿਸ ਗੀਤਾ ਮਿੱਤਲ ਨੇ ਜੰਮੂ - ਕਸ਼ਮੀਰ ਹਾਈਕੋਰਟ ਦੀ ਚੀਫ ਜਸਟਿਸ ਦੇ ਤੌਰ 'ਤੇ ਸ਼ਨੀਵਾਰ ਨੂੰ ਸਹੁੰ ਚੁਕੀ ਹੈ। ਸਹੁੰ ਲੈਣ ਦੇ ਨਾਲ ਹੀ ਉਹ ਜੰਮੂ - ਕਸ਼ਮੀਰ...
ਸ਼੍ਰੀਨਗਰ : ਜਸਟਿਸ ਗੀਤਾ ਮਿੱਤਲ ਨੇ ਜੰਮੂ - ਕਸ਼ਮੀਰ ਹਾਈਕੋਰਟ ਦੀ ਚੀਫ ਜਸਟਿਸ ਦੇ ਤੌਰ 'ਤੇ ਸ਼ਨੀਵਾਰ ਨੂੰ ਸਹੁੰ ਚੁਕੀ ਹੈ। ਸਹੁੰ ਲੈਣ ਦੇ ਨਾਲ ਹੀ ਉਹ ਜੰਮੂ - ਕਸ਼ਮੀਰ ਹਾਈਕੋਰਟ ਦੀ ਪਹਿਲੀ ਮਹਿਲਾ ਜੱਜ ਬਣ ਗਈ ਹੈ। ਜਸਟਿਸ ਗੀਤਾ ਮਿੱਤਲ ਹੁਣ ਤਕ ਦਿੱਲੀ ਤਕ ਹਾਈ ਕੋਰਟ ਦੀ ਕਾਰਜਕਾਰੀ ਮੁੱਖ ਜੱਜ ਸੀ। ਕੱਲ੍ਹ ਜਸਟਿਸ ਸਿੰਧੂ ਸ਼ਰਮਾ ਜੰਮੂ ਕਸ਼ਮੀਰ ਅਦਾਲਤ ਦੀ ਪਹਿਲੀ ਮਹਿਲਾ ਜੱਜ ਬਣੀ। ਕਾਨੂੰਨ ਮੰਤਰਾਲਾ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਰਾਜੇਂਦਰ ਮੈਨਨ ਨੂੰ ਦਿੱਲੀ ਹਾਈਕੋਰਟ ਦਾ ਨਵਾਂ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ।
Gita Mittal
ਹੋਰ ਨਿਯੁਕਤੀਆਂ ਵਿਚ ਰਾਜਸਥਾਨ ਹਾਈ ਕੋਰਟ ਦੇ ਜੱਜ ਕਲਪੇਸ਼ ਸਤੇਂਦਰ ਝਾਵੇਰੀ ਨੂੰ ਤਰੱਕੀ ਦੇ ਕੇ ਉੜੀਸਾ ਹਾਈਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਜਸਟਿਸ ਵਿਨੀਤ ਸਰਨ ਦੀ ਜਗ੍ਹਾ ਲਈ ਹੈ। ਵਿਨੀਤ ਸਰਨ ਨੂੰ ਹਾਈਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਕੋਲਕਾਤਾ ਹਾਈਕੋਰਟ ਦੇ ਜੱਜ ਅਨਿਰੁੱਧ ਬੋਸ ਨੂੰ ਤਰੱਕੀ ਦੇ ਕੇ ਝਾਰਖੰਡ ਹਾਈ ਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ।
Gita Mittal
ਇਸ ਤੋਂ ਪਹਿਲਾਂ ਹਾਈ ਕੋਰਟ ਕਾਲੇਜੀਅਮ ਨੇ ਜਸਟਿਯ ਬੋਸ ਦੀ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਦੇ ਤੌਰ 'ਤੇ ਨਿਯੁਕਤੀ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਸਰਕਾਰ ਨੇ ਇਹ ਕਹਿ ਕੇ ਖ਼ਾਰਜ ਕਰ ਦਿਤਾ ਸੀ ਕਿ ਕਿਸੇ ਹਾਈਪ੍ਰੋਫਾਈਲ ਹਾਈ ਕੋਰਟ ਦੀ ਪ੍ਰਧਾਨਗੀ ਲਈ ਜੱਜ ਦੇ ਕੋਲ ਲੋੜੀਂਦੀ ਤਜ਼ਰਬੇ ਦੀ ਕਮੀ ਹੈ। ਬੰਬਈ ਹਾਈ ਕੋਰਟ ਦੇ ਜੱਜ ਵਿਜਯਾ ਕੇ ਤਹੀਲਰਮਾਨੀ ਨੂੰ ਤਰੱਕੀ ਦੇ ਕੇ ਮਦਰਾਸ ਹਾਈ ਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ।
Gita Mittal
ਉਹ ਜਸਟਿਸ ਇੰਦਰਾ ਬੈਨਰਜੀ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਹਾਈ ਕੋਰਟ ਦੇ ਜੱਜ ਐਸ ਕੇ ਸ਼ਾਹ ਨੂੰ ਤਰੱਕੀ ਕੇ ਪਟਨਾ ਹਾਈਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਪਟਨਾ ਹਾਈ ਕੋਰਟ ਦੇ ਮੌਜੂਦਾ ਮੁੱਖ ਜੱਜ ਮੈਨਨ ਨੂੰ ਦਿੱਲੀ ਹਾਈ ਕੋਰਟ ਦੀ ਪ੍ਰਧਾਨਗੀ ਦਾ ਜਿੰਮਾ ਸੌਂਪਿਆ ਗਿਆ ਹੈ। ਕੇਰਲ ਹਾਈ ਕੋਰਟ ਦੇ ਜੱਜ ਰਿਸ਼ੀਕੇਸ਼ ਰਾਏ ਨੂੰ ਤਰੱਕੀ ਦੇ ਕੇ ਹਾਈ ਕੋਰਟ ਦਾ ਮੁੱਖ ਜੱਜ ਬਣਾਇਆ ਗਿਆ ਹੈ।