ਆਮ ਆਦਮੀ ਨੂੰ ਝਟਕਾ, ਦੇਸ਼ ਵਿੱਚ ਹੁਣ ਵੱਧ ਸਕਦੀ ਹੈ ਖੰਡ ਦੀ ਕੀਮਤ
Published : Aug 11, 2020, 11:49 am IST
Updated : Aug 11, 2020, 11:52 am IST
SHARE ARTICLE
FILE  PHOTO
FILE PHOTO

ਖੰਡ ਮਿੱਲਾਂ ਦੀ ਭਾਰਤ ਸਰਕਾਰ ਤੋਂ ਰਾਹਤ ਮਿਲਣ ਦਾ ਲੰਬਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ

ਨਵੀਂ ਦਿੱਲੀ: ਖੰਡ ਮਿੱਲਾਂ ਦੀ ਭਾਰਤ ਸਰਕਾਰ ਤੋਂ ਰਾਹਤ ਮਿਲਣ ਦਾ ਲੰਬਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੰਨੇ ਦੀ ਐਫ.ਆਰ.ਪੀ. ਅਤੇ ਖੰਡ ਦੇ ਐਮਐਸਪੀ ਵਧਾਉਣ ਦਾ ਪ੍ਰਸਤਾਵ ਮੰਤਰੀ ਮੰਡਲ ਨੂੰ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਖੰਡ ਦਾ ਘੱਟੋ ਘੱਟ ਵਿਕਰੀ ਮੁੱਲ 31 ਰੁਪਏ ਤੋਂ ਵਧਾ ਕੇ 33 ਰੁਪਏ ਪ੍ਰਤੀ ਕਿੱਲੋ ਕਰਨ ਦੀ ਤਜਵੀਜ਼ ਹੈ।

Suger Cane Suger Cane

ਉੱਥੇ ਐਫਆਰਪੀ ਅਰਥਾਤ ਨਿਰਪੱਖ ਅਤੇ ਮਿਹਨਤਾਨਾ ਕੀਮਤ ਨੂੰ 275 ਤੋਂ ਵਧਾ ਕੇ 285 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਤਜਵੀਜ਼ ਹੈ। ਸੂਤਰਾਂ ਅਨੁਸਾਰ ਇਸ ਲਈ ਜਲਦੀ ਹੀ ਸੀਸੀਈਏ ਤੋਂ ਮਨਜ਼ੂਰੀ ਮਿਲ ਜਾਵੇਗੀ। ਮਿੱਲਾਂ ਨੂੰ ਐਮਐਸਪੀ ਵਧਾ ਕੇ 2,200 ਕਰੋੜ ਰੁਪਏ ਦਾ ਫਾਇਦਾ ਹੋਵੇਗਾ।

SUGER SUGER

ਸੂਤਰਾਂ ਅਨੁਸਾਰ ਸਰਕਾਰ ਦੇ ਇਸ ਕਦਮ ਨਾਲ ਅਗਲੇ ਸੀਜ਼ਨ ਵਿੱਚ ਖੰਡ ਮਿੱਲਾਂ ਨੂੰ 1 ਰੁਪਏ ਪ੍ਰਤੀ ਕਿੱਲੋ ਲਾਭ ਹੋਣ ਦੀ ਉਮੀਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਛੇਤੀ ਹੀ ਚਾਨੀ ਸੈਕਟਰ ਲਈ ਨਰਮ ਲੋਨ ਅਤੇ ਨਿਰਯਾਤ ਸਬਸਿਡੀ 'ਤੇ ਵੀ ਫੈਸਲਾ ਲਿਆ ਜਾਵੇਗਾ।

SUGERSUGER

ਗੰਨਾ ਉਤਪਾਦਕਾਂ ਦਾ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ - ਖੰਡ ਉਤਪਾਦਨ ਦਾ ਸਾਲ ਹਰ ਸਾਲ 1 ਅਕਤੂਬਰ ਤੋਂ 30 ਸਤੰਬਰ ਤੱਕ ਅਗਲੇ ਸਾਲ ਗਿਣਿਆ ਜਾਂਦਾ ਹੈ। ਜੇਕਰ ਸਟੇਟ ਐਡਵਾਈਜ਼ਡ ਪ੍ਰਾਈਸ (ਐਸਏਪੀ) ਵੱਲ ਝਾਤ ਮਾਰੀਏ ਤਾਂ ਖੰਡ ਮਿੱਲਾਂ 'ਤੇ ਗੰਨਾ ਉਤਪਾਦਕਾਂ ਦਾ ਬਕਾਇਆ 22 ਹਜ਼ਾਰ 79 ਕਰੋੜ ਹੋ ਗਿਆ ਹੈ।

SUGERSUGER

ਜਦੋਂ ਕਿ ਕੇਂਦਰ ਵੱਲੋਂ ਐਲਾਨੇ ਗਏ ਨਿਰਪੱਖ ਅਤੇ ਮਿਹਨਤਾਨਾ ਮੁੱਲ (ਐਫਆਰਪੀ) ਦੇ ਸਬੰਧ ਵਿੱਚ, ਇਹ ਬਕਾਇਆ 17 ਹਜ਼ਾਰ 683 ਕਰੋੜ ਰੁਪਏ ਹੈ।
ਐਫਆਰਪੀ ਗੰਨੇ ਦੀ ਖਰੀਦ ਦੀ ਦਰ ਹੈ ਜੋ ਕੇਂਦਰ ਸਰਕਾਰ ਘੋਸ਼ਿਤ ਕਰਦੀ ਹੈ।

ਜਦੋਂ ਕਿ ਵਾਧੂ ਕੀਮਤ ਜੋ ਰਾਜ ਸਰਕਾਰਾਂ ਉਨ੍ਹਾਂ ਦੇ ਲਈ ਲਗਾਉਂਦੀ ਹੈ, ਨੂੰ ਐਸ.ਏ.ਪੀ ਕਿਹਾ ਜਾਂਦਾ ਹੈ। ਹਾਲਾਂਕਿ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਈ ਮਹੀਨੇ ਤੱਕ ਬਕਾਇਆ 28 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement